Share on Facebook

Main News Page

ਮਾਮਲਾ ਪ੍ਰਸ਼ਾਂਤ ਭੂਸ਼ਨ ’ਤੇ ਹੋਏ ਹਮਲੇ ਦਾ
ਜੇ ਸਰਕਾਰ ਵਕੀਲਾਂ ਦੀ ਰੱਖਿਆ ਨਹੀਂ ਕਰ ਸਕਦੀ, ਤਾਂ ਆਮ ਜਨਤਾ ਦੀ ਰੱਖਿਆ ਕਿਵੇਂ ਕਰੇਗੀ?: ਜਿਲ੍ਹਾ ਬਾਰ ਏਸੋਸ਼ੀਏਸ਼ਨ, ਬਠਿੰਡਾ

* ਜਿਹੜੇ ਕਾਲੇ ਕਾਨੂੰਨ ਸਿਆਸੀ ਬੰਦਿਆਂ ’ਤੇ ਲਾਏ ਹਨ ਉਹ ਕਾਨੂੰਨ ਇਹਨਾਂ ਗੁੰਡਿਆਂ ਤੇ ਲਾਏ ਜਾਣ

ਬਠਿੰਡਾ, 13 ਅਕਤੂਬਰ (ਕਿਰਪਾਲ ਸਿੰਘ): ਜਿਲ੍ਹਾ ਬਾਰ ਏਸੋਸਸ਼ੀਏਸਸ਼ਨ, ਬਠਿੰਡਾ ਦੇ ਪਧਾਨ ਸ੍ਰੀ ਰਾਜਨ ਗਰਗ ਦੀ ਪ੍ਰਧਾਨਗੀ ਹੇਠ ਸਮੁਚੇ ਹਾਊਸ ਦੀ ਹੋਈ ਮੀਟਿੰਗ ਵਿਚ ਸੁਪ੍ਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਮੁੱਖ ਮੈਂਬਰ ਅੰਨਾ ਹਜ਼ਾਰੇ ਟੀਮ, ਸ੍ਰੀ ਪ੍ਰਸ਼ਾਂਤ ਭੂਸਸ਼ਣ ’ਤੇ ਉਹਨਾਂ ਦੇ ਆਪਣੇ ਚੈਂਬਰ ਵਿਚ ਹੋਏ ਹਮਲੇ ਸਬੰਧੀ ਵੀਚਾਰਾਂ ਹੋਈਆਂ। ਗੁੰਡਿਆਂ ਵਲੋਂ ਸੋਸ਼ਲ ਵਰਕਰ ’ਤੇ ਕੀਤੇ ਗਏ ਅਜਿਹੇ ਹਮਲੇ ਦੀ ਘੋਰ ਨਿੰਦਿਆ ਕਰਦੇ ਹੋਏ ਜਿਲ੍ਹਾ ਬਾਰ ਏਸੋਸਸ਼ੀਏਸਸ਼ਨ ਮੈਬਰਾਂ ਨੇ ਇਸ ਨੂੰ ਮੰਦਭਾਗਾ ਹਾਦਸਾ ਦੱਸਿਆ। ਉਨ੍ਹਾਂ ਕਿਹਾ ਇਸ ਤੋ ਪਹਿਲਾਂ ਦਿੱਲੀ ਹਾਈ ਕੋਰਟ ’ਤੇ ਬੰਬ ਚੱਲੇ, ਜੋ ਸਰਕਾਰ ਦੀ ਰੱਖਿਆ ਪ੍ਰੰਬਧ ’ਤੇ ਸਵਾਲ ਪੈਦਾ ਕਰਦੇ ਹਨ ਕਿ ਸਰਕਾਰ ਦੇ ਇਹ ਕਿਸ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਹਨ? ਜੇ ਸਰਕਾਰ ਵਕੀਲਾਂ ਅਤੇ ਅਦਾਲਤਾਂ ਦੀ ਹੀ ਰੱਖਿਆ ਨਹੀ ਕਰ ਸਕਦੀ ਤਾ ਆਮ ਜਨਤਾ ਦੀ ਰੱਖਿਆ ਕਿਵੇਂ ਕਰੇਗੀ?

ਉਨ੍ਹਾਂ ਕਿਹਾ ਜਿਹੜੇ ਕਾਲੇ ਕਾਨੂੰਨ ਸਿਆਸੀ ਬੰਦਿਆਂ ਤੇ ਲਾਏ ਹਨ ਉਹ ਕਾਨੂੰਨ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਇਹਨਾਂ ਗੁੰਡਿਆਂ ’ਤੇ ਲਾਏ ਜਾਣ ਜਾਣ ਤਾਂ ਜੋ ਅਜਿਹੀਆਂ ਮੰਦਭਾਗੀ ਭਟਨਾਵਾਂ ਮੁੜ ਨਾ ਵਾਪਰਨ। ਬਾਰ ਏਸੋਸ਼ੀਏਸ਼ਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਗੁੰਡਿਆਂ ’ਤੇ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਇਸ ਮੀਟਿੰਗ ਵਿਚ ਹੋਰਨਾਂ ਤੋ ਇਲਾਵਾ ਲਲਿਤ ਗਰਗ ਸਕੱਤਰ, ਨਰਿੰਦਰ ਕੁਮਾਰ ਸਿੰਗਲਾ ਮੀਤ ਪ੍ਰਧਾਨ, ਹਰਿੰਦਰ ਸਿੰਘ ਅਕਲੀਆ ਖਜਾਨਚੀ, ਜਿਲ੍ਹਾ ਬਾਰ ਏਸੋਸ਼ੀਏਸਸ਼ਨ ਬਠਿੰਡਾ, ਜਤਿੰਦਰ ਰਾਏ ਖੱਟੜ, ਗੁਰਸੇਵਕ ਸਿੰਘ ਸਿੱਧੂ, ਮਿੱਠੂ ਰਾਮ ਗੁਪਤਾ, ਬਲਵੰਤ ਸਿੰਘ ਢਿੱਲੋਂ, ਰਣਜੀਤ ਸਿੰਘ ਜਲਾਲ, ਸੁਰਜੀਤ ਸਿੰਘ, ਸੁਖਦਰਸ਼ਨ ਸ਼ਰਮਾ, ਸ਼ਾਮ ਸਿੰਘ ਜੋੜਾ ਅਤੇ ਹੋਰ ਵਕੀਲ ਸ਼ਾਮਿਲ ਸਨ। ਇਹ ਜਾਣਕਾਰੀ ਜਿਲ੍ਹਾ ਬਾਰ ਏੇਸੋਸਸ਼ੀਏਸਸ਼ਨ, ਬਠਿੰਡਾ ਦੇ ਸਕੱਤਰ ਲਲਿਤ ਗਰਗ ਨੇ ਇੱਕ ਪ੍ਰੈੱਸ ਨੋਟ ਰਾਹੀਂ ਦਿੱਤੀ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top