Share on Facebook

Main News Page

ਸਿਆਸੀ ਸਵਾਰਥਾਂ ਤੋ ਪ੍ਰੇਰਿਤ ਹੁਕਮਾਨਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰਾਂ ਦੇ ਸਨਮਾਨ ਨੂੰ ਠੇਸ ਪਹੁੰਚਾਈ: ਇਕਬਾਲ ਸਿੰਘ  ਟਿਵਾਣਾ

ਫਤਹਿਗੜ ਸਾਹਿਬ, 21 ਅਗਸਤ (ਗੁਰਪ੍ਰੀਤ ਮਹਿਕ) : ‘‘ਸਿੱਖ ਕੌਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਉ¤ਚ-ਸੰਸਥਾਂ ਦਾ ਡੂੰਘਾ ਸਤਿਕਾਰ ਹੈ ਅਤੇ ਸਿੱਖ ਕੌਮ ਹਮੇਸ਼ਾਂ ਇਥੋਂ ਹੋਣ ਵਾਲੇ ਕੌਮ ਪੱਖੀ ਹੁਕਮਨਾਮਿਆਂ ਨੂੰ ਰੱਬੀ ਹੁਕਮ ਸਮਝਦੇ ਪ੍ਰਵਾਨ ਕਰਦੀ ਆਈ ਹੈ। ਪਰ ਬੀਤੇ ਕੁੱਝ ਸਮੇਂ ਤੋਂ ਇਸ ਮਹਾਨ ਸੰਸਥਾਂ ਦੀ ਉੱਚ ਪਦਵੀ ਉੱਤੇ ਬਿਰਾਜਮਾਨ ਹੋਣ ਵਾਲੇ ਜਥੇਦਾਰ ਸਹਿਬਾਨ ਵਲੋਂ ਸਿਆਸਤ ਤੋ ਪ੍ਰੇਰਿਤ ਕੀਤੇ ਜਾਣ ਵਾਲੇ ਸਵਾਰਥਾਂ ਭਰੇ ਹੁਕਮਨਾਮਿਆਂ ਦੀ ਬਦੌਲਤ, ਇਸ ਮਹਾਨ ਸੰਸਥਾਂ ਤੇ ਜਥੇਦਾਰ ਦੇ ਉੱਚ ਰੁਤਬੇ ਦੇ ਮਾਨ-ਸਨਮਾਨ ਨੂੰ ਡੂੰਘੀ ਠੇਸ ਪਹੁੰਚਾਈ ਹੈ । ਜਿਸ ਨਾਲ ਸਿੱਖ ਕੌਮ ਨੇ ਸਿਆਸਤਦਾਨਾਂ ਦੇ ਗੁਲਾਮ ਬਣੇ ਜਥੇਦਾਰਾਂ ਵਲੋ ਕੀਤੇ ਜਾਣ ਵਾਲੇ ਹੁਕਮਨਾਮਿਆਂ ਅਤੇ ਅਪੀਲਾਂ ਨੂੰ ਨਜ਼ਰ ਅੰਦਾਜ ਕਰਨਾ ਸੁਰੂ ਕਰ ਦਿੱਤਾ ਹੈ । ਇਸ ਨਿਘਾਰ ਲਈ ਸਿੱਖੀ ਸਿਧਾਂਤਾਂ ਤੋ ਥਿੜਕ ਚੁੱਕੇ ਜਥੇਦਾਰ ਸਾਹਿਬਾਨ ਅਤੇ ਸ. ਪ੍ਰਕਾਸ ਸਿੰਘ ਬਾਦਲ, ਬਾਦਲ ਪਰਿਵਾਰ ਸਿੱਧੇ ਤੌਰ ਤੇ ਜਿੰਮੇਵਾਰ ਹਨ ।

