ਇਹ
ਜਿਹੜਾ ਲੁੱਚ ਸਮਾਜ (ਸੰਤ ਸਮਾਜ) ਬਾਦਲ ਵਲੋਂ ਦਿਤੀਆਂ ੩੦ ਸੀਟਾਂ
ਤੇ ਚੋਣ ਲੜ ਰਿਹਾ ਹੈ, ਜੇਕਰ ਇਹ ਚੋਣ ਜਿਤ ਗਏ, ਤਾਂ ਜਿਸ ਤਰਾਂ ਪਹਿਲਾਂ ਇਨ੍ਹਾਂ ਨੇ ਨਾਨਕਸ਼ਾਹੀ
ਕੈਲੰਡਰ ਦਾ ਕਤਲ ਕੀਤਾ ਹੈ, ਇਸ ਤਰ੍ਹਾਂ ਇਨ੍ਹਾਂ ਨੇ ਰਹਿਤ ਮਰਿਆਦਾ ਨੂੰ ਬਦਲਣ ਦੀ ਕੋਸ਼ਿਸ਼ ਕਰਨੀ
ਹੈ, ਤੇ ਇਨ੍ਹਾਂ ਨੇ ਇਤਿਹਾਸਿਕ ਗੁਰਦੁਆਰਿਆਂ 'ਚ ਮੂਰਤੀ ਪੂਜਾ ਸ਼ੁਰੂ ਕਰ ਦੇਣੀ ਹੈ ਤੇ ਦਰਬਾਰ
ਸਾਹਿਬ ਵਿੱਚ ਢੋਲਕੀਆਂ ਚਿਮਟੇ ਖੜਕਣਗੇ। ਪਹਿਲਾਂ ਜਿਹੜਾ ਕੰਮ ਆਰ.ਐਸ.ਐਸ, ਭਾਜਪਾ ਤੇ ਬਾਦਲ ਤੋਂ
ਕਰਵਾਉਂਦੀ ਸੀ, ਹੁਣ ਓਨ੍ਹਾਂ ਨੇ ਆਪਣੇ ਬੰਦੇ ਇਨ੍ਹਾਂ ਸਾਧਾਂ ਦੇ ਰੂਪ ਵਿੱਚ ਸਾਡੀ ਸਿਰਮੌਰ ਸੰਸਥਾ
ਵਿੱਚ ਵਾੜ ਦੇਣੇ ਨੇ।
ਮੇਰੀ ਇਕ ਅਰਜੋਈ ਹੈ, ਪੰਥਕ ਜਥੇਬੰਦੀਆਂ, ਖਾਸ ਕਰਕੇ ਮਾਨ ਸਾਹਿਬ ਅੱਗੇ,
ਕਿ ਆਪਣੀ ਜਿੱਦ ਛੱਡੋ ਤੇ ਇੱਕ ਹੋ ਕੇ ਚੋਣ ਲੜੋ, ਜੇਕਰ ਸਿਖੀ ਬਚਾਉਣੀ ਹੈ ...ਖਾਲਿਸਤਾਨ ਵੀ ਤਾਂ
ਹੀ ਬਣੇਗਾ ਜੇਕਰ ਸਿੱਖ ਬਚੇਗਾ, ਜੇਕਰ ਸਿੱਖੀ ਦਾ ਹੀ ਇਨ੍ਹਾਂ ਨੇ ਬ੍ਰਾਹਮਣੀ ਕਰਨ ਕਰ ਦਿੱਤਾ,
ਫੇਰ ਖਾਲਿਸਤਾਨ ਕਿਵੇਂ ਬਣੇਗਾ? ਸਾਰੀਆਂ ਜਥੇਬੰਦੀਆਂ ਅੱਗੇ ਫੇਰ ਹੱਥ ਜੋੜ ਕੇ ਬੇਨਤੀ ਹੈ, ਕਿ ਰਬ
ਦਾ ਵਾਸਤਾ ਜੇ, ਇੱਕਠੇ ਹੋਕੇ ਚੋਣ ਲੜੋ। ਜੇਕਰ ਤੁਹਾਡੀ ਨਾਲਾਇਕੀ ਕਾਰਨ ਸ਼ਿਰੋਮਣੀ ਕਮੇਟੀ ਇਨ੍ਹਾਂ
ਸਾਧਾਂ ਤੇ ਬਾਦਲ ਦੇ ਹੱਥ ਚਲੀ ਗਈ, ਤਾਂ ਤੁਹਾਨੂੰ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿੱਚ ਕਿਸੇ
ਨੇ ਮੂੰਹ ਨਹੀਂ ਲਾਉਣਾ.... ਸਾਧ ਭਜਾਓ ਸਿੱਖੀ ਬਚਾਓ.....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕਿ ਫ਼ਤੇਹ