Share on Facebook

Main News Page

ਸ਼੍ਰੋਮਣੀ ਕਮੇਟੀ ਚੋਣਾਂ ’ਚ ਅਕਾਲੀਆਂ ਦੀ ਨਹੀਂ, ਅਧਰਮੀਆਂ ਦੀ ਜਿੱਤ ਹੋਈ: ਡਾ. ਸੰਗਤ ਸਿੰਘ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਅਕਾਲੀਆਂ ਦੀ ਹੋਈ ਜਿੱਤ ’ਤੇ ਵਿਅੰਗ ਕੱਸਦਿਆਂ ਪ੍ਰਸਿੱਧ ਇਤਿਹਾਸਕਾਰ ਡਾ. ਸੰਗਤ ਸਿੰਘ ਨੇ ਕਿਹਾ ਕਿ ਇਹ ਅਕਾਲੀਆਂ ਦੀ ਨਹੀਂ, ਅਧਰਮੀਆਂ ਦੀ ਜਿੱਤ ਹੈ। ਅਖ਼ਬਾਰਾਂ ਦੀਆਂ ਰੀਪੋਰਟਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਖੁਲ੍ਹੇਆਮ ਸਰਕਾਰੀ ਮਸ਼ੀਨਰੀ ਸੱਤਾਧਾਰੀ ਧਿਰ ਦੇ ਹੱਕ ’ਚ ਭੁਗਤੀ ਤੇ ਬਿਨਾਂ ਕਿਸੇ ਡਰ ਦੇ ਗ਼ੈਰ-ਕੇਸਾਧਾਰੀਆਂ ਤੇ ਪਤਿਤਾਂ ਨੇ ਸ਼ਰੇਆਮ ਧੜੱਲੇ ਨਾਲ ਵੋਟਿੰਗ ਕੀਤੀ। ਇਹ ਸ਼੍ਰੋਮਣੀ ਕਮੇਟੀ ਅਤੇ ਬਾਦਲਾਂ ਦੇ ਮੂੰਹ ’ਤੇ ਇਕ ਹੋਰ ਧੱਬਾ ਹੈ।

ਡਾ.ਸੰਗਤ ਸਿੰਘ ਨੇ ਕਿਹਾ ਕਿ ਚੋਣਾਂ ’ਚ ਦੂਰ ਤਕ ਵੀ ਕਿਧਰੇ ਧਰਮ ਨਜ਼ਰ ਨਹੀਂ ਆਇਆ ਜਿਸ ਨਾਲ ਸਾਬਤ ਹੁੰਦਾ ਹੈ ਕਿ ਇਹ ਚੋਣਾਂ ਕਿਸੇ ਵੀ ਤਰ੍ਹਾਂ ਧਾਰਮਕ ਨਹੀਂ ਸਨ ਸਗੋਂ ਗੁਰਦਵਾਰਾ ਗੋਲਕ ’ਤੇ ਕਬਜ਼ਾ ਜਮਾਉਣ ਦੀ ਇਕ ਖੇਡ ਹੀ ਸੀ। ਗੁਰਦਵਾਰਾ ਚੋਣ ਕਮਿਸ਼ਨ ਦੀ ਭੂਮਿਕਾ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਿਆਂ ਉਨ੍ਹਾਂ ਸਵਾਲ ਉਠਾਇਆ ਕਿ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਸੱਤਾਧਾਰੀ ਧਿਰ ਦੇ ਹੱਕ ’ਚ ਭੁਗਤੀ ਤੇ ਚੋਣ ਕਮਿਸ਼ਨ ਦਾ ਮੋਨ ਰਿਹਾ ਉਹ ਅਪਣੇ ਆਪ ’ਚ ਚਿੰਤਾਜਨਕ ਸਵਾਲ ਹਨ ਜਿਨ੍ਹਾਂ ਦਾ ਜਵਾਬ ਹਰੇਕ ਸਿੱਖ ਚਾਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਤੇ ਆਰ.ਐਸ.ਐਸ.ਦੀ ਹਮਾਇਤ ਪ੍ਰਾਪਤ ਸੰਤ ਸਮਾਜ ਦੀ ਹੁਣ ਨਵੇਂ ਬਣਨ ਵਾਲੇ ਹਾਊਸ ’ਚ ਅਹਿਮ ਅਹੁਦਿਆਂ ’ਤੇ ਕਾਬਜ਼ ਹੋਣ ਦੀ ਕੋਸ਼ਿਸ਼ ਹੋਵੇਗੀ ਤੇ ਉਹ ਕਾਬਜ਼ ਹੋ ਵੀ ਜਾਣਗੇ। ਇਸ ਲਈ ਸਿੱਖਾਂ ਨੂੰ ਪਹਿਲਾਂ ਨਾਲੋਂ ਵਧੇਰੇ ਸੁਚੇਤ ਹੋਣਾ ਪਵੇਗਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top