ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀਆਂ ਚੋਣਾਂ ਦਾ ਬਿਗਲ
ਵੱਜ ਚੁੱਕਾ ਹੈ । ਅਕਾਲੀ ਦਲ ਬਾਦਲ ਅਤੇ ਬਾਕੀ ਪੰਥਕ ਧਿਰਾਂ ਨੇ ਆਪਣੇ ਆਪਣੇ ਉਮੀਦਵਾਰ ਮੈਦਾਨ 'ਚ
ਉਤਾਰ ਦਿੱਤੇ ਹਨ । ਗੁਰਦੁਆਰਾ ਪ੍ਬੰਧਕ ਕਮੇਟੀ ਤੋਂ ਬਾਦਲ ਦਲ ਦਾ ਕਬਜ਼ਾ ਖਤਮ ਕਰਨ ਲਈ ਅੱਡੀ ਚੋਟੀ
ਦਾ ਜ਼ੋਰ ਲਾਇਆ ਜਾ ਰਿਹਾ ਹੈ, ਪਰ ਕਿਸੇ ਵੀ ਪਾਰਟੀ ਕੋਲ ਇੰਨੇ
ਉਮੀਦਵਾਰ ਹੀ ਨਹੀ ਕਿ ਸਾਰੀਆਂ ਸੀਟਾਂ ਉੱਤੇ ਖੜੇ ਕਰ ਸਕਣ । ਹੋਰ ਤਾਂ ਹੋਰ ਸੱਭ ਤੋਂ ਮਜ਼ਬੂਤ ਧਿਰ
ਬਾਦਲ ਦਲ ਕੋਲ ਵੀ ਪੂਰੇ ਉਮੀਦਵਾਰ ਨਹੀਂ ਹਨ ਜਿਸ ਕਰਕੇ ਅੰਮ੍ਤਿ ਛਕਾ ਕੇ ਨਵੇਂ ਉਮੀਦਵਾਰ ਤਿਆਰ
ਕੀਤੇ ਗਏ ਹਨ ਅਤੇ 30 ਦੇ ਕਰੀਬ ਸੀਟਾਂ ਸੰਤ ਯੂਨੀਅਨ ਨੂੰ ਦਿੱਤੀਆਂ ਗਈਆਂ ਹਨ ।
ਪੰਥਕ ਧਿਰਾਂ ਜਿਹਨਾਂ ਨੂੰ ਚਲੇ ਹੋਏ ਕਾਰਤੂਸਾਂ ਦੀ ਮੈਗਜ਼ੀਨ ਹੀ ਕਿਹਾ ਜਾ
ਸਕਦਾ ਹੈ, ਵੱਖ ਵੱਖ ਰਾਗ ਅਲਾਪਦੇ ਮਜਬੂਰ ਗਰੁੱਪ ਬਣਾ ਕਿ ਬਾਦਲ ਦੀ ਸਰਦਾਰੀ ਖਤਮ ਕਰਨ ਲਈ ਮੈਦਾਨ
ਚ ਕੁੱਦੇ ਹਨ । ਅੱਜ ਭਾਈ ਦਲਜੀਤ ਸਿੰਘ ਬਿੱਟੂ ਦੀ ਘਾਟ ਮਹਿਸੂਸ ਹੋ ਰਹੀ ਹੈ ਬੇਸ਼ੱਕ ਪੰਚ ਪ੍ਧਾਨੀ
ਦੇ ਬਾਕੀ ਮੈਂਬਰ ਅੱਡੀ ਚੋਟੀ ਦਾ ਪੂਰਾ ਜ਼ੋਰ ਲਾ ਰਹੇ ਹਨ ਪਰ ਕੁਝ ਲੋਕ ਜੋ ਬਾਦਲ ਸਾਹਿਬ ਦੇ
ਸੂਹੀਏ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਨੇੜਤਾ ਰੱਖਦੇ ਹਨ, ਤੋਂ ਵੀ ਅੰਦਰ ਖਾਤੇ ਬਾਦਲ ਦਲ ਦਾ
