![]() |
Share on Facebook | |
|
ਅਖੌਤੀ ਜਥੇਦਾਰਾਂ ਨੇ ਕਾਹਨਾ ਢੇਸੀਆਂ ਦੇ ਮੁਖੀ ਬਾਬੇ ਅਤੇ ਰਾਗੀ ਜਸਬੀਰ ਸਿੰਘ ਪਾਉਂਟਾ ਨੂੰ 51 ਅਤੇ 21 ਜਪੁਜੀ ਸਾਹਿਬ ਦੇ ਪਾਠਾਂ ਦੀ ਸਖਤ ਸਜ਼ਾ ਸੁਣਾਈ
ਅੱਜ ਜਿਉਂ ਹੀ ਬਾਬਾ ਸੁਰਿੰਦਰ ਸਿੰਘ ਕਾਹਨਾ ਢੇਸੀਆਂ ਜਥੇਦਾਰ ਨੂੰ ਮਿਲ ਕੇ ਬਾਹਰ ਆਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਮਰਥਕਾਂ ਤੇ ਸੁਰਖਿਆ ਲਈ ਆਏ ਚਿਟਕਪੜਿਏ ਮੁਲਾਜਮਾਂ ਨੇ ਪ੍ਰਕਰਮਾਂ ਦੇ ਕਮਰਾ ਨੰਬਰ 44 ਵਿਚ ਬਿਠਾ ਦਿਤਾ ਜਿਥੇ ਉਹ ਕਰੀਬ 1 ਘੰਟਾ ਬੇਠੇ ਰਹੇ ਤੇ ਉਨ੍ਹਾਂ ਦੇ ਨਾਲ ਆਏ ਸਮਰਥਕ ਬਾਹਰ ਉਡੀਕ ਦੇ ਰਹੇ। ਜਿਉ ਹੀ ਬਾਬਾ ਸੁਰਿੰਦਰ ਸਿੰਘ ਕਮਰੇ ਚੋ ਬਾਹਰ ਨਿਕਲ ਕੇ ਸ੍ਰੀ ਦਰਬਾਰ ਸਾਹਿਬ ਮਥਾ ਟੇਕ ਕੇ ਪਰਤੇ ਤਾਂ ਬਾਬੇ ਦੇ ਕਿਸੇ ਸ਼ਰਧਾਲੂ ਨੇ ਜੈਕਾਰੇ ਛਡ ਦਿਤੇ ਜਿਸ ਤੇ ਤੈਸ਼ ਵਿਚ ਆਏ ਭਾਈ ਅਮਰੀਕ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਨੇ ਬਾਬੇ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਕ੍ਰਿਪਾਨਾਂ ਮਿਆਨਾਂ ਵਿਚੋਂ ਕੱਘ ਲਈਆਂ। ਆਪਸ ਵਿਚ ਹੋਈ ਤਕਰਾਰ ਦੋਰਾਣ ਬਾਬਾ ਤਾ ਪਿਛੋ ਦੀ ਨਿਕਲ ਗਿਆ ਜਦਕਿ ਭਾਈ ਅਮਰੀਕ ਸਿੰਘ ਉੱਥੇ ਮੋਜੂਦ ਰਹੇ। ਦੋਵਾਂ ਧਿਰਾਂ ਵਿਚ ਟਕਰਾਓ ਹੁੰਦਾ ਹੁੰਦਾ ਬਚਿਆ । ਬਾਅਦ ਵਿਚ ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਐਡੀਸ਼ਨਲ ਸਕਤਰ ਸ੍ਰ ਹਰਭਜਨ
ਸਿੰਘ, ਸ੍ਰ ਸੁਖਦੇਵ ਸਿੰਘ ਭੂਰਾ ਕੋਹਨਾਂ ਦੀ ਅਗਵਾਈ ਹੇਠ ਸੁਰਖਿਆ ਲਈ ਬਣੀ ਟਾਸਕ ਫੋਰਸ ਨੇ ਪ੍ਰਕਰਮਾਂ
ਵਿਚ ਆ ਮੋਰਚੇ ਮਲੇ। ਇਥੇ ਦਸਣਯੋਗ ਹੈ ਕਿ ਬਾਬਾ ਸੁਰਿੰਦਰ ਸਿੰਘ ਕਾਹਨਾ ਢੇਸੀਆਂ ਨੂੰ ਜਥੇਦਾਰਾਂ ਨੇ
ਵਿਸ਼ੇਸ਼ ਸਹੁਲਤ ਪ੍ਰਦਾਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਨੇੜੇ ਕਮਰਾ ਨੰਬਰ 44 ਵਿਚ
ਬਿਠਾਇਆਂ ਜਿਸ ਦੇ ਬਾਹਰ ਬਾਬੇ ਦੀ ਨਿਜੀ ਸੁਰਖਿਆ ਲਈ ਤੈਨਾਤ ਚਿਟਕਪੜਿਆਂ ਵਿਚ ਮੁਲਾਜਮ ਮੌਜੂਦ ਸਨ।
ਜਿਉ ਹੀ ਬਾਬੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚ ਸਦਿਆ ਗਿਆ ਤਾਂ ਬਾਬਾ ਪੂਰੇ ਦਲ ਬਲ ਨਾਲ
ਜਥੇਦਾਰਾਂ ਕੋਲ ਪੇਸ਼ ਹੋਇਆ ਤੇ "ਨਿਮਾਣੇ ਸਿੱਖ''
ਵਾਂਗਆਪਣੀ ਭੁਲ ਸਵਿਕਾਰ ਕੀਤੀ ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਚ ਪੰਜ ਜਥੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਠੇਸ ਪਹੁੰਚਾਉਣ ਦੀਆਂ ਲਗਾਤਾਰ ਵਧ ਰਹੀਆਂ ਘਟਨਾਵਾਂ ਬਾਰੇ ਜਥੇਦਾਰਾਂ ਨੇ ਲੰਮਾਂ ਸਮਾਂ ਵਿਚਾਰ ਕੀਤਾ। ਸਵੇਰੇ ਕਰੀਬ 11 ਵਜੇ ਸ਼ੁਰੂ ਹੋਈ ਇਹ ਮੀਟਿੰਗ ਸ਼ਾਮ ਕਰੀਬ 6 ਵਜੇ ਤਕ ਜਾਰੀ ਰਹੀ । ਇਸ ਮੀਟਿੱਗ ਦੌਰ;ਣ ਜਥੇਦਾਰਾਂ ਅਗੇ ਇਟਲੀ ਨਿਵਾਸੀ ਭਾਈ ਹਰਵੰਤ ਸਿੰਘ ਦਾਦੂਵਾਲ ਵਲੋ ਭਾਂਹ ਰਾਮ ਸਿੰਘ, ਗਿਆਨੀ ਸੁਰਜੀਤ ਸਿੰਘ, ਬਲਜਿੰਦਰ ਸਿੰਘ, ਅਮਰੀਕ ਸਿੰਘ ਆਪਣੇ ਨਾਲ ਦਾਦੂਵਾਲ ਤੇ ਆਲੇ ਦੁਆਲੇ ਦੇ 10 ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਲੈ ਕੇ ਪੁਜੇ। ਉਨ੍ਹਾਂ ਜਥੇਦਾਰ ਨੂੰ ਜਾਣਕਾਰੀ ਦਿਤੀ ਕਿ ਭਾਈ ਦਾਦੂਵਾਲ ਨੂੰ ਕੰਮ ਤੋ ਛੁਟੀਆਂ ਨਾ ਮਿਲਣ ਕਾਰਣ ਉਹ ਆ ਸਕਦੇ। ਇਸ ਲਈ ਉਨ੍ਹਾਂ ਨੂੰ ਅਗਲੀ ਤਰੀਕ ਦਿਤੀ ਜਾਵੇ । ਇਸੇ ਦੌਰਾਣ ਇਟਲੀ ਸਰੂਪ ਲੈ ਕੇ ਗਏ ਸ਼੍ਰੋਮਣੀ ਕਮੇਟੀ ਸਕੱਤਰ ਸ੍ਰ ਦਿਲਮੇਘ ਸਿੰਘ ਤੇ ਮੀਤ ਸਕਤਰ ਧਰਮ ਪ੍ਰਚਾਰ ਸ੍ਰ ਬਿਜੈ ਸਿੰਘ ਨੇਅ ਵੀ ਜਥੇਦਾਰਾਂ ਨਾਲ ਮੁਲਾਕਾਤ ਕਰਕੇ ਆਪਣੇ ਪਖ ਤੋ ਜਾਣੂ ਕਰਵਾਇਆਂ। ਅੱਜ ਦੀ ਇਸ ਇਕਤਰਤਾ ਵਿਚ ਲਛਮਨ ਚੇਲਾ ਰਾਮ ਵੀ ਆਪਣੇ ਤੇ ਲਗੇ ਦੋਸ਼ਾ ਦਾ ਸ਼ਪਸ਼ਟੀਕਰਨ ਲੈ ਕੇ ਪੁਜੇ ਤੇ ਆਪਣਾ ਪਖ ਜਥੇਦਾਰਾਂ ਅਗੇ ਰਖਿਆਂ। ਅੱਜ ਦੀ ਇਸ ਮੀਟਿੰਗ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨਹਿਰੀ ਅਖਰਾਂ ਵਾਲੇ ਸਰੂਪਾਂ ਦਾ ਮਾਮਲਾ ਵੀ ਵਿਚਾਰਿਆ ਗਿਆ ਜਿਸ ਬਾਰੇ ਆਪਣੇ ਸਬੂਤ ਲੈ ਕੇ ਦਿਲੀ ਕਮੇਟੀ ਦੇ ਧਰਮ ਪ੍ਰਚਾਰ ਸਕੱਤਰ ਸ੍ਰ ਤਰਸੇਮ ਸਿੰਘ ਖਾਲਸਾ ਪੁਜੇ ਹੋਏ ਸਨ। ਬਾਅਦ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦਸਿਆ ਕਿ ਇਟਲੀ ਮਾਮਲੇ ਵਿਚ ਅਗਲੀ ਤਰੀਕ ਤੇ ਦੋਵਾਂ ਧਿਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਦਿਆ ਜਾਵੇਗਾ ਤੇ ਆਹਮੋ ਸਾਮਣੇ ਬਿਠਾ ਕੇ ਸਾਰੀ ਅਸਲੀਅਤ ਬਾਹਰ ਲਿਆਦੀ ਜਾਵੇਗੀ।
ਸੌਦਾ ਸਾਧ ਦੀ ਨਵੀ ਆਈ ਵਿਵਾਦ ਗ੍ਰਸਤ ਸੀ ਡੀ ਵਿਚ ਕੀਰਤਨ ਦਾ ਢੋਗ ਕਰਨ ਵਾਲੇ ਰਾਗੀ ਸ਼ਮਿਦਰ ਪਾਲ ਸਿੰਘ ਦੇ ਕੀਰਤਨ ਤੇ ਪੰਬਦੀ ਲਗਾਉਦੇ ਹੋੲ ਉਸ ਦੀਆਂ ਸਾਰੀਆਂ ਧਾਰਮਿਕ ਗਤੀ ਵਿਧਿਆਂ ਤੇ ਰੋਕ ਲਾ ਦਿਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੁਨਹਿਰੀ ਸਰੂਪਾਂ ਬਾਰੇ ਪੁਛੇ ਜਾਣ ਤੇ ਜਥੇਦਾਰ ਨੇ ਦਸਿਆ ਕਿ ਦਿਲੀ ਤੋ ਸ੍ਰ ਤਰਸੇਮ ਸਿੰਘ ਸਾਨੂੰ ਸਬੂਤ ਵਜੋ ਕੁਝ ਦਸਤਾਵੇਜ ਦੇ ਕੇ ਗਏ ਹਨ ਅਸੀ ਆਪਣੀ ਤਰਫੋ ਵੀ ਸਬੂਤ ਇਕਠੇ ਕਰ ਰਹੇ ਹਾਂ ਜਿਉ ਹੀ ਸਾਰਾ ਮਾਮਲਾ ਸਾਫ ਹੋਇਆ ਅਸੀ ਇਸ ਦੇ ਦੋਸ਼ੀਆਂ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕਰਾਗੇ। ਉਨ੍ਹਾਂ ਕਿਹਾ ਕਿ ਸਰੂਪ ਛਪਵਾਉਣ ਵਾਲਾ ਸੁਰਿੰਦਰ ਸਿੰਘ ਢੇਸੀ ਇੰਗਲੈਡ ਵਿਚ ਹੈ ਅਸੀ ਉਸ ਨੂੰ ਇਥੇ ਆਉਣ ਲਹੀ ਕਿਹਾ ਸੀ ਪਰਿ ਉਹ ਆਪਣੀ ਲੜਕੀ ਦੀ ਸ਼ਾਦੀ ਕਾਰਨ ਇਥੇ ਨਹੀ ਆ ਸਕਿਆਂ ਜਿਸ ਕਰਕੇ ਉਸ ਨੂੰ ਅਗਲੀ ਮੀਟਿੰਗ ਦੋਰ;ਣ ਹਾਜਰ ਹੌਣ ਲਈ ਕਿਹਾ ਗਿਆ ਹੈ। ਜਥੇਦਾਰ ਨੇ ਕਿਹਾ ਸੁਨਹਿਰੀ ਅਖਰਾਂ ਵਾਲੇ ਸਰੂਪ ਸਾਡੇ ਕੋਲ ਆ ਚੁਕੇ ਹਨ ਤੇ ਉਨ੍ਹਾਂ ਨੂੰ ਸੰਭਾਲ ਕੇ ਰਖਿਆ ਹੋਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਜਸਵਿੰਦਰ ਸਿੰਘ ਉਪਰ ਪਿਛਲੇ ਕੁਝ ਸਮੇ ਤੋ ਚਲ ਰਹੀਆਂ ਧਾਰਮਿਕ ਅਵਗਿਆ ਦੇ ਦੋਸ਼ਾਂ ਦੀ ਚਰਚਾ ਬਾਰੇ ਪੁਛੇ ਜਾਣ 'ਤੇ ਉਨ੍ਹਾਂ ਸ਼ਪਸ਼ਟ ਕੀਤਾ, ਕਿ ਚਰਚਾ ਉਨ੍ਹਾਂ ਤਕ ਵੀ ਪੁਜੀ ਹੈ, ਪਰ ਲਿਖਤੀ ਸ਼ਿਕਾਇਤ ਨਹੀ ਆਈ, ਜਦ ਕੋਈ ਲਿਖਤੀ ਸ਼ਿਕਾਇਤ ਆਏਗੀ ਉਸ ਬਾਰੇ ਵਿਚਾਰ ਕੀਤੀ ਜਾਵੇਗੀ। ਜਥੇਦਾਰ ਨੇ ਦਸਿਆ ਕਿ ਦਿਲੀ ਕਮੇਟੀ ਬਾਰੇ ਇਕ ਲਿਖਤੀ ਸ਼ਿਕਾਇਤ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਲ ਭੇਜੀ ਹੈ ਤੇ ਉਸ ਬਾਰੇ ਜਲਦ ਵਿਚਾਰ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ਵਿਚ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ, ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਿਇੰਦਰ ਸਿੰਘ ਸਾਮਿਲ ਸਨ। Source: Punjab Spectrum |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|