Share on Facebook

Main News Page

ਯੂ.ਕੇ. ਦਾ ਸਿੱਖ ਚੈਨਲ ਪਖੰਡੀ ਸਾਧਾਂ ਦੇ ਚੰਗੁਲ 'ਚ

ਵੀਰ ਗਗਨਦੀਪ ਸਿੰਘ ਜੀ ਫਤਿਹ ਪਰਵਾਨ ਹੋਵੇ,

ਮੈਂ ਤੁਹਾਨੂੰ ਅਕਾਲ ਪੁਰ੍ਖ ਦੇ ਚਰਨਾਂ ਵਿੱਚ ਨਿਵਾਸ ਕਰ ਰਿਹਾਂ ਨੂੰ ਪ੍ਰੇਸ਼ਾਨ ਨਹੀਂ ਸੀ ਕਰਨਾ ਚਾਹੁੰਦਾ ਸੀ, ਇਸ ਕਰਕੇ ਦਾਸ ਨੇ ਗੁਰੂ ਨਾਨਕ ਮਿਸ਼ਨ ਯੂ.ਕੇ ਵੱਲੋ ਇਕ ਖਬਰ ਪ੍ਰਕਾਸਤ ਕੀਤੀ ਸੀ, ਕਿ ਆਪ ਜੀ ਦੇ ਸੁਪਨੇ ਨੂੰ ਮੁੱਖ ਰੱਖ ਕੇ ਆਪ ਜੀ ਦੇ ਮਾਤਲੋਕ ਵਿੱਚ ਬੈਠੇ ਜਿਉਂਦੇ ਮਰ ਚੁਕੇ ਬਾਕੀ ਹਿੱਸੇਦਾਰਾਂ ਨੂੰ ਅਕਲ ਆ ਸਕੇ। ਪਰ ਦਰ ਅਫਸੋਸ, ਉਨ੍ਹਾਂ ਬੇਸ਼ਰ੍ਮਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ। ਜਦੋ ਅੱਜ ਦਾਸ ਨੇ ਫਿਰ ਸਿੱਖ ਟੀਵੀ Sky Channel 848 ਲਾਇਆ ਤਾਂ, ਪਿਹੋਵੇ ਸਾਂਨ੍ਹ ਫਿਰ ਆਪਣੀਆਂ ਊਲ ਜਲੂਲ ਜੇਹੀਆਂ ਮਾਰ ਰਿਹਾ ਸੀ।

 

ਛੋਟੇ ਵੀਰ ਗਗਨਦੀਪ ਆਪ ਨੂੰ ਤਾਂ ਪਤਾ ਹੀ ਹੈ, ਕਿ ਇਹ ਬੰਦਾ ਪੱਠੇ ਪਾਉਣ ਲਈ ਰੱਖਣ ਦੇ ਕਾਬਿਲ ਭੀ ਨਹੀਂ ਹੈ, ਤੇ ਜੇ ਇੱਦਾਂ ਦੇ ਮੂਰਖ ਬੰਦੇ, ਆਪ ਚੈਨਲ ਤੇ ਆ ਕੇ ਪ੍ਰਚਾਰ ਕਰਨ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਕੌਮ ਦਾ ਕੀ ਭਲਾ ਹੋਵੇਗਾ! ਕਿਸੇ ਤਰਾਂ ਆਪਣੇ ਟੀ.ਵੀ. ਚੈਨਲ ਦੇ ਹਿਸੇਦਾਰ ਗੁਰਸੇਵਕ ਦੇ ਸੁਪਨੇ ਵਿੱਚ ਆ ਕੇ ਉਸਨੂੰ ਸੂਝ ਬਖਸ਼ੋ, ਤਾਂ ਕਿ ਓਹ ਪਿਹੋਵੇ ਵਾਲੇ ਸਾਨ੍ਹ, ਮੋਰਾਂਵਾਲੀ ਅਤੇ ਜੀਤੇ ਢੱਡਰੀਆਂ ਵਾਲੇ ਦੀ ਜੁੰਡਲੀ ਵਿਚੋਂ ਬਾਹਰ ਆ ਸਕੇ।

ਇਸ ਵਾਰ ਮੈਂ ਸਬੂਤ ਦੇ ਵਜੋਂ ਇੱਕ ਵੀਡੀਓ ਭੀ ਭੇਜ ਰਿਹਾ ਹਾਂ, ਤਾਂ ਕਿ ਆਪ ਇਸ ਨੂੰ ਵੇਖ ਕੇ ਜਲਦੀ ਹੀ ਐਕਸ਼ਨ ਲੈ ਸਕੋ। ਇਸ ਵੀਡੀਓ ਵਿਚ ਆਪ ਸੁਨੋਗੇ ਕਿ ਕਿਵੇਂ ਪਿਹੋਵੇ ਵਾਲਾ ਸਾਂਨ੍ਹ, ਭਾਈ ਮਰਦਾਨਾ ਜੀ ਦੀ ਰਬਾਬ ਦਾ ਮਜਾਕ ਉਡਾਉਂਦਾ ਹੋਇਆ, ਆਪਣੇ ਅਖੌਤੀ ਬਾਬੇ ਦੀ ਉਸਤਤ ਕਰ ਰਿਹਾ ਹੈ। ਮੈਨੂੰ ਪਤਾ ਹੈ ਕਿ ਇਸ ਖਬਰ ਨਾਲ ਆਪ ਜੀ ਨੂੰ ਬਹੁਤ ਦੁੱਖ ਹੋਵੇਗਾ, ਪਰ ਅਸਲੀਅਤ ਇਹ ਹੀ ਹੈ ਕਿ ਇਹ ਹੁਣ ਸਿੱਖ ਟੀਵੀ ਨਹੀਂ ਸਗੋਂ ਬ੍ਰਾਹਮਣ ਟੀਵੀ ਬਣ ਚੁਕਾ ਹੈ, ਇੰਨ੍ਹਾਂ ਦੀ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਸਾਡੀ ਜਥੇਬੰਦੀ ਆਪ ਜੀ ਨੂੰ ਜਾਣਕਾਰੀ ਦੇਂਦੀ ਰਹੇਗੀ।

ਸਾਡੀ ਕਿਸੇ ਭੀ ਗਲ ਨਾਲ ਦਿਲ ਨੂੰ ਦੁਖ ਪਹੁੰਚਿਆ ਹੋਵੇ ਤਾਂ ਖਿਮਾ ਦੇ ਜਾਚਕ ਹਾਂ।

ਗੁਰੂ ਨਾਨਕ ਮਿਸ਼ਨ ਯੂ.ਕੇ.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top