Share on Facebook

Main News Page

ਮਨੁੱਖ ਨੂੰ ਆਪਣੀ ਜਿੰਦਗੀ ਅੰਦਰ ਗੁਰਬਾਣੀ ਪੜਦਿਆਂ ਸਤ, ਸੰਤੋਖ, ਸਹਿਜ, ਦਯਾ, ਧਰਮ ਆਦਿ ਨਿਯਮ ਇਕੱਤਰ ਕਰਨੇ ਚਾਹੀਦੇ ਹਨ: ਪ੍ਰਿੰ. ਗੁਰਬਚਨ ਸਿੰਘ ਜੀ ਪਨਵਾਂ

ਲੁਧਿਆਣਾ 2 ਅਗਸਤ (ਸੰਦੀਪ ਸਿੰਘ ) ਗੁਰਬਾਣੀ ਮਨੁੱਖ ਨੂੰ ਚੰਗੇ ਇਨਸਾਨ ਬਣਨ ਦੀ ਜਾਚ ਸਿਖਾਉਦੀ ਹੈ, ਕਿ ਕਿਸ ਤਰ੍ਹਾਂ ਉਸ ਨੇ ਆਪਣੇ ਅੰਦਰੋਂ ਅਉਗੁਣਾਂ ਦਾ ਤਿਆਗ ਕਰਕੇ, ਗੁਣਾਂ ਦੇ ਨਾਲ ਸਾਂਝ ਪਾਉਣੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਿੰ. ਗੁਰਬਚਨ ਸਿੰਘ ਜੀ ਪਨਵਾਂ ਨੇ ਪਿੰਡ ਰਾਈਵਾਲ ਦੌਨਾਂ ਨਜਦੀਕ ਮਲਸੀਹਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕੀਤਾ।

ਇਸ ਸਮੇਂ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਹੋਇਆ, ਜਿਸ ਤੋਂ ਬਾਅਦ ਪ੍ਰਿੰਸੀਪਲ ਜੀ ਨੇ ਬੜੇ ਸਰਲ ਤਰੀਕੇ ਨਾਲ “ਸਾਹਿਬ ਮੇਰਾ ਨੀਤ ਨਵਾ...” ਗੁਰਬਾਣੀ ਪੰਗਤੀਆਂ ਦੀ ਵੀਚਾਰ ਕਰਦਿਆਂ ਕਿਹਾ, ਕਿ ਮਨੁੱਖ ਨੂੰ ਆਪਣੀ ਜਿੰਦਗੀ ਅੰਦਰ ਗੁਰਬਾਣੀ ਪੜਦਿਆਂ ਸਤ, ਸੰਤੋਖ, ਸਹਿਜ, ਦਯਾ, ਧਰਮ ਆਦਿ ਨਿਯਮ ਇਕੱਤਰ ਕਰਨੇ ਚਾਹੀਦੇ ਹਨ, ਤੇ ਜੋ ਪ੍ਰਾਣੀ ਇਨ੍ਹਾਂ ਗੁਣਾਂ ਨੂੰ ਇਕੱਤਰ ਕਰਕੇ ਆਪਣਾ ਜੀਵਨ ਜੀਉਂਦਾ ਹੈ, ਉਹ ਆਪਣੀ ਜਿੰਦਗੀ ਸਫਲ ਕਰ ਲੈਂਦਾ ਹੈ। ਇਸ ਸਮੇਂ ਗੁਰਬਾਣੀ ਵੀਚਾਰ ਤੋਂ ਬਾਅਦ ਪ੍ਰਿੰ. ਪਨਵਾਂ ਜੀ ਤੇ ਭਾਈ ਗੁਰਜੰਟ ਸਿੰਘ ਰੂਪੋਵਾਲੀ, ਭਾਈ ਸੰਦੀਪ ਸਿੰਘ ਖਾਲੜਾ ਨੇ ਸੰਗਤਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜੁਆਬ ਗੁਰਬਾਣੀ ਦੀ ਰੋਸ਼ਨੀ 'ਚ ਦਿੱਤੇ।

ਇਸ ਮੌਕੇ ਇੰਚਾਰਜ ਨਰਿੰਦਰ ਸਿੰਘ, ਵੀਰ ਗੁਰਬਿੰਦਰ ਸਿੰਘ, ਗ੍ਰੰਥੀ ਲਖਬੀਰ ਸਿੰਘ, ਭਾਈ ਮਨਦੀਪ ਸਿੰਘ ਆਦਿ ਪਤਵੰਤੇ ਹਾਜਿਰ ਸਨ।

ਰਿਪੋਰਟ:-ਸੰਦੀਪ ਸਿੰਘ ਖਾਲੜਾ
ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ
ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ
9855341616


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top