(23 ਜੁਲਾਈ 2011 : ਬਸੰਤ ਕੌਰ ਫ਼ਰੀਦਾਬਾਦ/ਹਰਮਿੰਦਰ ਸਿੰਘ ਲੁਧਿਆਣਾ)
ਅਕਸਰ ਹੀ ਟੀ.ਵੀ ਆਨ ਕਰਦਿਆਂ ਇਹ ਇਸ਼ਤਿਹਾਰ ਬਾਜ਼ੀ
ਕਿਸੇ ਨਾ ਕਿਸੇ ਚੈਨਲ ਤੇ ਚਲਦੀ ਅਸੀਂ ਦੇਖਦੇ ਹੀ ਹਾਂ ਅਤੇ ਨਾਲ ਹੀ ਮਨ ਮਸੋਸ ਕੇ ਰਹਿ ਜਾਂਦੇ
ਹਾਂ। ਅਸੀ ਸੋਚਦੇ ਹਾਂ ਕਿ ਐਸੀਆਂ ਸਹੂਲਤਾਂ ਸਿੱਖ ਧਰਮ ਵਿੱਚ ਕਿਉਂ ਨਹੀਂ ਹੈਗੀਆਂ...
ਸਿੱਖ ਸਜਣੋ! ਹੁਣ ਇੰਤਜ਼ਾਰ ਦੀਆਂ ਘੱੜੀਆਂ ਖੱਤਮ ਹੋ
ਗਈਆਂ ਹਨ ਹੁਣ ਤੁਸੀਂ ਵੀ ਇਹ ਲਾਭ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਸਿੱਖ ਧਰਮ ਵਿੱਚ ਵੀ ਦੁਜਿਆਂ
ਲਈ ਸੁਖ-ਸ਼ਾਂਤੀ, ਗ੍ਰਹਿ ਕਲੇਸ਼, ਧੰਨ ਲਾਭ, ਪੁੱਤਰ ਦੀ ਦਾਤ ਆਦਿ ਵਰਗੀਆਂ ਦਾਤਾਂ ਮੰਗਣ ਲਈ
ਅਰਦਾਸੀਏ ਸਿੱਖ ਦੀ ਨਵੀਂ ਪਦਵੀ (ਪੋਸਟ) ਤਿਆਰ ਕਰ ਲਈ ਗਈ ਹੈ। ਜਿਸ ਦੀ ਅਰੰਭਤਾ ਗੁਰਦੁਆਰਾ
ਸਿੰਘ ਸਭਾ ਕਲਗੀਧਰ ਲੁਧਿਆਣਾ ਤੋਂ ਸ਼ੁਰੂ ਹੋ ਚੁਕੀ ਹੈ ਤੇ ਹੁਣ ਬਹੁਤ ਜਲਦ ਇਹ ਸਾਰੇ
ਗੁਰਦੁਆਰਿਆਂ ਵਿੱਚ ਵੀ ਸ਼ੁਰੂ ਹੋ ਜਾਵੇਗੀ।
ਕਲਗੀਧਰ ਗੁਰਦੁਆਰੇ ਦੇ ਬਾਹਰ ਲੱਗੇ ਵੱਡੇ ਸਾਰੇ
ਬੋਰਡ ਅਨੁਸਾਰ ਇਸ ਅਸਥਾਨ ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗਿਆਨੀ ਧਰਮ ਸਿੰਘ ਜੀ ਇਸ
ਪੋਸਟ ਮੁਤਾਬਕ ਅਰਦਾਸ ਦੁਆਰਾ ਮਨ ਇੱਛਤ ਫੱਲ ਵੰਡਣ ਦੀ ਸੇਵਾ ਨਿਭਾਉਣਗੇ।
ਇਹ ਜਾਣਕਾਰੀ ਗੁਰਸਿੱਖ ਫੈਮਿਲੀ ਕਲੱਬ ਲੁਧਿਆਣਾ ਦੇ
ਸ. ਹਰਮਿੰਦਰ ਸਿੰਘ ਲੁਧਿਆਣਾ ਨੇ ਦਿੱਤੀ ਉਨ੍ਹਾਂ ਅੱਜ ਦੇ ਹਾਲਾਤਾਂ ’ਤੇ ਅਫਸੋਸ ਪ੍ਰਗਟ ਕਰਦਿਆਂ
ਕਿਹਾ ਕੀ ਕਰੀਏ ਸਮੇਂ ਦੇ ਬਰਾਬਰ ਕਦਮ ਨਾਲ ਕਦਮ ਮਿਲਾ ਕੇ ਤਾਂ ਚਲਣਾ ਹੀ ਪੈਂਦਾ ਹੈ ਸਿੱਖ ਕੋਮ
ਵਾਸਤੇ ਬੜੀ ਖੁਸ਼ੀ ਦੀ ਗਲ ਹੈ ਕਿ ਬਿਪਰਵਾਦ ਦੀ ਖਾਈ ਵਿਚ ਉਤਰਨ ਲਈ ਅਸੀਂ ਇਕ ਹੋਰ ਪੌੜੀ ਨੀਵਾਣ
ਵੱਲ ਨੂੰ ਉੱਤਰ ਰਹੇ ਹਾਂ ਕਿਉਂਕਿ ਹੁਣ ਤਾਂ ਸਾਨੂੰ ਨਿਆਰਾਪਨ ਮਹਿਸੂਸ ਹੋਣਾ ਵੀ ਬੰਦ ਹੋ ਚੁੱਕਾ
ਹੈ। ਜੇ ਇਸ ਖਬਰ ਨਾਲ ਪੰਥ ਵਿਰੋਧੀ ਸ਼ਕਤੀਆਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੋਵੇ,
ਤਾਂ ਫੇਰ ਅਸੀਂ ਕੀ ਕਰੀਏ ਕਿਉਂਕਿ ਇਥੇ ਸਵਾਰੀ ਆਪਣੇ ਸਮਾਨ ਦੀ ਖੁਦ ਜਿੰਮੇਂਵਾਰ ਹੈ। ਹਾਂ ਜੇ
ਜਿੰਮੇਂਵਾਰ ਸੰਸਥਾਵਾਂ ਦੀ ਨੀਂਦ ਵਿਚ ਅਸੀਂ ਖਲਲ ਪਾਈ ਹੋਵੇ,
ਤਾਂ ਅਸੀਂ ਦੋਵੇਂ ਹੱਥ ਜੋੜ ਕੇ ਗੱਲ ’ਚ ਪਲੂ ਕੇ ਮਾਫ਼ੀ ਮੰਗਦੇ ਹਾਂ ਜੀ। |