ਭਾਈ ਗੁਰਦੀਪ ਸਿੰਘ ਗੋਸ਼ਾ, ਜਿਨ੍ਹਾਂ ਨੇ ਬੜੀ ਮਿਹਨਤ ਨਾਲ, ਸੁਨਹਰੀ ਬੀੜਾਂ
ਦੀ ਛਪਾਈ ਕਿਥੋਂ ਹੋਈ ਅਤੇ ਕਿਸ ਨੇ ਕਰਵਾਈ, ਦੀ ਪੜਤਾਲ ਕਰ ਕੇ ਤੱਥ ਇਕੱਠੇ ਕੀਤੇ। ਉਨ੍ਹਾਂ ਦਾ
ਕਹਿਣਾ ਹੈ ਕਿ ਉਹ, ਉਸ ਨਾਲ ਸਬੰਧਤ ਸਾਰੇ ਸਬੂਤ ਅਕਾਲ ਤਖਤ ਦੇ (ਆਤਮਕ ਪੱਖੋਂ ਗਰਕੇ ਹੋਏ)
ਜਥੇਦਾਰ ਨੂੰ ਦੇ ਆਏ ਹਨ। ਉਹ ਆਸ ਕਰਦੇ ਹਨ ਕਿ ਹੁਣ ਅਕਾਲ ਤਖਤ ਦੇ ਜਥੇਦਾਰ (ਸਿੰਘ ਸਾਹਿਬ) ਉਸ
ਦੋਸ਼ੀ ਨੂੰ (ਜਿਸ ਦੀ ਕਲਮ ਦੀ ਇਕ ਹਰਕਤ ਨਾਲ, ਸਿੰਘ ਸਾਹਿਬ, ਕੱਖੋਂ ਹੌਲੇ ਹੋ ਜਾਣਗੇ) ਅਤੇ ਉਸ
ਦੇ ਕੁੜਮਾਂ ਨੂੰ ਫਾਂਸੀ ਲਾ ਦੇਣਗੇ।
ਪਤਾ ਨਹੀਂ ਸਿੱਖ ਆਪਣੇ ਆਪ ਤੇ ਵਿਸ਼ਵਾਸ ਕਰਨਾ ਕਦੋਂ ਸਿਖਣਗੇ? ਜਦ ਕਿ ਗੁਰੂ ਸਾਹਿਬ ਦਾ ਹੁਕਮ ਹੈ,
ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥
(474)
ਜੇ ਇਸ ਬਦਇੰਤਜ਼ਾਮੀ ਨੂੰ ਠੀਕ ਕਰਨਾ ਹੈ, ਤਾਂ ਇਸ ਦਾ ਕੋਈ ਬਦਲ ਲਭਣਾ ਹੀ ਪੈਣਾ ਹੈ, ਜਦ ਤਕ ਇਹ
ਬਦਲ ਨਹੀਂ ਲਭਦਾ, ਤਦ ਤੱਕ ਉਨ੍ਹਾਂ ਦੇ ਹੀ ਥੱਲੇ ਲੱਗਣ ਨਾਲੋਂ, ਉਨ੍ਹਾਂ ਦਾ ਬਾਈਕਾਟ ਕਰਨਾ ਹੀ
ਠੀਕ ਰਾਹ ਹੈ।
ਗੁਰੂ ਸਾਹਿਬ ਦੇ ਇਸ ਹੁਕਮ ਦੀ ਪਾਲਣਾ ਨਾ ਕਰਦਿਆਂ ਤਾਂ ਅਸੀਂ ਇਹ ਕਹਣ ਦੇ ਵੀ ਹੱਕਦਾਰ ਨਹੀਂ ਹਾਂ
ਕਿ
“ਗੁਰੂ ਹੀ ਮਿਹਰ ਕਰੇ”
ਅਮਰਜੀਤ ਸਿੰਘ ਚੰਦੀ