13 ਨਵੰਬਰ 2011 ਨੂੰ
ਮੋਗਾ ਵਿਖੇ ਜਾਗਰੂਕ ਵੀਰ ਰਸ਼ਪਾਲ ਸਿੰਘ ਜੀ ਅਤੇ ਵੀਰ ਕੁਲਵੰਤ ਸਿੰਘ ਜੀ ਦੀ ਭੈਣ ਬੀਬੀ
ਮਨਦੀਪ ਕੌਰ ਜੀ ਦਾ ਆਦਰਸ਼ਕ ਆਨੰਦਕਾਰਜ (ਸਿੱਖ ਰਹਿਤ ਮਰਿਆਦਾ ਅਨੁਸਾਰ) ਸ.
ਲਖਮਿੰਦਰਜੀਤ ਸਿੰਘ ਜੀ ਨਾਲ ਹੋਇਆ। ਸਮਾਗਮ ਦੌਰਾਨ ਜਿੱਥੇ ਇੰਟਰਨੈੱਟ ਮਾਧਿਅਮ ਰਾਹੀਂ
ਜੁੜੇ ਜਾਗਰੂਕ ਵੀਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ, ਉੱਥੇ ਗੁਰਮਤਿ ਵਿਚਾਰਾਂ ਦੀ ਸਾਂਝ
ਕਰਨ ਲਈ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਅਤੇ ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਨੇ
ਖਾਸ ਤੌਰ ਤੇ ਹਾਜਰੀ ਭਰ ਕੇ, ਇਸ ਸਮਾਜਕ ਸਮਾਗਮ ਨੂੰ ਗੁਰਮਤਿ ਸਮਾਗਮ ਦਾ ਰੂਪ ਦੇ ਦਿੱਤਾ।
ਇਸ ਸਮਾਗਮ ਵਿੱਚ ਜਾਗਰੂਕ ਸਿੱਖਾਂ ਦਾ ਇਕੱਠ ਠਾਠਾਂ ਮਾਰਦਾ ਸੀ, ਜਿਸ ਵਿੱਚ ਸ੍ਰ. ਗੁਰਮੀਤ ਸਿੰਘ
ਕਾਦੀਆਨੀ, ਸ੍ਰ. ਸਤਪਾਲ ਸਿੰਘ ਦੁਗਰੀ,
ਸ੍ਰ. ਜਗਜੀਤ ਸਿੰਘ ਖਾਲਸਾ ਆਦਿ ਸ਼ਾਮਿਲ ਸੀ। ਇਹ ਸਮਾਗਮ ਮੋਗਾ ਦੇ ਸ੍ਰੀ ਗੁਰੂ ਸਿੰਘ
ਸਭਾ ਗੁਰਦੁਆਰਾ ਵਿੱਚ ਹੋਇਆ।