Share on Facebook

Main News Page

ਆਪਣੇ ਆਪ ਨੂੰ ਮਹਾਨ ਸਿੱਖ, ਅੰਮ੍ਰਿਤਧਾਰੀ ਅਤੇ ਗੁਰਮਤਿ ਦਾ ਧਾਰਨੀ ਦੱਸਦੇ ਹਨ, ਉਹ ਕਿਸ ਦੇ ਸਿੱਖ ਹਨ?

ਜਿਹੜੇ ਲੋਕ ਸਿੱਖੀ ਬਾਣਿਆਂ ਵਿਚ ਦੂਹਰੇ ਦੂਹਰੇ ਦੁਮਾਲੇ ਸਜਾ ਕੇ, ਆਪਣੇ ਆਪ ਨੂੰ ਮਹਾਨ ਸਿੱਖ, ਅੰਮ੍ਰਿਤਧਾਰੀ ਅਤੇ ਗੁਰਮਤਿ ਦਾ ਧਾਰਨੀ ਦੱਸਦੇ ਹਨ, ਉਹ ਕਿਸ ਦੇ ਸਿੱਖ ਹਨ? ਅੱਜ ਉਹ ਕਿਸ ਨੂੰ ਗੁਰੂ ਮੰਨਦੇ ਹਨ? ਅੱਜ ਮੈ ਚਾਹੁਂਦਾ ਹਾਂ ਉਨ੍ਹਾਂ ਕੋਲੋਂ ਪੁਛੋ ਕੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਨ?

ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਧਮਕੀਆਂ ਦੇਂਦੇ ਹਨ ਅਤੇ ਕੀਰਤਨ ਸਮੇਂ ਹਮਲੇ ਕਰਦੇ ਹਨ,ਅਤੇ ਗੁਰੂ ਤੋਂ ਬੇਮੁਖ ਜੱਥੇਦਾਰਾਂ ਦਾ ਕੁਫਰਨਾਮਾ ਚੁੱਕੀ ਫਿਰਦੇ ਹਨ । ਜੱਥੇਦਾਰ ਅਤੇ ਮੱਕੜ ਦੀ ਹਾਲਤ ਇਸ ਫੋਟੋ ਤੋਂ ਦੇਖੋ ਕਿਸ ਤਰ੍ਹਾਂ ਬਾਦਲ ਕੁਰਸੀ ਤੇ ਬੈਠਾ ਹੈ ਅਤੇ ਮੱਕੜ ਅਤੇ ਅਖੌਤੀ ਜੱਥੇਦਾਰ ਅਕਾਲ ਤਖਤ ਬਾਦਲ ਦੇ ਪੈਰਾਂ ਵਿਚ ਬੈਠੇ ਵਫਾਦਾਰੀ ਦਿਖਾ ਰਹੇ ਹਨ, ਜਿਸ ਦੇ ਹੁਕਮ ਵਿਚ ਕੁਫਰ ਨਾਮੇ ਜਾਰੀ ਹੁੰਦੇ ਹਨ ।

ਪਰ ਅੱਜ ਜਦੋਂ ਸਾਬਤ ਹੋ ਚੁਕਾ ਹੈ ਕਿ ਉਸੇ ਬਾਦਲ ਬੀਜੇਪੀ ਦੇ ਹੁਕਮ ਵਿਚ ਆਏ ਦਿਨ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਉਸੇ ਹੀ ਕੁਫਰਨਾਮੇ ਵਾਲੇ ਜੱਥੇਦਾਰਾਂ ਦੀ ਮਿਲੀ ਭੁਗਤ ਨਾਲ ਸਿੱਖੀ ਦੇ ਇਕੋ ਇਕ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਘਿਨਾਉਣੇ ਹਮਲੇ ਹੋ ਰਹੇ ਹਨ, ਗੁਰੂ ਦੀ ਬੇਅਦਬੀ ਕੀਤੀ ਜਾ ਰਹੀ ਹੈ, ਗੁਰੂ ਦੀ ਗੁਰਿਆਈ ਅਤੇ ਅਭੁਲ ਗੁਰੂ ਕਰਤਾਰ ਤੇ ਸ਼ੱਕ ਦੀਆਂ ਉਂਗਲਾਂ ਉਠਾਈਆਂ ਜਾ ਰਹੀਆਂ ਹਨ, ਤਾਂ ਹੁਣ ਇਨ੍ਹਾਂ ਮਹਾਨ ਸਿੱਖਾਂ ਦੀਆਂ ਜ਼ਬਾਨਾਂ ਕਿਉਂ ਖਾਮੋਸ਼ ਹਨ? ਅੱਖਾਂ ਕਿਉਂ ਅੰਧੀਆਂ ਹੋ ਗਈਆਂ ਹਨ? ਪਰ ਕਲਜੁਗ ਦਾ ਸਮਾਂ ਅਤੇ ਕਲਜੁਗੀ ਸਿੱਖਾਂ ਦੀ ਹਾਲਤ ਹੀ ਐਸੀ ਹੈ।  ਭਾਈ ਗੁਰਦਾਸ ਜੀ ਆਪਣੀ ਵਾਰ 'ਚ ਕਹਿੰਦੇ ਨੇ:

ਕਲਿ ਆਈ ਕੁਤੇ ਮੁਹੀ ਖਾਜੁ ਹੋਇਆ ਮੁਰਦਾਰ ਗੁਸਾਈ॥ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ॥ ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤਿ ਮੁਖਹੁ ਅਲਾਈ॥ ਚੇਲੇ ਸਾਜ ਵਜਾਇਦੇ ਨਚਨਿ ਗੁਰੂ ਬਹੁਤੁ ਬਿਧਿ ਭਾਈ॥ ਸੇਵਕ ਬੈਠਨਿ ਘਰਾਂ ਵਿਚ ਗੁਰ ਉਠ ਘਰੀ ਤਿਨਾੜੇ ਜਾਈ॥ ਕਾਜੀ ਹੋਏ ਰਿਸਵਤੀ ਵਢੀ ਲੈਕੇ ਹਕ ਗਵਾਈ॥ ਇਸਤ੍ਰੀ ਪੁਰਖੈ ਦਾਮ ਹਿਤ ਭਾਵੈ ਆਇ ਕਿਥਾਊ ਜਾਈ॥ ਵਰਤਿਆ ਪਾਪ ਸਭਸ ਜਗ ਮਾਂਹੀ ॥30॥

ਗੁਰੂ ਨਾਨਕ ਸਾਹਿਬ ਆਖਦੇ ਹਨ : ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥3॥

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top