ਸਾਥ ਦੇਣ ਦਾ ਖੌਫ ਬਣਿਆ ਰਹੇਗਾ । ਬਾਕੀ ਅਕਾਲੀ ਦਲ 1920, ਬਰਨਾਲਾ ਦਲ , ਸਰਨਾ ਦਲ ਦਾ ਪੰਜਾਬ ਚ
ਕੋਈ ਅਧਾਰ ਹੀ ਨਹੀਂ। ਮਾਨ ਅਕਾਲੀ ਦਲ ਨੇ ਤਾਂ ਸੋਂਹ ਖਾਦੀ ਹੋਈ ਹੈ ਕਿ ਏਕਤਾ ਕਰਨੀ ਹੀ ਨਹੀਂ।
ਮਾਨ ਅਕਾਲੀ ਦਲ ਦੇ ਸੀਨੀਅਰ ਆਗੂ ਰਾਮ ਸਿੰਘ ਜਿਹੇ, ਜਿਹੜੇ ਕਦੀ ਮਿਊਨਿਸਪਲ ਕਮੇਟੀ ਦੀ ਚੋਣ ਵੀ
ਨਹੀਂ ਜਿੱਤੇ, ਨੂੰ ਉਮੀਦਵਾਰ ਦੇ ਕਾਗਜ਼ ਭਰਨ ਤੋਂ ਬਾਅਦ ਅਚਾਨਕ ਗਿਆਨ ਹੋਇਆ,
ਕਿ ਬਾਦਲ ਦਲ ਨੇ ਪੰਜਾਬ ਦਾ ਅਤੇ ਸਿੱਖੀ ਦਾ ਬਹੁਤ ਵਿਕਾਸ ਕੀਤਾ। ਇਸ ਕਰਕੇ ਉਹ ਡੱਡੂ ਟਪੁੱਸੀ
ਮਾਰ ਕੇ ਬਾਦਲ ਦਲ ਦੇ ਛੱਪੜ 'ਚ ਜਾ ਬੈਠੇ।
ਬਾਦਲ ਸਾਹਿਬ ਨਾਲ ਦਾ ਪੰਜਾਬ ਤਾਂ ਕੀ ਪੂਰੇ ਭਾਰਤ 'ਚ ਕੋਈ ਨੇਤਾ ਨਹੀਂ ਜੋ
ਚੋਣਾਂ ਲੜਨ ਅਤੇ ਜਿੱਤਨ ਦੀ ਯੁੱਧ ਨੀਤੀ ਬਣਾਉਣ ਦਾ ਮਾਹਰ ਹੋਵੇ। ਹਰ ਰੁੱਸੇ ਨੂੰ ਘਰ ਜਾ ਕੇ
ਮਨਾਉਣ ਦਾ ਹੁਨਰ ਅਤੇ ਹੌਸਲਾ ਬਾਦਲ ਤੋਂ ਬਗੈਰ ਪੰਜਾਬ ਦੇ ਕਿਸੇ ਨੇਤਾ ਦੇ ਹਿੱਸੇ ਨਹੀਂ ਆਇਆ।
ਵੈਸੇ ਬਾਦਲ ਦਲ ਨੇ ਇਹ ਚੋਣਾਂ ਜਿੱਤਣ ਦਾ ਅਰੰਭ ਤਾਂ ਉਦੋਂ ਹੀ ਕਰ ਲਿਆ ਸੀ ਜਦੋਂ ਭਾਈ ਦਲਜੀਤ
ਸਿੰਘ ਬਿੱਟੂ ਦੀ ਚੜਤ ਦੇਖ ਕੇ ਉਸ ਨੂੰ ਬਗੈਰ ਕਿਸੇ ਜੁਰਮ ਦੇ ਜੇਲ ਵਿੱਚ ਬੰਦ ਕਰ ਦਿੱਤਾ ਸੀ ਅਤੇ
ਅੱਜ ਤੱਕ ਜਮਾਨਤ ਵੀ ਨਹੀਂ ਹੋਣ ਦਿੱਤੀ।
ਸ: ਜੋਗਿੰਦਰ ਸਿੰਘ ਸਪੋਕਸਮੈਨ ਵਲੋਂ ਬਣਾਈ ਗਈ 'ਏਕਸ ਕੇ ਬਾਰਕ' ਅਤੇ ਸਿੱਖ
ਮਿਸਨਰੀ ਵਾਲਿਆਂ ਨੇ ਵੀ ਚੰਗੇ ਉਮੀਦਵਾਰ ਪੰਥ ਨੂੰ ਦੇਣ ਦੀਆਂ ਗੱਲਾਂ ਕੀਤੀਆਂ ਸਨ , ਇਥੋਂ ਤੱਕ
