Share on Facebook | ||
ਆਸਟ੍ਰੇਲੀਆ ਵਸਦੇ ਪੰਜਾਬੀਓ,
ਕੈਨੇਡਾ ਵਸਦੇ ਪੰਜਾਬੀਆਂ ਵਾਂਗ Census 'ਚ ਆਪਣੀ ਮਾਂ ਬੋਲੀ
ਪੰਜਾਬੀ ਲਿਖਾਈਏ ਆਸਟ੍ਰੇਲੀਆ ਵਸਦੇ ਸਾਰੇ ਪੰਜਾਬੀਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਕਿ 9 ਅਗਸਤ ਨੂੰ Census ਨਾਇਟ (ਮਰਦਮਸ਼ੁਮਾਰੀ ਦੀ ਰਾਤ) ਹੈ, ਹਰ ਘਰ ਵਿਚ ਤਕਰੀਬਨ ਅਗਸਤ ਦੇ ਪਹਲੇ ਹਫਤੇ ਤਕ ਫਾਰਮ ਮਿਲ ਜਾਣਗੇ (7 ਅਗਸਤ ਤੋ ਪਹਿਲਾਂ ਪਹਿਲਾਂ) ਤੁਸੀਂ ਆਪਣੀ ਜਾਣਕਾਰੀ Online ਵੀ ਭਰ ਸਕਦੇ, ਇਸ ਵੈਬਸਾਇਟ ਤੇ ਜਾਕੇ http://www.abs.gov.au/testcensus ਜੋ ਕਿ 28 ਜੁਲਾਈ ਤੋਂ ਉਪਲਬਧ ਹੋਵੇਗੀ। ਜੇ ਕਿਸੇ ਨੂੰ ਕੋਈ ਮੁਸ਼ਕਿਲ ਆ ਰਹੀ ਹੋਵੇ ਤਾਂ 1300 135 070 'ਤੇ ਸੰਪਰਕ
ਕੀਤਾ ਜਾ ਸਕਦਾ ਹੈ। ਦਾਸ ਵਲੋਂ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਓ ਆਸਟ੍ਰੇਲੀਆ
ਵਸਦੇ ਪੰਜਾਬੀਓ, ਕੈਨੇਡਾ ਵਸਦੇ ਪੰਜਾਬੀਆਂ ਵਾਂਗ ਆਪਣੀ ਮਾਂ ਬੋਲੀ
ਪੰਜਾਬੀ ਲਿਖਾਈਏ, ਤਾਂਕਿ ਆਪਣੀ ਬੋਲੀ ਦਾ ਸਤਿਕਾਰ ਵਧ ਸਕੇ। ਆਪਣੇ ਜਾਣ ਪਹਚਾਣ ਵਾਲੇ ਸਾਰਿਆਂ ਤਕ
ਇਹ ਜਾਣਕਾਰੀ ਪਹੁੰਚਾਈ ਜਾਵੇ, ਤਾਕਿ ਇਸ ਵਿਚ ਵਧ ਚੜ ਕੇ ਭਾਗ ਲਿਆ ਜਾ ਸਕੇ। ਇਹ ਜਾਣਕਾਰੀ ਵਧ ਤੋ
ਵਧ ਜਾਣ ਪਹਿਚਾਣ ਵਾਲਿਆਂ ਤਕ ਪਹੁੰਚਾਈ ਜਾਵੇ। ਦੂਸਰਾ ਸੇੰਸਸ ਵਿਚ ਜਾਣਕਾਰੀ ਦੇਣਾ ਕਾਨੂੰਨਨ ਜਰੂਰੀ
ਹੈ। ਜਾਣਕਾਰੀ ਨਾ ਦੇਣ ਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |