ਗਿਆਨੀ ਗੁਰਬਚਨ ਸਿੰਘ ਨੂੰ ਗਿਆਨੀ ਨੰਦਗੜ੍ਹ ਤੋਂ ਸੇਧ
ਲੈਣ ਦੀ ਦਿੱਤੀ ਸਲਾਹ
ਬਠਿੰਡਾ,
19 ਅਗਸਤ (ਕਿਰਪਾਲ ਸਿੰਘ): ਤਖ਼ਤ ਸ਼੍ਰੀ ਦਮਦਮਾ ਸਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ
ਵਲੋਂ ਬਾਦਲ ਯੂਥ ਦਲ ਦੇ ਦਾਹੜੀ ਕੱਟੇ ਨਵਨਿਯੁਕਤ ਅਹੁਦੇਦਾਰ ਨੂੰ ਸਿਰੋਪਾ ਨਾ ਦੇਣ ਦੇ ਦਲੇਰਾਨਾ
ਕਦਮ ਦੀ ਸ਼ਲਾਘਾ ਕਰਦਿਆਂ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਵਿਸ਼ੇਸ਼ ਸਕੱਤਰ ਭਾਈ ਬਲਦੇਵ
ਸਿੰਘ ਸਿਰਸਾ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਹਰਿੰਦਰ ਸਿੰਘ ਦਰਵੇਸ਼,
ਕੌਮੀ ਮੀਤ ਪ੍ਰਧਾਨ ਹਰਪਾਲ ਸਿੰਘ ਮਿੱਠੂ, ਗੁਰਦੁਆਰਾ ਸਿੰਘ ਸਭਾ ਬਠਿੰਡਾ ਦੇ ਸਾਬਕਾ ਸਕੱਤਰ
ਰਣਜੀਤ ਸਿੰਘ ਅਤੇ ਖ਼ਾਲਸਾ ਐਕਸ਼ਨ ਕਮੇਟੀ ਦੇ ਜ਼ਿਲ੍ਹਾ ਕਨਵੀਨਰ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ
ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਗਿਆਨੀ ਨੰਦਗੜ੍ਹ ਤੋਂ
ਸੇਧ ਲੈਣ।
ਇਹ ਦੱਸਣ ਯੋਗ ਹੈ ਕਿ ਬੀਤੇ ਦਿਨ ਯੂਥ ਅਕਾਲੀ ਦਲ ਦੇ ਨਵੇˆ ਬਣੇ ਸੀਨੀਅਰ
ਮੀਤ ਪ੍ਰਧਾਨ ਸੁਖਮਨ ਸਿੰਘ ਸਿੱਧੂ ਜਿਸ ਨੇ ਆਪਣੀ ਦਾੜ੍ਹੀ ਕੱਟੀ ਹੋਈ ਹੈ ਤੇ ਉਹ ਬਾਦਲ ਅਕਾਲੀ ਦਲ
ਦੇ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਅਮਰਜੀਤ ਸਿੰਘ ਸਿੱਧੂ ਦਾ ਪੁੱਤਰ ਹੈ, ਨੂੰ ਤਖ਼ਤ ਸ਼੍ਰੀ ਦਮਦਮਾ
ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚਣ ’ਤੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸਿੱਖੀ
ਸਰੂਪ ਧਾਰਨ ਕਰਨ ਦਾ ਉਪਦੇਸ਼ ਦਿੱਤਾ ਤਾˆ ਉਸਨੇ ਉਨ੍ਹਾਂ ਦੀ ਕਿਸੇ ਗੱਲ ਦਾ ਕੋਈ ਹੁੰਗਾਰਾ ਨਾ
ਭਰਿਆ। ਜਿਸ ਕਾਰਣ ਜਥੇਦਾਰ ਨੰਦਗੜ੍ਹ ਨੇ ਉਸ ਨੂੰ ਸਿਰੋਪਾ ਦੇਣ ਤੋˆ ਇਨਕਾਰ ਕਰ ਦਿੱਤਾ ਅਤੇ ਨਾਲ
ਦੀ ਨਾਲ ਹੀ ਗ੍ਰੰਥੀ ਸਿੰਘ ਨੂੰ ਵੀ ਸਿਰੋਪਾ ਦੇਣ ਤੋˆ ਵਰਜ ਦਿੱਤਾ। ਉਕਤ ਆਗੂਆਂ ਨੇ ਸ਼ਰੋਮਣੀ
ਕਮੇਟੀ ਲਈ ਅਕਾਲੀ ਦਲ ਬਾਦਲ ਦੇ ਉਮੀਦਵਾਰ ਮੋਹਨ ਸਿੰਘ ਬੰਗੀ, ਜਿਨ੍ਹਾਂ ਨੇ ਤਖ਼ਤ ਸਾਹਿਬ ਦੇ
ਮੈਨੇਜਰ ਨੂੰ ਇਨ੍ਹਾˆ ਪਤਿਤ ਯੂਥ ਆਗੂਆˆ ਦੇ ਗਲਾਂ ਵਿੱਚ ਸਿਰੋਪੇ ਪਾਉਣ ਲਈ ਮਜ਼ਬੂਰ ਕੀਤਾ, ਦੀ ਵੀ
ਸਖ਼ਤ ਲਫ਼ਜ਼ਾਂ ਵਿੱਚ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਸ਼੍ਰੋਮਣੀ ਕਮੇਟੀ ਦੇ 7 ਸਾਲਾਂ ਤੋਂ ਚਲੇ ਆ ਰਹੇ ਮੈਂਬਰ ਅਤੇ
ਅਗਲੀਆਂ ਚੋਣਾਂ ਲਈ ਜਿਸ ਉਮੀਦਵਾਰ ਨੂੰ ਸਿਰੋਪੇ ਦੀ ਮਹੱਤਤਾ ਦਾ ਹੀ ਕੋਈ ਪਤਾ ਨਹੀਂ ਕਿ ਇਹ ਆਪਣੇ
ਅਹੁਦੇ ਦੇ ਰੋਹਬ ਨਾਲ ਧੱਕੇ ਨਾਲ ਪ੍ਰਾਪਤ ਕਰਨ ਵਾਲੀ ਵਸਤੂ ਨਹੀਂ, ਸਗੋਂ ਗੁਰੂ ਘਰ ਵਲੋਂ ਇੱਕ
ਬਖ਼ਸ਼ਿਸ਼ ਹੁੰਦੀ ਹੈ, ਜਿਹੜੀ ਕਿ ਸਿੱਖੀ ਦੀ ਸੇਵਾ ਕਰਨ ਵਾਲਿਆਂ ਨੂੰ ਵੱਡੇ ਭਾਗਾਂ ਨਾਲ ਪ੍ਰਾਪਤ
ਹੁੰਦੀ ਹੈ। ਜਿਹੜਾ ਵਿਅਕਤੀ ਗੁਰੂ ਦੀ ਮੋਹਰ ਕੇਸਾਂ ਦੀ ਬੇਅਦਬੀ ਕਰਦਾ ਹੈ ਉਸ ਨੂੰ ਤਾਂ ਸਿਰੋਪਾ
ਲੈਂਦਿਆਂ ਖ਼ੁਦ ਹੀ ਸ਼ਰਮ ਆਉਣੀ ਚਾਹੀਦੀ ਸੀ ਪਰ ਜਿਹੜੇ ਰੋਹਬ ਨਾਲ ਸਿਰੋਪੇ ਦਿਵਾਉਂਦੇ ਅਤੇ ਲੈਂਦੇ
ਹਨ ਉਨ੍ਹਾਂ ਤੋਂ ਸਿੱਖੀ ਪ੍ਰਚਾਰ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ ਤੇ ਉਹ ਕਿਹੜੇ ਮੂੰਹ ਸਿੱਖ
ਨੌਜਵਾਨਾਂ ਨੂੰ ਕੇਸ ਰੱਖ ਕੇ ਸਾਬਤ ਸੂਰਤ ਹੋਣ ਦਾ ਉਪਦੇਸ਼ ਦੇਣਗੇ? ਉਕਤ ਆਗੂਆਂ ਨੇ ਤਲਵੰਡੀ ਸਾਬੋ
ਹਲਕੇ ਦੇ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਚੌਧਰ ਦੇ ਭੁੱਖੇ ਉਸ ਉਮੀਦਵਾਰ ਨੂੰ, ਜਿਹੜਾ
ਧੱਕੇ ਨਾਲ ਹੀ ਪਤਿਤ ਸਿੱਖਾਂ ਨੂੰ ਸਾਬਤ ਸੂਰਤ ਹੋਣ ਦਾ ਉਪਦੇਸ਼ ਦੇਣ ਦੀ ਥਾਂ ਉਨ੍ਹਾਂ ਦੇ ਸਿਰੋਪੇ
ਪਵਾ ਕੇ ਮਾਣ ਦਿਵਾਉਂਦਾ ਹੈ, ਦੀ ਪਛਾਣ ਕਰਕੇ ਉਸ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾ ਕੇ, ਉਸ
ਨੂੰ ਅਕਲ ਸਿਖਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਇਕ ਪਾਸੇ ਗਿਆਨੀ ਨੰਦਗੜ੍ਹ ਹੈ ਜਿਹੜਾ ਕਿ ਗੁਰਮਤਿ ਸਿਧਾਂਤਾਂ
’ਤੇ ਚਲਦਾ ਹੋਇਆ ਪਤਿਤ ਸਿਖਾਂ ਨੂੰ ਸਿਰੋਪੇ ਦੇਣ ਤੋਂ ਨਾਂਹ ਕਰ ਰਿਹਾ ਹੈ ਤੇ ਦੂਸਰੇ ਪਾਸੇ ਅਕਾਲ
ਤਖ਼ਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੈ ਜਿਹੜਾ ਆਪਣੇ ਅਹੁਦੇ ’ਤੇ ਟਿਕੇ ਰਹਿਣ ਲਈ ਬਾਦਲ ਦਲ
ਦੀ ਚਾਕਰੀ ਕਰਦਾ ਹੋਇਆ, ਪੰਥਕ ਸੋਚ ਰੱਖਣ ਵਾਲੇ ਅਕਾਲੀ ਦਲਾਂ ਦੇ ਆਗੂਆਂ ਨੂੰ ਬਾਦਲ ਦਲ ਵਿੱਚ
ਸ਼ਾਮਲ ਹੋਣ ਦੀ ਅਪੀਲ ਕਰਕੇ ਉਨ੍ਹਾਂ ਨੂੰ ਪਤਿਤਪੁਣੇ ਦੇ ਖਾਰੇ ਸਮੁੰਦਰ ਵਿੱਚ ਸੁੱਟਣ ਦਾ ਯਤਨ ਕਰ
ਰਿਹਾ ਹੈ। ਸਿੱਖ ਸੰਗਤਾਂ ਨੂੰ ਦੋਵਾਂ ਵਿੱਚ ਫਰਕ ਸਮਝਣ ਦੀ ਲੋੜ ਹੈ।