|
ਪ੍ਰੋ.
ਦਰਸ਼ਨ ਸਿੰਘ ਖਾਲਸਾ ਦਾ
09 ਨਵੰਬਰ ਨੂੰ ਨਵੀਂ ਦਿੱਲੀ ਪਹੁੰਚਣ 'ਤੇ ਨਿੱਘਾ ਸਵਾਗਤ
ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਨਵੀਂ ਦਿੱਲੀ ਪਹੁੰਚਣ 'ਤੇ ਨਿੱਘਾ
ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰੋ. ਹਰਜਿੰਦਰ
ਸਿੰਘ ਸਭਰਾ ਅਤੇ ਹੋਰਨਾਂ ਸਿੱਖਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਜਦੋਂ ਪ੍ਰੋ. ਦਰਸ਼ਨ ਸ਼ਿੰਘ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਸੰਗਤਾਂ ਨੂੰ ਚਾਅ ਹੀ ਚੜ੍ਹ ਗਿਆ। ਪ੍ਰੋ.
ਹਰਜਿੰਦਰ ਸਿੰਘ ਸਭਰਾ ਵਲੋਂ ਗੁਰਬਾਣੀ ਦੀ ਕਥਾ ਦੌਰਾਨ ਉਹ ਉਨ੍ਹਾਂ ਦੇ ਪਿਛੇ ਬੈਠੇ ਸਨ, ਜਿਸਦਾ
ਸਿੱਧਾ ਚੜ੍ਹਦੀਕਲਾ ਟਾਈਮ ਟੀਵੀ 'ਤੇ ਹੋ ਰਿਹਾ ਸੀ, ਜਿਸ ਕਾਰਣ ਜਿਥੇ ਜਿਥੇ ਵੀ ਸਿੱਖ ਸੰਗਤਾਂ ਨੂੰ
ਪਤਾ ਲਗਾ, ਉਨ੍ਹਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਅਖੌਤੀ ਹੁਕਮਨਾਮੇ ਤੋਂ ਬਾਅਦ ਜਿਸ ਤਰ੍ਹਾਂ ਸਿੱਖ
ਸੰਗਤਾਂ ਦਾ ਪਿਆਰ ਹੋਰ ਵੱਧ ਰਿਹਾ ਹੈ, ਇਸ ਤੋਂ ਪਤਾ ਚਲਦਾ ਹੈ ਕਿ ਸਿੱਖ ਸੰਗਤਾਂ ਹੁਣ ਇਹੋ ਜਿਹੇ
ਕੂੜਨਾਮਿਆਂ ਦੀ ਪਰਵਾਹ ਨਹੀਂ ਕਰਦੀਆਂ।
|