ਇਹ ਵਿਚਾਰ ਅੱਜ ਇੱਥੇ ਸ. ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਨੇ ਬੀਤੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੁੱਚੇ ਅਕਾਲੀ ਦਲਾਂ ਨੂੰ ਇਕੱਤਰ ਹੋਣ ਦੀ ਕੀਤੀ ਗਈ ਸਵਾਰਥ ਭਰੀ ਅਪੀਲ ਉਤੇ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਪਾਰਟੀ ਦੀ ਧਾਰਮਿਕ ਨੀਤੀ ਬਿਆਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਿਹੜੇ ਸੰਵੇਦਨਸੀਲ ਮੁੱਦਿਾਂ ਉਤੇ ਸਿੱਖ ਕੌਮ ਨੂੰ ਸੰਜੀਦਾ ਅਪੀਲ ਕਰਨੀ ਬਣਦੀ ਹੈ, ਉਥੇ ਜਥੇਦਾਰ ਆਪਣੇ ਆਕਾਵਾਂ ਦੇ ਆਦੇਸ਼ਾਂ ਉਤੇ ਹੁਕਮਨਾਮੇ ਜਾਰੀ ਕਰ ਰਹੇ ਹਨ ਅਤੇ ਜਦੋਂ ਕੌਮ ਦੇ ਚੰਗੇਰੇ ਭਵਿੱਖ ਲਈ ਕੌਮ ਪੱਖੀ ਹੁਕਮਨਾਮੇ ਕਰਨੇ ਹੁੰਦੇ ਹਨ, ਉਥੇ ਅਪੀਲਾਂ ਕਰਕੇ ਖੁਦ ਹੀ ਆਪਣੀ ਸਿਆਸੀ ਗੁਲਾਮੀਅਤ ਦਾ ਪ੍ਰਗਟਾਵਾ ਵੀ ਅਤੇ ਕੌਮ ਨੂੰ ਨਮੋਸੀ ਵੱਲ ਧਕੇਲਣ ਦੇ ਭਾਗੀ ਬਣਦੇ ਹਨ ।

ਉਨ੍ਹਾਂ ਕਿਹਾ ਕਿ ਇਹ ਸਾਰਾ ਚੱਕਰਵਿਉ ਸਿਆਸਤ ਅਤੇ ਸਿੱਖ ਪਾਰਲ਼ੀਆਮੈਂਟ ਉਤੇ ਸ. ਬਾਦਲ ਦਾ ਕਬਜਾ ਕਾਇਮ ਰੱਖਣ ਅਤੇ ਹਿੰਦੁਤਵ ਸੋਚ ਨੂੰ ਅਮਲੀ ਰੂਪ ਦੇਣ ਲਈ ਕੀਤਾ ਜਾ ਰਿਹਾ ਹੈ। ਅਜਿਹੇ ਸਮੇਂ ਸਿੱਖ ਕੌਮ ਨੂੰ ਇਨ੍ਹਾਂ ਆਗੂਆਂ ਦੇ ਮਨ-ਆਤਮਾਵਾਂ ਵਿੱਚ ਪਨਪ ਰਹੀਆਂ ਮੰਦਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਸਹਿਬਾਨ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਆਪਣੇ ਵੋਟ-ਹੱਕ ਦੀ ਸਹੀ ਵਰਤੋਂ ਕਰਕੇ ਅਜਿਹਾ ਫੈਸਲਾ ਦੇਵੇ, ਜਿਸ ਨਾਲ ਪੰਥਕ ਰਵਾਇਤਾਂ ਦੇ ਉਲਟ ਹੋ ਰਿਹਾ ਮਾਰੂ ਅਮਲ ਰੁਕ ਸਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ ਪਾਰਦਰਸ਼ੀ ਬਣਾਕੇ ਸਿੱਖ ਧਰਮ ਦੇ ਇਖਲਾਕੀ ਤੇ ਸਮਾਜਿਕ ਗੁਣਾਂ ਨੂੰ ਉਭਾਰਕੇ ਕੋਮਾਂਤਰੀ ਪੱਧਰ ਉਤੇ ਸਮੂਹ ਕੌਮਾਂ ਤੇ ਧਰਮਾਂ ਵਿੱਚ ਸਿੱਖ ਧਰਮ ਤੇ ਸਿੱਖ ਕੌਮ ਲਈ ਇਕ ਅਲੌਕਿਕ ਖਿੱਚ ਪੈਦਾ ਕੀਤੀ ਜਾ ਸਕੇ।

Source: Punjab Spectrum


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top