ਕਿ ਉਹਨਾਂ ਨੇ ਪ੍ਧਾਨਗੀ ਲਈ ਦਲਜੀਤ ਸਿੰਘ ਮਿਸ਼ਨਰੀ ਲੁਧਿਆਣੇ ਵਾਲੇ ਦਾ ਨਾਮ ਵੀ ਘੋਸ਼ਤ ਕਰ ਦਿੱਤਾ
ਸੀ, ਪਰ ਪ੍ਰੋ. ਦਰਸ਼ਨ ਸਿੰਘ ਨਾਲ ਤੋੜ ਵਿਛੋੜੇ ਤੋਂ ਬਾਅਦ ਉਹ ਵੀ
ਸਕੀਮ ਕਾਫੂਰ ਹੋ ਗਈ। ਪਿਛਲੇ ਸਮੇਂ ਤੋਂ ਲੋਕਾਂ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਸਪੋਕਸਮੈਨ ਵੀ
ਅਸਿੱਧੇ ਢੰਗ ਨਾਲ ਬਾਦਲ ਨੂੰ ਲਾਭ ਪਹੁੰਚਾ ਰਿਹਾ ਹੈ। ਲੋਕ ਤਾਂ ਇਥੋਂ ਤੱਕ ਕਹਿ ਰਹੇ ਹਨ ਕਿ
ਜੋਗਿੰਦਰ ਸਿੰਘ ਸਪੋਕਸਮੈਨ ਦਾ ਬੰਬਈ ਇਲਾਜ਼ ਕਰਾਉਣ ਜਾਣਾ ਵੀ ਇਸੇ ਕੜੀ ਦਾ ਹੀ ਹਿੱਸਾ ਹੈ।
ਸੰਤ ਯੁਨੀਅਨ ਦੇ ਦੂਜੇ ਗਰੁੱਪ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਵਲੋਂ
ਇਹਨਾਂ ਦਿਨਾਂ 'ਚ ਵਿਦੇਸ਼ ਚਲੇ ਜਾਣ ਨੂੰ ਵੀ ਲੋਕ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਗੱਲ ਕੀ ਕੌਮ
ਆਪਣੇ ਆਪ ਨੂੰ ਲੁੱਟੀ ਲੁੱਟੀ ਮਹਿਸੂਸ ਕਰ ਰਹੀ ਹੈ। ਜੋ ਲੋਕ ਰੋਜ਼ਾਨਾ ਗੁਰਦੁਵਾਰਾ ਪ੍ਬੰਧਕ ਕਮੇਟੀ
ਦੀ ਨਿੰਦਿਆ ਕਰਦੇ ਨਹੀਂ ਥੱਕਦੇ ਸੀ, ਜੇ ਹੁਣ ਵੀ ਉਹਨਾਂ ਏਕਤਾ
ਨਾ ਕੀਤੀ, ਤਾਂ ਯਾਦ ਰਖੋ ਕਿ ਆਉਣ ਵਾਲਾ ਸਮਾਂ ਕਿਸੇ ਨੂੰ ਵੀ
ਮਾਫ ਨਹੀਂ ਕਰੇਗਾ, ਕਿਉਂਕਿ ਬਾਦਲ ਸਾਹਿਬ ਨੇ ਸਪਸ਼ਟ ਸ਼ਬਦਾਂ 'ਚ
ਕਹਿ ਦਿੱਤਾ ਹੈ, ਕਿ ਇਹ ਚੋਣਾਂ ਹੀ ਅਗਲੀ ਆਉਣ ਵਾਲੀ ਸਰਕਾਰ ਦੀ
ਤਸਵੀਰ ਸਾਫ ਕਰਨਗੀਆਂ।