Share on Facebook

Main News Page

ਹਰ ਉਮੀਦਵਾਰ ਦਾ ਮੂਲ ਅੰਕਣ ਕਰਕੇ ਮੈਰਿਟ ਦੇ ਆਧਾਰ ’ਤੇ ਹੀ ਉਸ ਨੂੰ ਵੋਟ ਪਾਈ ਜਾਵੇ: ਰਘਬੀਰ ਸਿੰਘ ਢਿੱਲੋਂ

ਬਠਿੰਡਾ, 17 ਅਗਸਤ (ਕਿਰਪਾਲ ਸਿੰਘ): ਸ. ਰਘਬੀਰ ਸਿੰਘ ਢਿੱਲੋਂ ਮੁਹਾਲੀ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਪੁੱਛਣ ਲਈ 13 ਸਵਾਲ ਤਿਆਰ ਕੀਤੇ ਹਨ। ਉਨ੍ਹਾਂ ਪੰਥ ਦਰਦੀ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹਲਕੇ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਇਹ 13 ਸਵਾਲ ਪੁੱਛੇ ਜਾਣ। ਪ੍ਰਸ਼ਨ ਨੰ: 1, 5, 9 ਅਤੇ 11 ਦੇ 10-10 ਨੰਬਰ ਅਤੇ ਬਾਕੀ ਦੇ 9 ਪ੍ਰਸ਼ਨਾਂ 5-5 ਦੇ ਰੱਖੇ ਗਏ ਹਨ। ਹਰ ਸਵਾਲ ਦੇ ਉਸ ਵਲੋਂ ਦਿੱਤੇ ਜਵਾਬ ਦੇ ਅਧਾਰ ’ਤੇ ਉਸ ਨੂੰ ਯੋਗ ਨੰਬਰ ਦਿੱਤੇ ਜਾਣ। 13 ਸਵਾਲਾਂ ਦੇ 85 ਨੰਬਰਾਂ ਵਿਚੋਂ ਨੰਬਰ ਲਾਉਣ ਉਪ੍ਰੰਤ 15 ਨੰਬਰ ਉਸ ਦੀ ਸਖਸ਼ੀਅਤ, ਆਚਰਣ, ਈਮਾਨਦਾਰੀ, ਦਿਆਨਤਦਾਰੀ ਅਤੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਲਗਨ ਨੂੰ ਧਿਆਨ ਵਿੱਚ ਰੱਖ ਕੇ ਦਿੱਤੇ ਜਾਣ। ਇਸ ਤਰ੍ਹਾਂ ਹਰ ਉਮੀਦਵਾਰ ਦਾ ਮੂਲ ਅੰਕਣ ਕਰਕੇ ਮੈਰਿਟ ਦੇ ਅਧਾਰ ’ਤੇ ਹੀ ਉਸ ਨੂੰ ਵੋਟ ਪਾਈ ਜਾਵੇ।

