Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਲਾੜੇ ਤੇ ਲਾੜੀ ਨੇ ਅਪਣਾ ਅਨੰਦ ਕਾਰਜ ਆਪ ਸੰਪੂਰਨ ਕੀਤਾ

* ਬੀਬੀ ਅਮਨਜੋਤ ਕੌਰ ਨੇ ਦੁਨਿਆਵੀ ਵਿਖਾਵੇ ਅਤੇ ਫੈਸ਼ਨਪ੍ਰਸਤੀ ਤੋਂ ਅਪਣੇ ਆਪ ਨੂੰ ਦੂਰ ਰਖਦਿਆਂ ਸਮਾਜ ਦੀਆਂ ਹੋਰ ਸਿੱਖ ਬੀਬੀਆਂ ਲਈ ਇਕ ਚੰਗੀ ਉਦਾਹਰਣ ਪੇਸ਼ ਕੀਤੀ

(ਫ਼ਰੀਦਾਬਾਦ 9 ਸਤੰਬਰ 2011: ਸਤਨਾਮ ਕੌਰ)

ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਫ਼ਰੀਦਾਬਾਦ ਦੇ ਸਪੁੱਤਰ ਸ੍ਰ.ਮਨਪ੍ਰੀਤ ਸਿੰਘ ਦਾ ਅੰਨਦ ਕਾਰਜ ਅਬੋਹਰ ਤੋਂ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਦੇ ਸ੍ਰ.ਗੁਰਪ੍ਰੀਤ ਸਿੰਘ ਦੀ ਛੋਟੀ ਭੈਣ ਅਮਨਜੋਤ ਕੌਰ ਸਪੁੱਤਰੀ ਸ੍ਰ: ਪਰਮਜੀਤ ਸਿੰਘ ਅਬੋਹਰ ਨਾਲ ਗੁਰੂ ਗਿਆਨ ਦੀ ਮਰਯਾਦਾ ਅਨੂਸਾਰ ਹੋਇਆ।ਸ. ਮਨਪ੍ਰੀਤ ਸਿੰਘ ਜੋ ਕਿ ਬਾਬੇ ਨਾਨਕ ਦੀ ਮਨੁੱਖਤਾ ਵਾਲੀ ਸੋਚ ’ਤੇ ਪਹਿਰਾ ਦਿੰਦੇ ਹਨ ਅਤੇ ਮਨੁੱਖਤਾ ਦੀ ਭਲਾਈ ਲਈ ਸਦਾ ਅੱਗੇ ਰਹਿੰਦੇ ਹਨ।

ਉਨ੍ਹਾਂ ਦੀ ਸ਼ੁਰੂ ਤੋਂ ਹੀ ਇਹ ਸੋਚ ਸੀ ਕਿ ਜਿਸ ਪਰਵਾਰ ਤੋਂ ਜੋ ਲੜਕੀ ਮੇਰੀ ਜੀਵਨ ਸਾਥਣ ਬਣੇਗੀ ਉਸ ਪਰਵਾਰ ਉਤੇ ਕਿਸੇ ਤਰ੍ਹਾਂ ਦਾ ਕੋਈ ਭਾਰ ਨਹੀਂ ਬਣਨਾ ਅਤੇ ਇਸ ਸੋਚ ’ਤੇ ਪਹਿਰਾ ਦਿੰਦਿਆ ਪਰਵਾਰ ਦੇ ਕੇਵਲ 7 ਮੈਂਬਰਾਂ ਨੂੰ ਨਾਲ ਲੈ ਕੇ ਉਨ੍ਹਾਂ ਨੇ ਬਾਬੇ ਨਾਨਕ ਵੱਲੋਂ ਬਖਸ਼ੀ ਇਸ ਚੰਗੀ ਸੋਚ ਨੂੰ ਅੰਜਾਮ ਦਿੱਤਾ। ਬੀਬੀ ਅਮਨਜੋਤ ਕੌਰ ਜੋ ਕਿ ਆਪ ਵੀ ਗੁਰਮਤਿ ਦੇ ਧਾਰਣੀ ਪਰਵਾਰ ਨਾਲ ਸਬੰਧ ਰੱਖਦੀ ਹੈ ਉਨ੍ਹਾਂ ਨੇ ਵੀ ਇਸ ਵਿਆਹ ਵਿਚ ਹਰ ਤਰ੍ਹਾਂ ਦੇ ਦੁਨਿਆਵੀ ਵਿਖਾਵੇ ਅਤੇ ਫੈਸ਼ਨਪ੍ਰਸਤੀ ਤੋਂ ਅਪਣੇ ਆਪ ਨੂੰ ਦੂਰ ਰਖਦਿਆਂ ਸਮਾਜ ਦੀਆਂ ਹੋਰ ਸਿੱਖ ਬੀਬੀਆਂ ਲਈ ਇਕ ਚੰਗੀ ਉਦਾਹਰਣ ਪੇਸ਼ ਕੀਤੀ। ਉਨ੍ਹਾਂ ਅਪਣੇ ਅਨੰਦ ਕਾਰਜ ਵਿਚ ਜਿੱਥੇ ਗੁਰਬਾਣੀ ਦੇ ਸ਼ਬਦ ਗਾਇਨ ਕੀਤੇ। ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖੜੋ ਕੇ ਆਪ ਆਪਣੇ ਅਨੰਦ ਕਾਰਜ ਦੀ ਅਰਦਾਸ ਕੀਤੀ। ਇਥੇ ਜ਼ਿਕਰਯੋਗ ਹੈ ਕਿ ਤੱਤ ਗੁਰਮਤਿ ਦੇ ਧਾਰਣੀ ਜੋ ਕਾਫੀ ਸਮੇਂ ਤੋਂ ਸਿੱਖ ਰਹਿਤ ਮਰਿਆਦਾ ਵਿਚਲੀਆਂ ਤਰੁੱਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਵਾਂ ਮੁਤਾਬਕ ਸੁਧਾਰਣਾ ਲੋਚਦੇ ਹਨ ਪਰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀ ਇਸ ਮੰਗ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ਸੋ ਤੱਤ ਗੁਰਮਤਿ ਦੇ ਧਾਰਣੀ ਵੀਰਾਂ ਦੀ ਸਹਿਮਤੀ ਨਾਲ ਮਰਿਆਦਾ ਮੁਤਾਬਕ ਜੋ ਅਨੰਦ ਕਾਰਜ ਵਿਚ ਤਰੁੱਟੀਆਂ ਰਹਿ ਗਈਆਂ ਹਨ ਉਸ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈ ਕੇ ਮਰਿਆਦਾ ਵਿਚ ਸੁਧਾਰ ਕਰਦਿਆਂ ਇਸ ਕਾਰਜ ਨੂੰ ਮੁਕੰਮਲ ਕੀਤਾ।

