Share on Facebook

Main News Page

ਹਿੰਦੂ ਸੁਰਖਿਆ ਸੰਮਤੀ ਦੀਆਂ ਭੜਕਾਊ ਕਾਰਵਾਈਆਂ ਪੰਜਾਬ ਵਿੱਚਲੀ ਧੁਖਦੀ ਅੱਗ ਨੂੰ ਭਾਂਬੜਾਂ ਵਿੱਚ ਬਦਲ ਸਕਦੀਆਂ ਹਨ: ਗਿ. ਜਾਚਕ

ਨਿਊਯਾਰਕ, 12 ਨਵੰਬਰ (ਤ੍ਰਿਲੋਚਨ ਸਿੰਘ ਦੀਪਾਲਪੁਰ) ਜਗਤਾਰ ਸਿੰਘ ‘ਹਵਾਰਾ’ ਕੌਮੀ ਸਲੂਟ ਦਾ ਹੱਕਦਾਰ ਹੈ, ਜਿਸ ਨੇ ਹੱਥ-ਘੜੀਆਂ ਵਿੱਚ ਜੱਕੜੇ ਹੋਏ ਵੀ ਨਿਸ਼ਾਂਤ ਸ਼ਰਮਾ ਵਰਗੇ ਫਿਰਕੂ ਤੇ ਸ਼ਰਾਰਤੀ ਅਨਸਰ ਦਾ ਮੂੰਹ ਭੰਨਿਆ। ਪਰ, ਪੰਜਾਬ ਦੇ ਹਿਤੂ ਸੱਜਣਾਂ ਲਈ ਹਿੰਦੂ ਸੁਰਖਿਆ ਸੰਮਤੀ ਦੀ ਇਹ ਅਤਿ ਭੜਕਾਊ ਤੇ ਹਮਲਾਵਰ ਕਾਰਵਾਈ ਚਿੰਤਾ ਦਾ ਵਿਸ਼ਾ ਹੈ; ਕਿਉਂਕਿ, ਜੇ ਪੰਜਾਬ ਸਰਕਾਰ ਨੇ ਵੋਟਾਂ ਦੀ ਖ਼ਾਤਰ ਅਜਿਹੇ ਸ਼ਰਾਰਤੀ ਅਨਸਰਾਂ ਪ੍ਰਤੀ ਹੋਰ ਢਿਲ-ਮੱਠ ਦਿਖਾਈ ਤਾਂ ਸਿੱਖ ਨੌਜਵਾਨਾਂ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਤੇ ਇਸ ਪ੍ਰਕਾਰ ਪੰਜਾਬ ਵਿੱਚਲੀ ਧੁਖਦੀ ਅੱਗ ਭਾਂਬੜਾਂ ਵਿੱਚ ਬਦਲ ਸਕਦੀ ਹੈ । ਇਹ ਲਫ਼ਜ਼ ਗਿਆਨੀ ਜਾਚਕ ਜੀ ਨੇ ਤਦੋਂ ਕਹੇ, ਜਦੋਂ ਉਨ੍ਹਾਂ ਪਾਸੋਂ ‘ਹਵਾਰੇ ’ਤੇ ਹੋਏ ਹਮਲੇ ਦਾ ਪ੍ਰਤੀਕਰਮ ਜਾਨਣਾ ਚਾਹਿਆ।

ਉਨ੍ਹਾਂ ਕਿਹਾ ਇਸ ਹਮਲੇ ਲਈ ਬਾਦਲ ਸਰਕਾਰ ਪੂਰਨ ਤੌਰ ’ਤੇ ਜ਼ਿਮੇਵਾਰ ਹੈ । ਕਿਉਂਕਿ, ਹਿੰਦੂ ਸੁਰਖਿਆ ਸੰਮਤੀ ਦੇ ਪ੍ਰਧਾਨ ਤੇ ਕਾਲੀ ਮੰਦਰ ਪਟਿਆਲਾ ਦੇ ਮਹੰਤ ਨੇ ਜਦੋਂ ਕੁਝ ਦਿਨ ਪਹਿਲਾਂ ਹਵਾਰੇ ਦੇ ਸਿਰ ਦਾ 15 ਲੱਖ ਇਨਾਮ ਐਲਾਨਿਆ ਅਤੇ ਉਸ ’ਤੇ ਹਮਲਾ ਕਰਨ ਦੀ ਧਮਕੀ ਦਿੱਤੀ ਸੀ । ਜੇਕਰ ਤਦੋਂ ਹੀ ਉਸ ਫਿਰਕਾਪ੍ਰਸਤ ਮਹੰਤ ’ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ਼ ਕਰਦਿਆਂ ਜੇਲ੍ਹ ਵਿੱਚ ਸੁੱਟਿਆ ਹੁੰਦਾ, ਤਾਂ ਨਾ ਹਵਾਰੇ ਉਪਰ ਹਮਲਾ ਹੁੰਦਾ ਤੇ ਨਾਹੀ ਸਿੱਖ ਭਾਈਚਾਰਾ ਭੜਕਦਾ । ਪੰਜਾਬ ਦੀ ਸੱਤਾਧਾਰੀ ਪਾਰਟੀ ਭਾਜਪਾ ਤਾਂ ਸਿੱਧੇ ਰੂਪ ਵਿੱਚ ਭਗਵੇਂ ਅਤਿਵਾਦ ਦੀ ਮਾਂ ਹੈ ਅਤੇ ਅਕਾਲੀ ਦਲ ਬਾਦਲ ਉਸ ਦੀ ਪਤਨੀ ਬਣ ਚੁੱਕਾ ਹੈ; ਇਸ ਲਈ ਇਨ੍ਹਾਂ ਦੋਹਾਂ ਵਲੋਂ ਸੁਰਖਿਆ ਸੰਮਤੀ ਦੀਆਂ ਭੜਕਾਊ ਕਰਵਾਈਆਂ ਤੇ ਬਿਆਨਬਾਜ਼ੀ ਪ੍ਰਤੀ ਕੋਈ ਨੋਟਿਸ ਨਾ ਲੈਣਾ, ਕੋਈ ਹੈਰਾਨੀ ਵਾਲੀ ਗੱਲ ਨਹੀਂ । ਪਰ, ਦੁੱਖ ਤਾਂ ਇਸ ਗੱਲ ਦਾ ਕਿ ‘ਪੰਜਾਬ ਬਚਾਓ’ ‘ਪੰਜਾਬ ਦੀ ਇਜ਼ਤ ਬਚਾਓ’ ਦੇ ਨਾਰ੍ਹੇ ਲੌਣ ਵਾਲੇ ਵੀ ਵੋਟਾਂ ਖ਼ਾਤਰ ਇੱਸ ਪੱਖੋਂ ਚੁੱਪ ਧਾਰੀ ਬੈਠੇ ਹਨ । ਤਖਤਾਂ ਦੇ ਜਥੇਦਾਰ ਵੀ ਗੁੰਗ-ਵੱਟੇ ਬਣੇ ਬੈਠੇ ਹਨ । ਸਪਸ਼ਟ ਹੈ ਕਿ ਇਨ੍ਹਾਂ ਸਾਰਿਆਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ, ਫਿਕਰ ਇਨ੍ਹਾਂ ਨੂੰ ਵੀ ਆਪਣੀ ਕੁਰਸੀ ਤੇ ਇਜ਼ਤ ਬਚਾਉਣ ਦਾ ਹੈ । ਜੇ ਉਹ ਸੱਚੇ ਹਨ ਤਾਂ ਇਨ੍ਹਾਂ ਘਟਨਾਵਾਂ ਦੀ ਨਿਖੇਧੀ ਕਰਦੇ ਹੋਏ ਬਾਦਲ ਪਾਸੋਂ ਫਿਰਕੂ ਮਹੰਤ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਨ।

ਜਾਚਕ ਜੀ ਨੇ ਸਿੱਖ ਨੌਜਵਾਨਾਂ ਨੂੰ ਧੀਰਜ ਰੱਖਣ ਦੀ ਪ੍ਰੇਰਨਾ ਕਰਦਿਆਂ ਕੇਂਦਰ ਸਰਕਾਰ ਤੇ ਸਮੂਹ ਰਾਜਨੀਤਕ ਆਗੂਆਂ ਨੂੰ ਸੁਚੇਤ ਕੀਤਾ ਕਿ ਪੰਜਾਬ ਨੂੰ ਅੱਗ ਲੌਣ ਵਾਲੀ ਇਸ ਫਿਰਕੂ ਚੰਗਿਆੜੀ ਨੂੰ ਹੁਣੇ ਹੀ ਇੱਕ-ਮੁੱਠ ਹੋ ਕੇ ਦਬਾਇਆ ਜਾਏ ਤਾਂ ਭਲਾ ਹੈ । ਇਸ ਪੱਖੋਂ ਹੋਰ ਢਿਲ-ਮੱਠ ਪੰਜਾਬ ਦੀ ਸ਼ਾਂਤੀ ਭੰਗ ਕਰ ਸਕਦੀ ਹੈ । ਕਿਉਂਕਿ, ਦੇਸ਼ ਵਿਦੇਸ਼ ਦੇ ਸਿੱਖ-ਭਾਈਚਾਰੇ ਅੰਦਰ ਬੜਾ ਰੋਸ ਪਾਇਆ ਜਾ ਰਿਹਾ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਉਮਰ ਕੈਦ ਭੋਗ ਰਹੇ ਸਿੱਖ ਨੌਜਵਾਨਾਂ ਉਪਰ ਪੁਲੀਸ ਦੀ ਹਿਰਾਸਤ ਅਤੇ ਕੋਰਟ ਕੰਪਲੈਕਸ ਵਿੱਚ ਹਮਲਾ ਕਰਨਾ ਸ਼ਰੇਆਮ ਧੱਕਾ ਹੈ ਅਤੇ ਅਜਿਹਾ ਸਰਕਾਰ ਤੇ ਪੁਲੀਸ ਦੀ ਮਿਲੀਭੁਗਤ ਬਗੈਰ ਨਹੀਂ ਹੋ ਸਕਦਾ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top