|
ਧੁਮੇਂ
ਵੱਲੋਂ ਬਾਬਾ ਦਾਦੂਵਾਲ ਨੂੰ ਝਟਕਾ ਦੇਣ ਦੀ ਤਿਆਰੀ
ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 18 ਸਤੰਬਰ ਨੂੰ ਹੋ ਰਹੀਆਂ ਚੋਣਾਂ ਵਿਚ ਸੱਤਾਧਾਰੀ ਸ਼੍ਰੋਮਣੀ
ਅਕਾਲੀ ਦਲ (ਬਾਦਲ) ਦੇ ਉਮੀਦਵਾਰਾਂ ਦੀ ਜਿੱਤ ਲਈ ਜਿਥੇ ਬਾਦਲ ਦਲ ਦੇ ਸਿਆਸੀ ਆਗੂ ਸਰਗਰਮ ਹਨ, ਉਥੇ
ਸੰਤ ਸਮਾਜ ਨਾਲ ਸਮਝੌਤਾ ਹੋਣ ’ਤੇ ਕਈ ਧਾਰਮਿਕ ਆਗੂ ਵੀ ਪੂਰੇ ਪੰਜਾਬ ’ਚ ਪੂਰੀ ਸਰਗਰਮੀ ਨਾਲ ਬਾਦਲ
ਦਲ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ ਲਈ ਭੱਜ-ਦੌੜ ਕਰਨ ਲੱਗੇ ਹਨ। ਦਮਦਮੀ ਟਕਸਾਲ ਦੇ ਮੁਖੀ
ਹਰਨਾਮ ਸਿੰਘ ਧੁੰਮਾਂ ਵੱਲੋਂ ਇਸ ਚੋਣ ਵਿਚ ਬਾਦਲ ਦਲ ਦੇ ਉਮੀਦਵਾਰਾਂ ਲਈ ਬਹੁਤ ਸਖ਼ਤ ਮਿਹਨਤ ਕੀਤੀ
ਜਾ ਰਹੀ ਹੈ।
ਸੰਤ ਸਮਾਜ ਨੂੰ ਮਿਲੀਆਂ ਸੀਟਾਂ ਉਪਰ ਤਾਂ ਉਹਨਾਂ ਵੱਲੋਂ ਨਿਰਣਾਇਕ ਰੋਲ ਨਿਭਾਇਆ ਜਾ ਰਿਹਾ ਹੀ ਹੈ,
ਪਰ ਧੁੰਮਾਂ ਇਸ ਤੋਂ ਵੀ ਅੱਗੇ ਬਾਦਲ ਦਲ ਦੇ ਉਮੀਦਵਾਰਾਂ ਲਈ ਵੀ ਆਪਣੀਆਂ ਸੇਵਾਵਾਂ ਪੇਸ਼ ਕਰ ਰਹੇ ਹਨ।
ਬਹੁਤ ਆਲਾ ਮਿਆਰੀ ਸੂਤਰਾਂ ਅਨੁਸਾਰ ਹਰਨਾਮ ਸਿੰਘ ਧੁੰਮਾਂ ਵੱਲੋਂ ਮਾਲਵਾ ਖੇਤਰ ਵਿਚ ਬਾਬਾ ਬਲਜੀਤ
ਸਿੰਘ ਦਾਦੂਵਾਲ ਦੇ ਸਮਰਥਕਾਂ ਨੂੰ ਬਾਦਲ ਦਲ ਨਾਲ ਤੋਰਨ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ
ਮੁਹਿੰਮ ਤਹਿਤ ਧੁੰਮਾਂ ਵੱਲੋਂ ਇਕ ਸਾਬਕਾ ਮੈਂਬਰ ਪਾਰਲੀਮੈਂਟ ਸਮੇਤ ਬਾਬਾ ਦਾਦੂਵਾਲ ਦੇ ਖਾਸਮ ਖਾਸ
ਕਈ ਸਮਰਥਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਚੁੱਕਿਆ ਹੈ, ਭਾਵੇਂ ਕਿਸੇ ਕਾਰਨ ਬਾਬਾ ਦਾਦੂਵਾਲ ਨੂੰ
ਦਿੱਤਾ ਜਾਣ ਵਾਲਾ ਇਹ ਝਟਕਾ, ਕੁਝ ਦਿਨਾਂ ਲਈ ਟਲ ਗਿਆ ਹੈ, ਪਰ ਆਉਣ ਵਾਲੇ ਦਿਨਾਂ ਵਿਚ ਕਿਸੇ ਸਮੇਂ
ਵੀ ਇਹ ਧਮਾਕਾ ਹੋ ਸਕਦਾ ਹੈ। |