Share on Facebook

Main News Page

ਸਾਧਾਂ ਦਾ ਚੋਣਾਂ 'ਚ ਬਾਈਕਾਟ ਕਰੋ

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ

ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਦਿੱਤੇ ਗਏ ਇਸ ਸੁਨੇਹੇ ਨੂੰ ਉਸਦੇ ਆਪਣੇ ਪੈਰੋਕਾਰਾਂ ਨੇ ਹੀ ਰੋਲ ਕੇ ਰਖ ਦਿੱਤਾ ਹੈ ਅੱਜ ਪੰਥਕ ਅਖਵਾਉਣ ਵਾਲਿਆਂ ਨੇ ਹੀ ਸਾਡੀਆਂ ਬੀਬੀਆਂ ਭੈਣਾਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਅਤੇ ਹੋਰ ਸੇਵਾ ਕਰਨ ਤੇ ਪਾਬੰਦੀ ਲਾ ਰਖੀ ਹੈ, ਆਉ ਸਾਰੇ ਰਲਕੇ ਇਹਨਾਂ ਨੂੰ ਜਵਾਬ ਦੇਈਏ ਤੇ ਆਪਣੀਆਂ ਬੀਬੀਆਂ ਭੈਣਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰੀਏ ।

ਬਚਿੱਤਰ ਨਾਟਕ (ਅਖੌਤੀ ਦਸਮ ਗਰੰਥ) ਫੇਸਬੁੱਕ ਗਰੁੱਪ ਵਲੋਂ ਬੀਬੀਆਂ ਦੇ ਸਤਿਕਾਰ...... ਨੂੰ ਮੁੱਖ ਰਖਦਿਆਂ ਹੋਇਆਂ ਸਾਰੀ ਸਿਖ ਕੌਮ ਤੇ ਖਾਸਕਰ ਬੀਬੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜਿਸ ਸਾਧ ਲਾਣੇ ਤੇ ਗੁਰਦਵਾਰਿਆਂ ਤੇ ਕਾਬਜ ਮਸੰਦਾਂ ਨੇ ਆਪ ਬੀਬੀਆਂ ਦੇ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਤੇ ਹੋਰ ਸੇਵਾ ਕਰਨ ਤੇ ਪਾਬੰਦੀ ਲਾ ਰਖੀ ਹੈ, ਉਹਨਾਂ ਲੋਕਾਂ ਦਾ ਚੋਣਾਂ ਵਿਚ ਬਾਈਕਾਟ ਕਰਕੇ ਆਪਣੇ ਕੀਮਤੀ ਵੋਟ ਸਿਰਫ ਉਹਨਾਂ ਹੀ ਉਮੀਦਵਾਰਾਂ ਨੂੰ ਪਾਉ ਜੋ ਗੁਰਮਤਿ ਦੀ ਰਹਿਣੀ ਵਿਚ ਪੂਰੇ ਹਨ ਤੇ ਬੀਬੀਆਂ ਨੂੰ ਇਹ ਹੱਕ ਦਿਵਾਉਣ ਦੇ ਚਾਹਵਾਨ ਹਨ । ਜਿਸ ਪਾਰਟੀ ਦੇ ਚੋਣ ਮੇਨੀਫੇਸਟੋ ਵਿਚ ਇਹ ਸੁਧਾਰ ਕਰਨੇ ਦਰਜ ਨਹੀਂ ਹਨ ਉਹਨਾਂ ਧਾਰਮਿਕ ਅਖਵਾਉਂਦੀਆਂ ਜਥੇਬੰਦੀਆਂ ਤੋਂ ਪਾਸਾ ਵੱਟ ਲਉ ।

ਇੱਕ ਗੱਲ ਤੋਂ ਸੁਚੇਤ ਰਹਿਣਾ ਕਿ ਇਹ ਤੁਹਾਨੂੰ ਵਰਗਲਾਉਣ ਲਈ ਝੂਠੇ ਲਾਰੇ ਵੀ ਲਾਉਣਗੇ ਪਰ ਜਰਾ ਸੋਚਣਾ ਕਿ ਜਿਹੜੇ ਇੰਨੀ ਦੇਰ ਤੋਂ ਇਹ ਕੰਮ ਨਹੀਂ ਕਰ ਸਕੇ ਇਹਨਾਂ ਨੇ ਅਗਾਂਹ ਵੀ ਨਹੀਂ ਕਰਨਾ ।ਜੇਕਰ ਤੁਸੀਂ ਬੀਬੀਆਂ ਇਹਨਾਂ ਦੇ ਵਿਰੁਧ ਸਟੈਂਡ ਲੈ ਲਉ ਤਾਂ ਇਹਨਾਂ ਗੁਰਮਤਿ ਤੋਂ ਵਿਹੂਣੇ ਲੋਕਾਂ ਨੂੰ ਤੁਹਾਡੀ ਤਾਕਤ ਦਾ ਅੰਦਾਜਾ ਦਿਨਾਂ ਦੇ ਵਿਚ ਹੀ ਲੱਗ ਜਾਵੇਗਾ ਅਸੀਂ ਇਸ ਗਰੁੱਪ ਦੀ ਤਰਫੋਂ ਬੀਬੀਆਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦੇ ਹਾਂ ਤੇ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਬੀਬੀਆਂ ਦੇ ਮਾਣ ਸਤਿਕਾਰ ਨੂੰ ਮੁਖ ਰਖਦਿਆਂ ਹੋਇਆਂ ਇਸ ਸੰਘਰਸ਼ ਵਿਚ ਆਪਣਾ ਯੋਗਦਾਨ ਪਾਉ ਤੇ ਸਾਰੇ ਰਲਕੇ ਸ਼ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਵਿਚ ਇਹੋ ਜਿਹੇ ਲੋਕਾਂ ਨੂੰ ਭਜਾਉਣ ਲਈ ਇੱਕ ਨਾਹਰਾ ਬੁਲੰਦ ਕਰੀਏ ਕਿ:

ਬੀਬੀਆਂ ਦਾ ਸਤਿਕਾਰ ਕਰੋ। ਐਂਟੀ ਵੋਮੇਨ ਬਾਹਰ ਕਰੋ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top