Share on Facebook

Main News Page

ਬ੍ਰਾਹਮਣ ਭਾਈਚਾਰੇ ਦੇ ਔਰਤਾਂ/ਮਰਦ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਲੈਣਗੇ ਹਿੱਸਾ

ਸੱਤਾਧਾਰੀ ਆਗੂਆਂ ਵੱਲੋਂ ਗੈਰ-ਸਿੱਖਾਂ ਦੀਆਂ ਬਣਾਈਆਂ ਵੋਟਾਂ ਦੀ ਧਾਂਦਲੀ ਆਈ ਸਾਹਮਣੇ

ਕੋਟਕਪੂਰਾ, 16 ਸਤੰਬਰ (ਗੁਰਿੰਦਰ ਸਿੰਘ) :- ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਵਾਲੀਆਂ ਅਨੇਕਾਂ ਖਬਰਾਂ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ, ਜਿਨਾਂ ’ਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਬਣਨ ਵਾਲੇ ਨਵੇਂ ਵੋਟਰਾਂ ਸਬੰਧੀ ਗਲਤ ਤਸਦੀਕ ਕਰਨ ਵਾਲੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਗਿਆ ਸੀ ਕਿ ਜੇ ਉਨਾਂ ਨੇ ਕੋਈ ਫਾਰਮ ਤਸਦੀਕ ਕਰਨ ਮੌਕੇ ਗਲਤੀ ਕੀਤੀ ਜਾਂ ਅਣਗਹਿਲੀ ਵਰਤੀ ਤਾਂ ਉਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੇਕਰ ਜ਼ਿਲ•ਾ ਫਰੀਦਕੋਟ ਅਧੀਨ ਆਉਂਦੀਆਂ ਚਾਰ ਸੀਟਾਂ ’ਤੇ ਹੋਣ ਵਾਲੀ ਪੋਲਿੰਗ ਦੀ ਗੱਲ ਕੀਤੀ ਜਾਵੇ ਤਾਂ 75 ਫੀਸਦੀ ਤੋਂ ਵੀ ਜਿਆਦਾ ਵੋਟਰ ਗੈਰ-ਸਿੱਖ, ਪਤਿੱਤ, ਨਸ਼ੱਈ, ਘੋਨ-ਮੋਨ ਜਾਂ ਗੁਰਦਵਾਰਾ ਚੋਣ ਕਮਿਸ਼ਨਰ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਹਨ।

ਇਸ ਦੀ ਤਾਜਾ ਮਿਸਾਲ ਨੇੜਲੇ ਪਿੰਡ ਬਾਹਮਣਵਾਲਾ ਦੀ ਵੋਟਰ ਸੂਚੀ ਦੇਖਣ ਤੋਂ ਬਾਅਦ ਮਿਲੀ, ਕਿਉਂਕਿ ਬਾਹਮਣ ਭਾਈਚਾਰੇ ਨਾਲ ਸਬੰਧਤ ਮਰਦ/ਔਰਤਾਂ ਦਾ ਨਾਂਅ ਵੀ ਉਸ ਸੂਚੀ ’ਚ ਸ਼ਾਮਲ ਸੀ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਕੁਝ ਮਰਦਾਂ ਨੇ ਕੁਮਾਰ ਜਾਂ ਲਾਲ ਦੀ ਥਾਂ ਸਿੰਘ ਅਤੇ ਔਰਤਾਂ ਨੇ ਰਾਣੀ, ਦੇਵੀ ਜਾਂ ਕੁਮਾਰੀ ਦੀ ਥਾਂ ਕੌਰ ਲਿਖਾ ਕੇ ਆਪਣੀ ਵੋਟ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਥਾਂ ਠਰੇਨੂੰ ਸ਼ਰਮਾ ਪਤਨੀ ਹਰਦੀਪ ਕੁਮਾਰ ਤੇ ਰਾਣੀ ਸ਼ਰਮਾ ਪਤਨੀ ਪਵਨ ਕੁਮਾਰੂ ਨਾਂਅ ਆਦਿ ਦੀਆਂ ਵੋਟਾਂ ਵੀ ਇਸ ਸੂਚੀ ’ਚ ਸ਼ਾਮਲ ਹਨ। ਅਜਿਹੇ ਦਰਜਨ ਤੋਂ ਵੀ ਜਿਆਦਾ ਨਾਵਾਂ ਦਾ ਜ਼ਿਕਰ ਇਸ ਸੂਚੀ ’ਚ ਮਿਲਦਾ ਹੈ। ਜੋ ਕਿਸੇ ਅਣਗਹਿਲੀ ਵੱਸ ਨਹੀਂ ਬਲਕਿ ਜਾਣਬੁੱਝ ਕੇ ਬਣਾਈਆਂ ਵੋਟਾਂ ਪ੍ਰਤੀਤ ਹੁੰਦੀਆਂ ਹਨ। ਸ਼੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਇਸ ਦਾ ਸਖਤ ਨੋਟਿਸ ਲੈਂਦਿਆਂ ਵਿਸ਼ਵਾਸ਼ ਦਿਵਾਇਆ ਕਿ ਅਜਿਹੇ ਵੋਟਰਾਂ ਨੂੰ ਆਪਣੀ ਨਜਾਇਜ਼ ਬਣੀ ਵੋਟ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਕਤ ਵੋਟਰ ਫਾਰਮ ਤਸਦੀਕ ਕਰਨ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਵੀ ਹੋਵੇਗੀ।

