Share on Facebook

Main News Page

"ਚਾਈਨੀਸ ਯੂਨੀਵਰਸਿਟੀ ਆਫ ਹਾਂਗਕਾਂਗ" ਵਿਚ ਸਿੱਖ ਧਰਮ ਬਾਰੇ ਕੋਰਸ ਸ਼ੁਰੂ ਹੋਣ ਤੋ ਪਹਿਲਾਂ ਹੀ ਬੰਦ ਹੋਣ ਕਿਨਾਰੇ: ਜੰਗਬਹਾਦਰ ਸਿੰਘ

21 ਸਤੰਬਰ: ਹਾਂਗਕਾਂਗ ਵਾਸੀਓ ਜਿਵੇਂ ਕਿ ਆਪ ਸਾਰੇ ਜਾਣਦੇ ਹੀ ਹੋ ਕਿ ਭਾਈ ਗੁਰਮੇਲ ਸਿੰਘ "ਧਾਰਮਿਕ ਟੀਚਰ" "ਖਾਲਸਾ ਦੀਵਾਨ" ਸਿਖ ਟੈਂਪਲ ਹਾਂਗਕਾਂਗ ਦੇ ਯਤਨਾਂ ਸਦਕਾ "ਚਾਈਨੀਸ ਯੁਨੀਵਰਸਿਟੀ ਆਫ ਹਾਂਗਕਾਂਗ" ਵਿੱਚ ਸਿੱਖ ਧਰਮ ਬਾਰੇ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਰਾਹੀ ਦੂਸਰੀਆਂ ਕੌਮਾਂ ਨੂੰ ਗੌਰਵਮਈ ਸਿੱਖ ਸਿਧਾਂਤਾਂ ਅਤੇ ਸਿੱਖ ਵਿਰਸੇ, ਵਿਰਾਸਤ ਸਬੰਧੀ ਅਹਿਮ ਜਾਣਕਾਰੀਆਂ ਮੁਹਈਆ ਕਰਵਾਈਆਂ ਜਾਣਗੀਆਂ । ਹਾਂਗਕਾਂਗ ਵਿਚ ਪੰਜਾਬੀ ਭਾਈਚਾਰੇ ਦੇ 100 ਸਾਲਾਂ ਦੇ ਵਸੇਬੇ ਦੌਰਾਨ ਇਹ ਇਕ ਅਹਿਮ ਪ੍ਰਾਪਤੀ ਮੰਨੀ ਜਾ ਰਹੀ ਹੈ।

ਪਰ ਬੇਹਦ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਜਿਹੇ ਸ਼ਲਾਘਾਯੋਗ ਕਾਰਜ ਨੂੰ ਸਮਰਥਨ ਨਾ ਮਿਲਣ ਕਾਰਨ ਇਹ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੰਦ ਹੋਣ ਦੀ ਕਗਾਰ ਤੇ ਆ ਖੜਾ ਹੋਇਆ ਹੈ। ਭਾਈ ਗੁਰਮੇਲ ਸਿੰਘ ਮੁਤਾਬਕ ਇਸ ਕੋਰਸ ਵਿਚ ਦਾਖਲਾ ਲੈਣ ਦੀ ਆਖਰੀ ਮਿਤੀ 18 ਸਤੰਬਰ ਸੀ ਅਤੇ ਸਿਰਫ 6 ਵਿਦਿਆਰਥੀ ਹੀ ਦਾਖਲ ਹੋਣ ਕਾਰਨ ਇਹ ਕੋਰਸ ਸ਼ੁਰੂ ਨਹੀਂ ਕੀਤਾ ਜਾ ਸਕਦਾ। ਭਾਈ ਸਾਹਿਬ ਦੇ ਬੇਨਤੀ ਕਰਨ ਤੇ ਯੁਨੀਵਰਸਿਟੀ ਵਲੋਂ ਇਸ ਕੋਰਸ ਵਿਚ ਦਾਖਲੇ ਦੀ ਆਖਰੀ ਮਿਤੀ 22 ਸਤੰਬਰ ਤਕ ਵਧਾਈ ਗਈ ਹੈ। ਇਸ ਕੋਰਸ ਨੂੰ ਸ਼ੁਰੂ ਕਰਨ ਲਈ 25 ਵਿਦਿਆਰਥੀ ਜਰੁਰੀ ਚਾਹੀਦੇ ਹਨ। ਜੇਕਰ ਵਿਦਿਆਰਥੀਆਂ ਦੀ ਗਿਣਤੀ ਪੂਰੀ ਨਹੀ ਹੁੰਦੀ ਤਾਂ ਇਹ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਜਾਵੇਗਾ ਜੋ ਕਿ ਸਮੁਚੇ ਭਾਈਚਾਰੇ ਲਈ ਨਮੋਸ਼ੀਜਨਕ ਹੋਵੇਗਾ।

ਇਸ ਲਈ ਸਾਨੂੰ ਸਾਰਿਆਂ ਨੂੰ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸਾਂਝੇ ਤੋਰ ਤੇ ਯਤਨਸ਼ੀਲ ਹੋਣਾ ਚਾਹੀਦਾ ਹੈ। ਆਓ ਆਪਣੇ ਗੁਰੂ ਸਾਹਿਬਾਨ ਵਲੋਂ ਮਨੁਖਤਾ ਦੀ ਭਲਾਈ ਲਈ ਦਿਤੇ ਗਏ ਸੰਦੇਸ਼ ਨੂੰ ਹਰ ਹੀਲਾ ਵਰਤ ਕੇ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਈਏ ਤਾਂ ਹੀ ਅਸੀ ਸਾਰੇ ਸਿਖ ਅਖਵਾਉਣ ਦੇ ਹਕਦਾਰ ਹੋਵਾਂਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਭਾਈ ਗੁਰਮੇਲ ਸਿੰਘ ਨਾਲ 51786135 ਤੇ ਸੰਪਰਕ ਕੀਤਾ ਜਾ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top