ਅਨੰਦਪੁਰ
ਸਾਹਿਬ, (27 ਜੁਲਾਈ, ਸੁਰਿੰਦਰ
ਸਿੰਘ ਸੋਨੀ,): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ
ਦੀ ਛਪਾਈ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖੁੱਦ ਹੀ ਮਤਾ ਪਾਸ ਕੀਤਾ ਤੇ ਸ਼੍ਰੀ
ਅਕਾਲ ਤਖਤ ਸਾਹਿਬ ਤੋ ਸੰਦੇਸ਼ ਵੀ ਜਾਰੀ ਕੀਤਾ ਪਰ ਇਸਦੇ ਬਾਵਜੂਦ ਸੁਨਿਹਰੀ ਅੱਖਰਾਂ ਵਾਲੀ ਬੀੜ ਦਾ
ਹੋਂਦ ਵਿਚ ਆਉਣਾ ਸਿੱਧ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ੍ਹ ਦੀ
ਨੀਅਤ ਸਾਫ ਨਹੀ ਹੈ। ਇਸ ਲਈ ਸਿੱਧੇ ਤੋਰ ਤੇ ਮੱਕੜ੍ਹ ਦੋਸ਼ੀ ਹਨ
ਜਿਸ ਕਰਕੇ ਮੱਕੜ੍ਹ ਖਿਲਾਫ 295 ਏ ਧਾਰਾ ਤਹਿਤ ਮੁਕੱਦਮਾ ਦਰਜ ਕਰਵਾਇਆ ਜਾਣਾ ਚਾਹੀਦਾ ਹੈ।ਇਸ ਗੱਲ
ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿ:ਰਣਜੋਧ ਸਿੰਘ ਨੇ ਕੀਤਾ।
ਅੱਜ ਪਰਿਵਾਰ ਸਮੇਤ ਤਖਤ ਸਾਹਿਬ ਵਿਖੇ ਮੱਥਾ ਟੇਕਣ ਤੋ ਬਾਅਦ ਗੱਲ ਕਰਦਿਆਂ
ਉਨ੍ਹਾਂ ਕਿਹਾ ਕਿ ਬਾਬਾ ਰਾਮਰਾਇ ਕੇਵਲ ਗੁਰਬਾਣੀ ਦਾ ਇਕ ਅੱਖਰ ਬਦਲਿਆ ਸੀ,
ਜਿਸ ਕਰਕੇ ਗੁਰੂ ਪਾਤਸ਼ਾਹ ਨੇ ਉਸਦਾ ਬਾਈਕਾਟ ਕਰ ਦਿਤਾ ਪਰ ਇਸ ਸੁਨਿਹਰੀ ਬੀੜ ਵਿਚ ਗਲਤੀਆਂ ਦੀ
ਭਰਮਾਰ ਹੈ। ਉਨ੍ਹਾਂ ਕਿਹਾ ਕਿ ਅਸਲ ਵਿਚ ਇਨਾਂ ਸਰੂਪਾਂ ਦੀ ਛਪਾਈ
ਪਿਛੇ ਮੱਕੜ੍ਹ ਦੇ ਰਿਸ਼ਤੇਦਾਰਾਂ ਦਾ ਹੱਥ ਹੈ ਜਿਸ ਕਰਕੇ ਮਾਮਲੇ ਨੂੰ ਰਫਾ ਦਫਾ ਕੀਤਾ ਜਾ ਰਿਹਾ
ਹੈ।
ਗਿ: ਰਣਜੋਧ ਸਿੰਘ ਨੇ ਕਿਹਾ ਕਿ ਤਖਤਾਂ ਦੇ
ਜਥੇਦਾਰਾਂ ਵਲੋ ਇਸ ਬੱਜਰ ਗਲਤੀ ਬਦਲੇ ਕੇਵਲ 51 ਪਾਠ ਕਰਨ ਦੀ ‘ਸਜਾ'ਦੇਣੀ ਅੱਤ ਸ਼ਰਮ ਵਾਲੀ ਗੱਲ