ਜ਼ਿਕਰਯੋਗ ਹੈ ਕਿ ਜ਼ਿਲ•ਾ ਫਰੀਦਕੋਟ ਅੰਦਰ ਹਜ਼ਾਰਾਂ ਅਜਿਹੇ ਗੈਰ-ਸਿੱਖ, ਘੋਨ-ਮੋਨ ਜਾਂ ਪਤਿੱਤ ਵੋਟਰ ਹਾਜ਼ਰ ਹਨ, ਜੋ ਸ਼ਰੇਆਮ ਇਨਾਂ ਚੋਣਾਂ ’ਚ ਆਪਣੀ ਵੋਟ ਦਾ ਇਸਤੇਮਾਲ ਕਰਨ ਦਾ ਦਾਅਵਾ ਕਰਦੇ ਹਨ। ਮਿਸਾਲ ਦੇ ਤੌਰ ’ਤੇ ਨੇੜਲੇ ਪਿੰਡ ਬਾਹਮਣਵਾਲਾ ਦੀ ਵੋਟਰ ਸੂਚੀ ’ਚ ‘ਵੋਟ ਨੰਬਰ 231 ਮਨੋਦ ਲਾਲ ਪੁੱਤਰ ਕੁਲਵੰਤ ਰਾਏ, 232 ਸੁਰਜੀਤ ਰਾਣੀ ਪਤਨੀ ਮਨੋਦ ਲਾਲ, 233 ਜਸਵਿੰਦਰ ਪਤਨੀ ਪ੍ਰਸ਼ੋਤਮ ਲਾਲ, 234 ਸ਼ਾਂਤੀ ਦੇਵੀ ਪਤਨੀ ਜਸਵੰਤ ਰਾਏ, 235 ਪ੍ਰਸ਼ੋਤਮ ਲਾਲ ਪੁੱਤਰ ਹਰਬੰਸ ਲਾਲ, 242 ਪੁਸ਼ਪਾ ਰਾਣੀ ਪਤਨੀ ਦਰਸ਼ਨ ਕੁਮਾਰ, 247 ਬਲਜੀਤ ਕੌਰ ਪਤਨੀ ਜਸਪਾਲ ਕੁਮਾਰ, 264 ਅਮਰਤ ਲਾਲ ਪੁੱਤਰ ਦੌਲਤ ਰਾਮ, 316 ਊਸ਼ਾ ਰਾਣੀ ਪਤਨੀ ਮੰਗਤ ਰਾਏ, 323 ਕਾਂਤਾ ਰਾਣੀ ਪਤਨੀ ਛਿੰਦਰ ਪਾਲ, 339 ਰੇਨੂੰ ਸ਼ਰਮਾ ਪਤਨੀ ਹਰਦੀਪ ਕੁਮਾਰ, 340 ਹੁਕਮ ਚੰਦ ਪੁੱਤਰ ਪ੍ਰਕਾਸ਼ ਚੰਦ, 341 ਰਾਣੀ ਸ਼ਰਮਾ ਪਤਨੀ ਪਵਨ ਕੁਮਾਰ ਅਤੇ 342 ਕੁਲਵਿੰਦਰ ਦੇਵੀ ਪਤਨੀ ਸੁਖਵਿੰਦਰ ਪਾਲੂ ਆਦਿ ਅਜਿਹੇ ਨਾਂਅ ਹਨ, ਜੋ ਸਪਸ਼ਟ ਕਰਦੇ ਹਨ ਕਿ ਇਹ ਵੋਟਾਂ ਗੈਰ-ਸਿੱਖਾਂ ਦੀਆਂ ਹਨ।

ਇਨ੍ਹਾਂ ਵੋਟਰਾਂ ’ਚ ਬਾਹਮਣ ਭਾਈਚਾਰੇ ਨਾਲ ਸਬੰਧਤ ਮਰਦ/ਔਰਤਾਂ ਦੀਆਂ ਜਿਆਦਾਤਰ ਵੋਟਾਂ ਹਨ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ’ਚ ਅੰਮ੍ਰਿਤਧਾਰੀ ਵੋਟਰਾਂ ਤੋਂ ਬਿਨਾ ਸਹਿਜਧਾਰੀ ਵੋਟਾਂ ਪਾ ਸਕਣਗੇ ਜਾਂ ਨਹੀਂ, ਇਹ ਮਾਮਲਾ ਤਾਂ ਭਾਵੇਂ ਅਜੇ ਅਦਾਲਤਾਂ ’ਚ ਚੱਲ ਰਿਹਾ ਹੈ ਪਰ ਸੱਤਾਧਾਰੀ ਧਿਰ ਵਲੋਂ ਵੱਡੀ ਗਿਣਤੀ ’ਚ ਗੈਰ-ਸਿੱਖਾਂ ਦੀਆਂ ਬਣਾਈਆਂ ਵੋਟਾਂ ਨੇ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਜੇਕਰ ਡਿਪਟੀ ਕਮਿਸ਼ਨਰ ਫਰੀਦਕੋਟ ਮੁਤਾਬਕ ਉਕਤ ਵੋਟਰ ਫਾਰਮ ਤਸਦੀਕ ਕਰਨ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਤਾਂ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ’ਚ ਅਧਿਕਾਰੀਆਂ ਨੂੰ ਕਟਹਿਰੇ ’ਚ ਖੜਾ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top