ਸ਼੍ਰੋਮਣੀ ਕਮੇਟੀ ਦੇ ਉਮੀਦਵਾਰਾਂ ਤੋਂ ਪੁੱਛਣ ਵਾਲੇ ਸਵਾਲਾਂ ਦੀ ਸੂਚੀ। ਕੁਲ ਅੰਕ=85+15=100

  1. ਤੁਸੀਂ ਖੰਡੇ ਬਾਟੇ ਦੀ ਪਾਹੁਲ ਦੇ ਕਦੋਂ ਧਾਰਨੀ ਹੋਇ ਅਤੇ ਤੁਹਾਡੇ ਪਰਵਾਰ ਦੇ ਮੈਂਬਰਾਂ ਦਾ ਗੁਰਮਤਿ ਜੀਵਨ ਕਿਹੋ ਜਿਹਾ ਹੈ ? 5, 5
  2. ਤੁਸੀਂ ਪਹਿਲਾਂ ਕਿੰਨੇ ਇਲੈਕਸ਼ਨ ਲੜੇ, ਕਿਸ ਪਾਰਟੀ ਵਲੋਂ ਲੜੇ ਤੇ ਕੀ ਪੋਜ਼ੀਸ਼ਨ ਰਹੀ ? 5
  3. ਕੀ ਤੁਸੀਂ ਹੁਣ ਵੀ ਉਸੇ ਪਾਰਟੀ ਦੇ ਟਿਕਟ ਤੇ ਲੜ ਰਹੇ ਹੋ ਜੇ ਨਹੀਂ ਤਾਂ ਕਿਉਂ ? 5
  4. ਤੁਸੀਂ ਇਸ ਬਾਰ ਟਿਕਟ ਲੈਣ ਲਈ ਕਿਸ ਕਿਸ ਪਾਰਟੀ ਤੱਕ ਪਹੁੰਚ ਕੀਤੀ ? 5
  5. ਤੁਹਾਡੇ ਵਿਚਾਰ ਵਿਚ ਭਖਦੇ ਪੰਥਕ ਮਸਲੇ ਕਿਹੜੇ ਹਨ ਅਤੇ ਉਨ੍ਹਾਂ ਦਾ ਹਲ ਕਿਵੇਂ ਕਰਨਾ ਚਾਹੁੰਦੇ ਹੋ ? 5, 5
  6. ਤੁਹਾਡੇ ਹਲਕੇ ਵਿਚ ਕਿੰਨੇ ਗੁਰਦੁਆਰੇ ਹਨ ਅਤੇ ਉਨ੍ਹਾਂ ਵਿਚ ਹੋ ਰਹੀਆਂ ਕਿਨ੍ਹਾਂ ਕਿਨ੍ਹਾਂ ਮਨਮਤੀਆਂ ਨੂੰ ਪਿਛਲੇ ਦੋ ਸਾਲਾਂ ਵਿਚ ਤੁਸੀਂ ਖਤਮ ਕਰਵਾਇਆ ? 5
  7. ਤੁਹਾਡੇ ਹਲਕੇ ਵਿਚ ਕਿੰਨੇ ਸਿਖ ਵਿਦਿਅਕ ਅਦਾਰੇ ਹਨ ਅਤੇ ਉਨ੍ਹਾਂ ਵਿਚ ਬਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਤੁਸੀਂ ਪਿਛਲੇ ਦੋ ਸਾਲ ਵਿਚ ਕੀ ਕੀਤਾ ? 5
  8. ਅਪਣੇ ਹਲਕੇ ਦੇ ਕਿੰਨੇ ਟੱਬਰਾਂ ਨੂੰ ਤੁਸੀਂ ਪਿਛਲੇ ਦੋ ਸਾਲਾਂ ਵਿਚ ਗੁਰਮਤਿ ਲਿਟ੍ਰੇਚਰ ਪੜ੍ਹਨ ਲਾਇਆ ? 5
  9. ਅਪਣੇ ਹਲਕੇ ਦੇ ਕਿੰਨੇ ਸਿਖ ਪਤਤਿ ਬਚਿਆਂ ਨੂੰ ਤੁਸੀਂ ਕੇਸ ਰਖਵਾਇ ? 10
  10. ਅਪਣੇ ਹਲਕੇ ਵਿਚ ਗੁਰਮਤਿ ਪਰਚਾਰ ਲਈ ਤੁਸੀਂ ਕਿੰਨੀਆਂ ਮਹਿਲਾ ਸਮਤੀਆਂ ਦਾ ਗਠਨ ਕੀਤਾ ? 5
  11. ਤੁਹਾਡੇ ਹਲਕੇ ਵਿਚ ਮਨਮਤੀ ਡੇਰੇ ਕਿੰਨੇ ਹਨ ਅਤੇ ਤੁਸੀਂ ਅਪਣੇ ਹਲਕੇ ਵਿਚ ਉਨ੍ਹਾਂ ਦਾ ਪਰਚਾਰ ਰੋਕਣ ਲਈ ਕੀ ਕਦਮ ਚੁਕੇ ਅਤੇ ਕੀ ਨਤੀਜਾ ਰਿਹਾ ? 10
  12. ਜੇ ਜਿਤ ਕੇ ਤੁਸੀਂ ਉਸ ਪਾਰਟੀ ਵਿਚ ਰਲ ਜਾਂਦੇ ਹੋ ਜਿਸਦੇ ਉਮੀਦਵਾਰ ਦੀ ਵਿਰੋਧਤਾ ਵਿਚ ਤੁਸੀਂ ਖੜ੍ਹੇ ਹੋ ਤਾਂ ਅਪਣੇ ਖਿਲਾਫ ਕਿਹੜੀ ਕਾਰਵਾਈ ਕਰਨ ਦਾ ਬਚਨ ਦਿੰਦੇ ਹੋ ? 5
  13. ਸਿੱਖ ਧਰਮ ਦੀ ਜਾਣਕਾਰੀ ਦੀ ਪਰਖ ਕਰਨ ਲਈ ਸੰਗਤ ਵਲੋਂ ਪੁੱਛਿਆ ਕੋਈ ਇਕ ਸਵਾਲ ਦਾ ਜਵਾਬ। 5

ਇੰਚਾਰਜ ਗੁਰਮਤਿ ਪ੍ਰਚਾਰ ਕੇਂਦਰ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top