ਹੈ।ਉਨ੍ਹਾਂ ਸੁਆਲ ਕੀਤਾ ਕਿ ਜੇਕਰ ਪਾਠ ਕਰਨੇ ਸਜਾ ਹਨ ਤਾਂ ਕੀ ਸਾਰੇ ਪਾਠ ਕਰਨ ਵਾਲੇ ਸਿੱਖ ਸਜਾਵਾਂ
ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਬਦ ਗੁਰੂ ਦੇ ਸਰੂਪ ਵਿਚ
ਗਲਤੀਆਂ ਕਰਨ ਵਾਲਿਆਂ ਨੂੰ ਘੱਟੋ ਘਟ ਅਜਿਹੀ ਸਜਾ ਜਰੂਰ ਦੇਣੀ ਚਾਹੀਦੀ ਸੀ ਕਿ ਕੋਈ ਅਜਿਹੀ ਗਲਤੀ
ਦੁਬਾਰਾ ਕਰਨ ਦਾ ਹੀਆ ਨਾ ਕਰੇ। ਉਨ੍ਹਾਂ ਕਿਹਾ ਕਿ ਅਜ ਗੀਤਾ ਦੇ
ਤਕਰੀਬਨ 24 ਤਰਾਂ ਦੇ ਵੱਖ ਵੱਖ ਸਰੂਪ ਦਿਖਾਈ ਦਿੰਦੇ ਹਨ ਇਸੇ ਤਰਾਂ ਇਕ ਸਾਜਿਸ਼ ਅਧੀਨ ਸ਼ਬਦ ਗੁਰੂ
ਦੇ ਅਸਲ ਸਰੂਪ ਨੂੰ ਸ਼ੱਕੀ ਬਨਾਉਣ ਲਈ ਸੁਨਿਹਰੀ ਬੀੜ ਹੌਦ ਵਿਚ ਲਿਆਉਦੀ ਗਈ ਹੈ ਜੋ ਨਾ ਕਾਬਲੇ
ਬ੍ਰਦਾਸ਼ਿਤ ਹੈ। ਸੰਗ ਢੇਸੀਆਂ ਵਿਖੇ ਸ਼ਬਦ ਗੁਰੂ ਦੀ ਹਜੂਰੀ ਵਿਚ
ਭੰਗੜੇ ਪਾਉਣ ਵਾਲਿਆਂ ਨੂੰ 21 ਪਾਠ ਕਰਨ ਦੀ ‘ਸਖਤ ਸਜਾ'ਨੂੰ ਜਥੇਦਾਰਾਂ ਦੀ ਅਨਪੜਤਾ ਕਰਾਰ
ਦਿੰਦਿਆਂ ਗਿ: ਰਣਜੋਧ ਸਿੰਘ ਨੇ ਕਿਹਾ ਕਿ ਅਸਲ ਵਿਚ ਹੰਸ ਰਾਜ
ਹੰਸ ਵਲੋ ਇਹ ਗੀਤ ਗਾਇਆ ਗਿਆ ਹੈ, ਤੇ ਹੰਸ ਰਾਜ ਬਾਦਲ ਦੇ ਖੇਮੇ
ਦਾ ਗੁਲਾਮ ਹੈ। ਇਸੇ ਕਰਕੇ ਜਥੇਦਾਰ ਇਸ ਮਾਮਲੇ ਨੂੰ ਦਬਾਉਣ ਵਿਚ
ਲੱਗੇ ਹਨ। ਸੌਦਾ ਸਾਧ ਦੇ ਦਰਬਾਰ ਵਿਚ ਕੀਰਤਨ ਕਰਨ ਦੇ ਮਾਮਲੇ
ਸਬੰਧੀ ਉਨ੍ਹਾਂ ਕਿਹਾ ਕਿ ਜਥੇਦਾਰਾਂ ਦੀ ਢਿਲਮੱਠ ਕਰਕੇ ਸੋਦਾ ਸਾਧ ਘਟੀਆ ਹਰਕਤਾਂ ਕਰ ਰਿਹਾ ਹੈ
ਜਿਸ ਵਿਚ ਜਥੇਦਾਰਾਂ ਦਾ ਹੀ ਦੋਸ਼ ਹੈ। ਇਸ ਮੌਕੇ ਉਨ੍ਹਾਂ ਦੇ ਨਾਲ
ਬੀਬੀ ਹਰਵਿੰਧਰ ਕੋਰ, ਭਾਈ ਦਵਿੰਦਰ ਸਿੰਘ ਕਥਾਵਾਚਕ, ਬੀਬੀ
ਸਤਵਿੰਦਰ ਕੋਰ, ਕਾਸ਼ ਕੋਰ ਸਵੀਡਨ,
ਰਜਿੰਦਰ ਸਿੰਘ, ਸਵਰਨ ਕੋਰ,
ਸੁੱਚਾ ਸਿੰਘ, ਅਦਿ ਹਾਜਰ ਸਨ।
Source: Punjab Spectrum