ਡੇਰੇਦਾਰ ਕਰਤਾਰ ਦਾਸ ਵਲੋਂ ਤੇ ਉਸਦਾ ਸਾਥ ਦੇਣ ਵਾਲੇ ਵੀ ਦੇਖ
ਲੋ ਧਿਆਨ ਨਾਲ ...... ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਕੁੱਛ ਪਿਛੋਕੜ ਬਾਰੇ ਵੀ ਦਸ ਦੇਵਾਂ....
ਇਹ ਸਾਧ,
ਮੱਕੜ ਦੇ ਘਰ ਤੋਂ ਸਿਰਫ ੧ ਕਿਲੋਮੀਟਰ ਦੇ ਦਾਯਰੇ 'ਚ ਨਜਾਇਜ ਥਾਂ ਤੇ ਡੇਰਾ ਪਾ ਕੇ ਬੈਠਾ ਹੈ....
ਇਸਨੇ ਆਪਣੀ ਜਗ੍ਹਾ ਪੱਕੀ ਰਖਣ ਲਈ ਗੁਰੂ ਗਰੰਥ ਸਾਹਿਬ ਜੀ ਦੀ ਓਟ ਲੈ ਰਖੀ ਹੈ... ਜਿਸ ਕਰਕੇ
ਪ੍ਰਸ਼ਾਸ਼ਨ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ.... ਇਸਨੇ ਡੇਰੇ ਵਿਚ ਉਹ ਸਬ ਕੁਛ ਕੀਤਾ ਹੋਇਆ ਹੈ,
ਜਿਸ ਬਾਰੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਲਾਗੂ ਹੋਇਆ ਹੈ, ਕਿ ਜਿਥੇ ਇਹ ਸਾਰੇ ਕਰਮਕਾਂਡ
ਹੋ ਰਹੇ ਹੋਣ... ਉਥੇ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਣਾ ਚਾਹਿਦਾ.... ਪਰ ਇਥੇ ਉਹ
ਸਬ ਕੁਛ ਹੋ ਰਿਹਾ ਹੈ ਤੇ ਹੁੰਦਾ ਹੈ....
ਪਿਛਲੇ ੨ ਸਾਲਾਂ ਦੇ ਦੌਰਾਨ ਅਸੀਂ ਸਾਰੇ ਵੀਰ ਮਿਲ ਕੇ ਏਥੋਂ ੩
ਵਾਰ ਗੁਰੂ ਸਾਹਿਬ ਜੀ ਦਾ ਸਰੂਪ ਲਿਆ ਚੁਕੇ ਹਾਂ.... ਪਰ ਅਖੌਤੀ ਲੀਡਰਾਂ ਦੀ ਸ਼ਹਿ 'ਤੇ ਇਹ ਫਿਰ
ਸਰੂਪ ਲੈ ਆਉਂਦਾ ਹੈ, ਇਹ ਸੋਚਣ ਵਾਲੀ ਗੱਲ ਹੈ ਕੇ ਕਿਥੋਂ ਲਿਆਉਂਦਾ ਹੈ.... ੨ ਵਾਰ ਜੱਦ ਸਰੂਪ
ਲਿਆਉਂਦੇ ਗਏ, ਤਾਂ ਇਸਨੂੰ ਬਾ-ਦਲੀਲ ਸਮਝਾਇਆ ਗਿਆ... ਪਰ ਇਹ ਨਹੀਂ ਮਨਿਆ.... ਅਸੀਂ ਸਾਰੇ ਉਥੇ
ਜਾਣਾ ਔਖ ਵਿੱਚ ਪਾ ਕੇ ਸਰੂਪ ਲਿਆਇਦੇ ਹਨ...
ਪਰ ਸਾਡੇ ਲੀਡਰ ਅਗਲੇ ਦਿਨ ਅਖਬਾਰਾਂ 'ਚ ਬਿਆਨ ਦੇ ਦਿੰਦੇ ਹਨ,
ਕਿ ਕਿਸੇ ਨੂੰ ਹੱਕ ਨਹੀਂ ਕਰਤਾਰ ਦਾਸ ਦੇ ਡੇਰੇ 'ਚੋਂ ਸਰੂਪ ਲਿਆਉਣ ਦਾ..... ੩ ਵਾਰ ਜੱਦ ਇਥੋਂ
ਸਰੂਪ ਲਿਆਉਂਦਾ ਗਿਆ.... ਤਾਂ ਇਕ ਬਜੁਰਗ ਸਿੰਘ ਜੋ ਕੇ ਪਿਛੇ ਰਹਿ ਗਿਆ... ਇਨ੍ਹਾਂ ਨੇ ਉਸ ਸਿੰਘ
ਨੂੰ ਬਹੁਤ ਮਾਰਿਆ, ਕੁਟਿਆ... ਜਿਸ ਨੂੰ ਬਾਅਦ 'ਚ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ.... ਉਸ
ਤੋਂ ਬਾਅਦ ਇਸ ਬਾਬੇ ਨੇ ਫਿਰ ਥਾਣੇ ਪੇਸ਼ ਹੋ ਕੇ ਮਾਫ਼ੀ ਮੰਗੀ, ਕਿ ਅੱਗੇ ਤੋਂ ਪ੍ਰਕਾਸ਼ ਨਹੀਂ
ਕਰਾਂਗਾ.... ਪਰ ਅੱਜ ਫਿਰ... ਤੇ ਪਹੁੰਚਣ ਵਾਲੇ ਦੇਖ ਲੋ ਕੌਣ ਹਨ... ਇਹ ਅਜੇ ਪੂਰੀ ਜਾਣਕਾਰੀ
ਨਹੀਂ ਜੋ ਜੋ ਇਥੇ ਹੋਇਆ ਤੇ ਜੋ ਹੋ ਰਿਹਾ ਹੈ... ਬਾਕੀ ਇਸ਼ਤਿਹਾਰ ਵੀ ਦੇਖ ਲੋ...