ਵਿਆਹ ਵਿਚ ਸ਼ਾਮਲ ਹੋਣ ਵਾਲੇ ਅਬੋਹਰ ਦੇ ਵਸਨੀਕਾਂ ਦਾ ਕਹਿਣਾ ਸੀ ਕਿ ਅਜਿਹੇ ਵਿਆਹ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ। ਇਸ ਮੌਕੇ ਸ੍ਰ. ਉਪਕਾਰ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੇ ਸਿੱਖ ਨੇ ਸਮਾਜ ਨੂੰ ਇਕ ਚੰਗੀ ਸੇਧ ਦੇਣੀ ਸੀ ਪਰ ਅਫਸੋਸ ਝੂਠੇ ਲੋਕ ਵਿਖਾਵੇ ਦੇ ਚਕੱਰਾਂ ਵਿਚ ਉਹ ਅਪਣੇ ਤੇ ਲੜਕੀ ਦੇ ਪਰਵਾਰ ਨੂੰ ਆਰਥਕ ਬੋਝ ਥੱਲੇ ਦਬਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੀਆਂ ਬੁਰਾਈਆਂ ਨੂੰ ਸਮਾਜ ਤੋਂ ਦੂਰ ਕਰਨਾ ਹੈ ਅਤੇ ਜਦ ਤਕ ਅਸੀਂ ਆਪ ਬਾਬੇ ਨਾਨਕ ਦੀਆਂ ਸਿੱਖਿਆਵਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਉਂਦੇ ਉਦੋਂ ਤਕ ਇਹ ਬੁਰਾਈਆਂ ਸਮਾਜ ਤੋਂ ਦੂਰ ਨਹੀਂ ਹੋ ਸਕਦੀਆਂ। ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਮੈਨੂੰ ਮਾਣ ਹੈ ਆਪਣੇ ਬੱਚਿਆਂ ਤੇ ਕਿ ਉਹ ਬਾਬੇ ਨਾਨਕ ਦੀ ਸੋਚ ’ਤੇ ਪਹਿਰਾ ਦੇ ਕੇ ਸਮਾਜ ਲਈ ਚਾਨਣ ਮੁਨਾਰਾ ਬਣੇ ਹਨ। ਉਨ੍ਹਾਂ ਕਿਹਾ ਕਿ ਮੇਰੇ ਦੋ ਬੇਟੇ ਹੋਰ ਹਨ ਅਤੇ ਮੈਨੂੰ ਪੂਰੀ ਆਸ ਹੈ ਕਿ ਉਹ ਵੀ ਗੁਰੂ ਗਿਆਨ ਮੁਤਾਬਕ ਆਪਣੇ ਜੀਵਨ ਨੂੰ ਖੁਸ਼ਹਾਲ ਬਣਾ ਕੇ ਸਮਾਜ ਨੂੰ ਸੇਧ ਦੇਣਗੇ।

ਸ਼੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਅਬੋਹਰ ਵੱਲੋ ਜੋੜੀ ਨੂੰ ਗੁਰਬਖਸ ਸਿੰਘ ਕਾਲਾ ਅਫਗਾਨਾ ਦੀਆਂ ਕਿਤਾਬਾਂ ਦਾ ਸੈਟ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਗੁਰਮਤਿ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਮੈਂਬਰ ਵਕੀਲ ਤੇਜਿੰਦਰ ਸਿੰਘ, ਸੁਖਦੀਪ ਸਿੰਘ, ਜਸਪਾਲ ਸਿੰਘ, ਦਲੀਪ ਸਿੰਘ ਅਬੋਹਰ, ਪਰਮਜੀਤ ਸਿੰਘ ਗੋਬਿੰਦਗੜ੍ਹ, ਕਰਮਜੀਤ ਸਿੰਘ ਧਰਮਪੁਰਾ, ਮਾਨ ਸਿੰਘ, ਪਰਵਿੰਦਰ ਪਾਲ ਸਿੰਘ, ਹਰਮਿੰਦਰ ਸਿੰਘ, ਸੁਖਜਿੰਦਰ ਸਿੰਘ ਖਾਲਸਾ, ਜਗਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top