Share on Facebook

Main News Page

ਸਿੱਖ ਘਰਾਣਿਆਂ ਅੰਦਰ ਫੈਲ ਰਹੀ ਮਨਮਤਿ ਦੀ ਝਲਕ ਵਿਖਾਉਂਦੀ ਫਿਲਮ "ਦੇਖੁ ਹਮਾਰਾ ਹਾਲੁ" ਪੇਸ਼ ਕਰਤਾ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ

 

ਇਸ ਫ਼ਿਲਮ ਨੂੰ ਕੋਈ ਗੁਰਮਤਿ ਪ੍ਰਚਾਰ ਹਿੱਤ ਨਿਸ਼ਕਾਮ ਤੌਰ 'ਤੇ (Internet, Email ਆਦਿ ਰਾਹੀਂ) ਡਾਉਨਲੋਡ ਕਰ ਕੇ ਬਿਨ੍ਹਾਂ (ਫ਼ਿਲਮ) ਵਿੱਚ ਕੋਈ ਵੀ ਕਿਸੇ ਤਰਾਂ ਦੀ ਤਬਦੀਲੀ ਕੀਤਿਆਂ (ਕੋਈ ਵੀ ਕੱਟਿੰਗ, ਐਡਿਟਿੰਗ ਤੋਂ ਬਿਨਾਂ) ਵਿਖਾ ਸਕਦਾ ਹੈ, ਤੇ ਆਪਣੇ ਸੁਝਾਅ ਵੀ ਦੇ ਸਕਦਾ ਹੈ। ਸਾਡਾ ਮਕਸਦ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਮਰਿਯਾਦਾ ਅਨੁਸਾਰ, ਹਰ ਮਹੀਨੇ ਇਕ ਫ਼ਿਲਮ ਬਨਾਉਣਾ ਤੇ ਗੁਰੂ ਗਿਆਨ ਨੂੰ ਮਨੁੱਖਤਾ ਤੱਕ ਪਹੁੰਚਾਉਣਾ ਹੈ।
http://www.youtube.com/watch?v=Oqn8KlP9Ldc
Phone: 09811981066, 8528389994, 9872722216

Disclaimer: ਇਸ ਕਹਾਣੀ ਦੇ ਸਾਰੇ ਪਾਤਰ ਮਨੋਕਲਪਤ ਹਨ। ਇਸ ਦਾ ਜੀਵਤ ਜਾਂ ਮੁਰਦਾ ਕਿਸੇ ਵਿਆਕਤੀ ਨਾਲ ਕੋਈ ਸੰਬਧ ਨਹੀਂ।

ਸਮਾਜ ਵਿਚ ਫੈਲ ਚੁੱਕੇ ਅੰਧ ਵਿਸਵਾਸ਼ ਅਤੇ ਮਨਮਤੀ ਸੋਚ ਕਾਰਨ ਸਾਡੇ ਆਲੇ-ਦੁਆਲੇ ਦੇ ਅਨੇਕਾਂ ਸਿੱਖ ਘਰਾਣਿਆਂ ਅੰਦਰ ਕਰਮਕਾਂਡ ਅਤੇ ਵਹਿਮ-ਭਰਮ ਹਾਵੀ ਹੋ ਚੁੱਕਾ ਹੈ, ਜਿਸ ਕਾਰਨ ਸਾਡੀ ਆਉਣ ਵਾਲੀ ਪਨੀਰੀ ਲਈ ਗੁਰਮਤਿ ਅਤੇ ਮਨਮਤਿ ਵਿਚ ਫਰਕ ਜਾਨਣਾ ਔਖਾ ਹੀ ਨਹੀਂ ਸਗੋਂ ਨਾਮੁਮਕਿਨ ਹੋ ਗਿਆ ਹੈ । ਸਾਡੇ ਘਰਾਂ ਵਿਚ ਗੁਰਮਤਿ ਉਤੇ ਮਨਮਤਿ ਹਾਵੀ ਹੁੰਦੀ ਜਾ ਰਹੀ ਹੈ , ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਮਨਮਤਿ ਨੂੰ ਹੀ ਸਿੱਖ ਧਰਮ ਦਾ ਅਤੁੱਟ ਹਿੱਸਾ ਸਮਝ ਲੈਣਗੇ ਅਤੇ ਸਾਡੇ ਕੋਲ ਪਛਤਾਵੇ ਤੋਂ ਸਿਵਾ ਹੋਰ ਕੁਝ ਵੀ ਨਹੀਂ ਬਚੇਗਾ । ਇਸੇ ਹੀ ਪੀੜ੍ਹਾ ਨੂੰ ਸਮਝਦਿਆਂ ਗੁਰਸਿੱਖ ਫੈਮਿਲੀ ਕਲੱਬ ਫ਼ਰੀਦਾਬਾਦ ਵਲੋਂ ਸਾਡੇ ਸਿੱਖ ਘਰਾਂ ਵਿਚ ਵਰਤ ਨਾਮ ਦੇ ਕਰਮਕਾਂਡ ਅਤੇ ਪਰਵਾਰਾਂ ਅੰਦਰ ਆਈਆਂ ਗਿਰਾਵਟਾਂ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨ ਦਾ ਇਕ ਉਪਰਾਲਾ ਕੀਤਾ ਗਿਆ ਹੈ।

‘ਦੇਖ ਹਮਾਰਾ ਹਾਲ’ ਕਹਾਣੀ ਜਿੱਥੇ ਕਰਮਕਾਡਾਂ’ ਤੇ ਚੋਟ ਹੈ, ਉਥੇ ਸਿੱਖ ਧਰਮ ਵਿਚ ਫੈਲ ਰਹੀ ਬੁਰਾਈਆਂ ਰਿਸ਼ਵਤਖੋਰੀ, ਆਪਸੀ ਪਿਆਰ ਵਿਚ ਕਮੀ, ਬੱਚਿਆਂ ਪ੍ਰਤੀ ਅਣਦੇਖੀ, ਫੈਸ਼ਨਪ੍ਰਸਤੀ, ਵਿਖਾਵਾ, ਵਿਚਾਰਾਂ ਦਾ ਮਤਭੇਦ ਆਦਿ ਦੀ ਝਲਕ ਵਿਖਾਉਂਦਿਆਂ, ਸਵੈ ਪੜਚੋਲ ਕਰਨ ਲਈ ਪ੍ਰੇਰਤ ਕਰਦੀ ਹੈ। ਇਸ ਕਹਾਣੀ ਦਾ ਮਕਸਦ ਕਿਸੇ ਵੀ ਧਰਮ ਦੇ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ, ਸਗੋਂ ਸਿੱਖ ਧਰਮ ਦੇ ਵਿਹੜੇ ਚੋਂ ਮਨਮਤ ਅਤੇ ਪਖੰਡਵਾਦ ਦੇ ਵਰਤਾਰੇ ਨੂੰ ਦੂਰ ਕਰਨਾ ਹੈ। ਆਓ ! ਆਪਾਂ ਸਾਰੇ ਰੱਲ ਕੇ ਇਕ ਲਹਿਰ ਦੇ ਰੂਪ ਵਿਚ ਹੰਭਲਾ ਮਾਰੀਏ, ਤਾਂ ਜੋ ਗੁਰਮਤਿ ਗਿਆਨ ਦੀ ਹਨ੍ਹੇਰੀ ਨਾਲ ਉਪਰੋਕਤ ਬੁਰਾਈਆਂ ਦਾ ਸਾਡੇ ਜੀਵਨ ਵਿਚੋਂ ਖਾਤਮਾ ਹੋ ਸਕੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top