Share on Facebook | ||||
ਬਾਦਲ-ਧੁੰਮਾ ਜੁੰਡਲੀ
ਨੇ ਚਾਵਲਾ ਨੂੰ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨ ਕੇ ਬਹੁਤ ਵੱਡਾ ਗੁਨਾਹ ਕੀਤਾ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਨਾਮ ਸਿੰਘ ਧੁੰਮਾ ਜੁੰਡਲੀ ਨੇ ਰਲ ਕੇ ਸਮੁੱਚੀ ਸਿੱਖ ਕੌਮ ਨਾਲ ਇਕ ਵਾਰ ਫਿਰ ਅਜਿਹਾ ਧ੍ਰੋਹ ਕਮਾਇਆ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ਇਕ ਅਜਿਹੇ ਉਮੀਦਵਾਰ ਨੂੰ ਟਿਕਟ ਦਿਤੀ ਗਈ ਹੈ ਜੋ ਮਾਤਾ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਾ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਅਨੰਦਪੁਰ ਸਾਹਿਬ ਹਲਕੇ ਤੋਂ ਬਾਦਲ-ਧੁੰਮਾ ਜੁੰਡਲੀ ਨੇ ਜਿਸ ਅਮਰਜੀਤ ਸਿੰਘ ਚਾਵਲਾ ਨੂੰ ਟਿਕਟ ਦਿਤੀ ਹੈ, ਉਹ ਖ਼ੁਦ ਮਾਤਾ ਦੇ ਦਰਬਾਰ ਦੀ ਹਾਜ਼ਰੀ ਭਰਦਾ ਹੈ। ਦਰਬਾਰ ਦੀ ਕੇਵਲ ਹਾਜ਼ਰੀ ਹੀ ਨਹੀਂ ਭਰਦਾ ਸਗੋਂ ਗਲ ਵਿਚ ਲਾਲ ਦੁੱਪਟਾ ਪਾ ਕੇ ਮਾਤਾ ਦੀ ਮੂਰਤੀ ਨੂੰ ਮੱਥਾ ਟੇਕ ਕੇ ਮਾਤਾ ਦੇ ਗੁਣ ਗਾਇਨ ਵੀ ਕਰਦਾ ਹੈ। ਇਹ ਸਾਰਾ ਨਜ਼ਾਰਾ ਯੂ.ਟਿਊਬ 'ਤੇ ਅਮਰਜੀਤ ਸਿੰਘ ਕੁਮਾਰ ਚਾਵਲਾ 'ਤੇ ਕਲਿਕ ਕਰ ਕੇ ਦੇਖਿਆ ਜਾ ਸਕਦਾ ਹੈ। ਚਾਵਲਾ ਨੇ ਤਾਂ ਸਿੱਖੀ ਸਿਧਾਂਤਾਂ ਨਾਲ ਸ਼ਰੇਆਮ ਖਿਲਵਾੜ ਕਰ ਕੇ ਸਮੁੱਚੀ ਕੌਮ ਦਾ ਸਿਰ ਨੀਵਾਂ ਕੀਤਾ ਤੇ ਸਿੱਖਾਂ ਦੀ ਹਾਲਤ ਨੂੰ ਹਾਸੋਹੀਣਾ ਕੀਤਾ ਹੀ ਹੈ ਪਰ ਬਾਦਲ-ਧੁੰਮਾ ਜੁੰਡਲੀ ਨੇ ਚਾਵਲਾ ਨੂੰ ਸ਼ਹੀਦਾਂ ਦੀ ਧਰਤੀ ਅਨੰਦਪੁਰ ਸਾਹਿਬ ਤੋਂ ਅਪਣਾ ਉਮੀਦਵਾਰ ਐਲਾਨ ਕੇ ਕੋਈ ਘੱਟ ਗੁਨਾਹ ਨਹੀਂ ਕੀਤਾ। |
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |