ਠੇਕਾ ਸ਼ਰਾਬ, ਘਰ ਦੀ ਕੱਢੀ ਦੇਸੀ, ਅਤੇ ਬੀਅਰ
ਦਾ ਸੇਵਨ ਮਾਮੂਲੀ ਗੱਲ
ਭਦੌੜ
25 ਜੁਲਾਈ (ਸਾਹਿਬ ਸੰਧੂ/ਤੇਜਿੰਦਰ ਸਰਮਾ) ਨਸ਼ਾ ਮਨੁੱਖ ਦੇ ਦਿਮਾਗ 'ਤੇ ਅਸਰ ਕਰ ਕੇ ਉਸ ਦੀ ਬੁੱਧੀ
ਨੂੰ ਭ੍ਰਿਸ਼ਟ ਕਰ ਦਿੰਦਾਂ ਹੈ, ਤੇ ਨਸ਼ੇ ਦੀ ਵਰਤੋਂ ਕਰਨ ਵਾਲੇ ਇਨਸਾਨ ਨੂੰ ਚੰਗੇ ਮਾੜੇ ਦੀ ਸੋਝੀ
ਨਹੀਂ ਰਹਿੰਦੀ, ਤੇ ਓਹ ਦਲੇਰਪੁਣੇ ਵਿੱਚ ਕਈ ਵਾਰੀ ਵੱਡੇ ਵੱਡੇ ਹਾਦਸਿਆਂ ਨੂੰ ਜਨਮ ਦੇ ਦਿੰਦਾ
ਹੈ। ਪੰਜਾਬ ਜੋ ਕਦੇ ਰੰਗਲੇ ਪੰਜਾਬ ਅਤੇ ਸੋਨੇ ਦੀ ਚਿੜੀ ਕਹਾਉਣ ਦਾ ਦਰਜਾ ਰੱਖਦਾ ਸੀ, ਪਰ ਗਰੀਬੀ,
ਬੇਰੁਜਗਾਰੀ ਅਤੇ ਨਸ਼ੇ ਦੀ ਹੋਰ ਰਹੀ ਵਿਕਰੀ ਨੇ, ਪੰਜਾਬ ਨੂੰ ਬਦਨਾਮੀ ਤੋਂ ਬਿਨਾਂ ਕੁੱਝ ਨਹੀਂ
ਦਿੱਤਾ।
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਵੀ ਨੋਜ਼ਵਾਨਾਂ ਦੀ ਬਾਂਹ ਨਹੀਂ ਫੜੀ, ਜਿਸ
ਕਾਰਨ ਓਹ ਬੇਰੁਜ਼ਗਾਰ ਰਹਿ ਗਏ, ਤੇ ਬਰੁਜਗਾਰੀ ਅਤੇ ਲੋਕਾਂ ਵੱਲੋਂ ਕਈ ਵਾਰੀ ਦਿੱਤੇ ਜਾਂਦੇ
ਮਾਨਸਿਕ ਦਬਾਅ ਕਾਰਨ, ਇਹ ਪੰਜਾਬ ਦੀ ਨੌਜਵਾਨੀ ਨਸ਼ੇ ਦੇ ਰਾਹ ਪੈ ਗਈ। ਨਸ਼ੇ ਨੂੰ ਕਿਸੇ ਟਾਇਮ ਨਵਾਬਾਂ
ਦੇ ਲਈ ਹੀ ਬਣਿਆ ਦੱਸਿਆ ਜਾਂਦਾ ਸੀ, ਪਰ ਹੁਣ ਇਹ ਨਸ਼ਾ ਹਰ ਘਰ ਘਰ ਵਿੱਚ ਵਿਕ ਰਿਹਾ ਹੈ, ਤੇ
ਪੰਜਾਬ ਦੇ ਲੋਕ ਵੱਡੀ ਪੱਧਰ ਤੇ ਇਸ ਦੀ ਵਰਤੋਂ ਕਰ ਰਹੇ ਹਨ।
ਯੂ. ਐਨ. ਓ ਮੁਤਾਬਿਕ ਅੰਮ੍ਰਿਤਸਰ ਸਿਫਤੀ ਦਾ ਘਰ ਸਭ ਤੋਂ ਜਿਆਦਾ ਨਸ਼ਿਆਂ
ਦੀ ਮਾਰ ਹੇਠ ਹੈ। ਡਾਕਟਰਾਂ ਮੁਤਾਬਿਕ ਪੰਜਾਬ ਵਿੱਚ 5% ਸਮੇਕ, 2% ਅਫੀਮ, 12% ਭੁੱਕੀ, ਆਦਿ
ਪੰਜਾਬ ਵਿੱਚ ਵਰਤੇ ਜਾ ਰਹੇ ਹਨ, ਅਤੇ ਜਿੰਨ੍ਹਾਂ ਵਿੱਚ ਪੰਜਾਬ ਦੇ ਮਾਲਵੇ ਵਿੱਚ 61%, ਦੁਆਬੇ
ਵਿੱਚ 68%, ਅਤੇ ਮਾਝੇ ਵਿੱਚ 64% ਨਸ਼ਾ ਵਰਤਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਮੁੱਢ ਕਦੀਮ ਤੋਂ
ਦਾਰੂ ਪੀਣ ਦੀ ਚੱਲੀ ਆ ਰਹੀ ਪਿਰਤ ਦੌਰਾਨ, ਚੰਗੇ ਘਰਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਵੀ ਅੱਗੇ
ਆਪਣੇ ਬੱਚਿਆਂ ਨਾਲ ਬੈਠ ਕੇ ਦਾਰੂ ਪੀਤੀ ਜਾਂਦੀ ਹੈ।
ਇੱਕ ਹੋਰ ਸਰਵੇਖਣ ਮੁਤਾਬਕ ਪੰਜਾਬ ਵਿੱਚ 23% ਸਿੱਖ ਨੌਜਵਾਨਾਂ
ਵਿੱਚ ਬੀਅਰ, ਸਿਗਰਟਾਂ ਦੀ ਵਰਤੋਂ ਆਮ ਕੀਤੀ ਜਾ ਰਹੀ ਹੈ। ਜਿੰਨ੍ਹਾਂ ਵਿੱਚ ਜਿਆਦਾਤਰ ਨੌਜਵਾਨ
ਪਿੰਡਾਂ ਨਾਲ ਸਬੰਧਿਤ ਹੁੰਦੇ ਹਨ। ਨਸ਼ੇ ਦੇ ਇਸ ਵਗ ਰਹੇ 6ਵੇਂ ਦਰਿਆ ਨੇ ਪੰਜਾਬ ਦੀ ਨੌਜਵਾਨੀ ਨੂੰ
ਆਪਣੇ ਤੇਜ਼ ਵਹਾਅ ਵਿੱਚ ਰੋੜ ਦਿੱਤਾ ਹੈ। ਇਲਾਕਾ ਭਦੌੜ ਅਤੇ ਇਸ ਦਾ ਆਸ ਪਾਸ ਦਾ ਇਲਾਕਾ ਵੀ ਨਸ਼ੇ
ਦੀ ਗ੍ਰਿਫਤ ਹੈ। ਕੇਵਲ ਭਦੌੜ ਵਿਖੇ ਵੀ ਰੋਜ਼ਾਨਾਂ ਰਾਤ ਸਮੇ 55% ਲੋਕ ਸ਼ਰਾਬ ਦੇ ਨਸ਼ੇ ਨਾਲ ਗ੍ਰਸਤ
ਹੁੰਦੇ ਹਨ।
Source: Punjab Spectrum