|
|
||
![]() |
Share on Facebook | |
|
ਦੁੱਖ ਭੰਜਨੀ ਬੇਰੀ ਵਿਖੇ ਪਖੰਡ (ਅਖੰਡ) ਪਾਠਾਂ ਦੀ ਬੁਕਿੰਗ ਬੰਦ
ਇਸ ਵੇਲੇ ਦੁੱਖ ਭੰਜਨੀ ਬੇਰੀ ਅਤੇ ਅਤੇ ਹਰ ਕੀ ਪੌੜੀ ਵਿਖੇ ਹਰ ਰੋਜ਼ 35 ਤੋਂ 40 ਤੱਕ ਪਾਠ ਚੱਲਦੇ ਹਨ। ਅੰਦਾਜ਼ਾ ਹੈ ਕਿ ਅਗਲੇ 10 ਸਾਲ ਲਈ ਇਕ ਲੱਖ ਪਾਠਾਂ ਦੀ ਬੁਕਿੰਗ ਹੋ ਚੁੱਕੀ ਹੈ। ਇਸੇ ਕਰਕੇ ਹੁਣ ਨਵੀਂ ਬੁਕਿੰਗ ਰੋਕਣੀ ਪੈ ਗਈ ਹੈ ਕਿਉਂਕਿ ਇੰਨਾ ਲੰਮਾ ਰਿਕਾਰਡ ਰੱਖਣ ਵਿਚ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਆ ਰਹੀਆਂ ਹਨ। ਸ੍ਰੀ ਅਕਾਲ ਤਖਤ ਵਿਖੇ ਪਾਠ ਲਈ ਬੁਕਿੰਗ ਖੁੱਲ੍ਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਹਰ ਰੋਜ਼ ਵੱਡੀ ਗਿਣਤੀ ਵਿਚ ਪਾਠ ਚੱਲਦੇ ਹਨ, ਪਰ ਉਥੇ ਵੀ 2015 ਤੱਕ ਦੀ ਬੁਕਿੰਗ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਰ ਪਾਠ ਲਈ 4100 ਰੁਪਏ ਭੇਟਾ ਲਈ ਜਾਂਦੀ ਹੈ। ਬੁਕਿੰਗ ਵਿਚ ਪਾਰਦਰਸ਼ਤਾ ਲਈ ਹੁਣ ਕੰਪਿਊਟਰ ਰਾਹੀਂ ਬੁਕਿੰਗ ਕਰਨ ਦੀ ਤਜਵੀਜ਼ ਵੀ ਹੈ। ਮਿਲੀ ਜਾਣਕਾਰੀ ਅਨੁਸਾਰ ਪਾਠ ਦੀ ਵੇਟਿੰਗ ਲਿਸਟ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਉਘਾ ਪਰਵਾਸੀ ਭਾਰਤੀ ਸੰਤ ਸਿੰਘ ਛਤਵਾਲ ਅਤੇ ਅਦਾਕਾਰ ਅਕਸ਼ੈ ਕੁਮਾਰ ਵੀ ਸ਼ਾਮਲ ਹਨ। ਪਾਠ ਲਈ ਅਦਾਕਾਰ ਅਮਿਤਾਭ ਬੱਚਨ ਦੀ ਵਾਰੀ ਵੀ ਬਹੁਤ ਦੇਰ ਬਾਅਦ ਆਈ ਸੀ। ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਵੀ ਲਾਈਨ ਵਿਚ ਹਨ। |
||
|
|
|
|
Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views. Read full details.... |
|