ਚੰਡੀਗੜ,
17 ਨਵੰਬਰ (ਗੁਰਪ੍ਰੀਤ ਮਹਿਕ) : ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ
ਤੋ ਭੇਜੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਆਰ ਐਸ ਐਸ ਨਾਲ ਸੰਬੰਧਤ ਹਿੰਦੂ ਸੁਰਖਿਆ ਸੰਮਤੀ
ਦੇ ਕੂਝ ਬੁਜਦਿਲਾਂ ਵਲੋਂ ਕਿਸੇ ਗਲਤ ਫਹਿਮੀ ਵਿੱਚ ਰਿਹ ਕੇ ਗਲਤ ਇਰਾਦੇ ਨਾਲ ਕੀਤੀ ਗਈ ਹਮਲੇ ਦੀ
ਨਾਕਾਮ ਕੌਸ਼ਿਸ਼ ਜੋ ਕਿ ਮੇਰੇ ਉਤੇ ਚੰਡੀਗੜ ਅਦਾਲਤ ਦੇ ਕੰਪਲੈਕਸ ਵਿਚ 11 ਨੰਵਬਰ 2011 ਦਿਨ ਦੇ
ਤਕਰੀਬਨ 11.30 ਵਜੇ ਹੋਈ। ਜੋ ਕਿ ਉਨ੍ਹਾਂ ਵਲੋਂ ਬਹੁਤ ਵੱਡੀ ਗਲਤੀ ਸੀ।
ਮੈਂ ਇਸ ਗਲ ਨੂੰ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਸਿੱਖ ਕੌਮ
ਕਦੇ ਵੀ ਬੁਜਦਿਲ ਨਹੀ ਰਹੀ, ਬੁਜਦਿਲ ਹਿੰਦੂ ਸੁਰਖਿਆ ਸੰਮਤੀ ਦੇ ਲੋਕ ਅਤੇ ਉਨ੍ਹਾਂ ਦੇ ਮਾਸਟਰ
ਲੋਕ ਬੇਵਾਕੂਫਾਂ ਦੀ ਜੰਨਤ ਵਿਚ ਰਹਿੰਦੇ ਹਨ। ਹਮਲਾਂ ਕਰਨ ਵਾਲੇ
ਬੁਜਦਿਲਾਂ ਨੂੰ ਅਤੇ ਉਨ੍ਹਾਂ ਦੇ ਮਾਸਟਰਾਂ ਨੂੰ ਪਹਿਲਾਂ ਸਿੱਖ ਤਵਾਰੀਖ ਪੜ ਲੈਣੀ ਚਾਹੀਦੀ ਸੀ
ਤਾਂ ਕਿ ਤੁਹਾਨੂੰ ਪਤਾ ਲਗਦਾ ਕਿ ਜਿਨ੍ਹਾਂ ਨੇ ਵੀ ਅੱਜ ਤਕ ਸਿੱਖ ਕੌਮ ਤੇ ਹਮਲਾ ਕੀਤਾ ਉਨ੍ਹਾਂ
ਨੂੰ ਅਸੀਂ ਕਿਵੇਂ ਸਬਕ ਸਿਖਾਇਆ ਹੈ। ਮੈਂ ਹਮਲਾ ਕਰਨ ਵਾਲੇ ਬੁਜਦਿਲ ਲੂਬੰੜਾ ਨੂੰ ਇਹ ਗਲ ਵੀ ਕਹਿ
ਦੇਣੀ ਚਾਹੁੰਦਾ ਹਾਂ ਕਿ ਤੁਹਾਨੂੰ ਆਪਣਾ ਇਤਿਹਾਸ ਅਤੇ ਔਕਾਤ ਦੇਖ ਕੇ ਹੀ ਅਜਿਹਾ ਕਰਨਾ ਚਾਹੀਦਾ
ਸੀ।
ਭਾਈ ਹਵਾਰਾ ਨੇ ਆਪਣੇ ਪੱਤਰ ਵਿਚ ਕਿਹਾ ਕਿ ਮੈਂ ਇਨ੍ਹਾਂ ਅਹਿਸਾਨ ਫਰਾਮੋਸ਼ਾ
ਲੋਕਾਂ ਨੂੰ ਦਾਵਤ ਦਿੰਦਾ ਹਾਂ ਕਿ ਇਕ ਵਾਰੀ ਫਿਰ ਕੋਸ਼ਿਸ਼ ਕਰ ਕੇ ਵੇਖ ਲੈਣ। ਉਨ੍ਹਾਂ ਨੂੰ ਪਤਾ ਲਗ
ਜਾਵੇਗਾ ਕਿ ਅਸੀਂ ਉਨ੍ਹਾਂ ਦਾ ਕਿ ਹਸ਼ਰ ਕਰਦੇ ਹਾਂ। ਮੈਨੂੰ ਨਾਮ ਨਿਹਾਦ ਸਿਕਿਉਰਟੀ ਦੀ ਕੋਈ
ਜਰੂਰਤ ਨਹੀਂ ਕਿੳਕਿ ਮੈਨੂੰ ਪਤਾ ਹੈ ਹਮਲੇ ਦੀ ਨਾਕਾਮ ਕੌਸ਼ਿਸ਼ ਆਰ ਐਸ ਐਸ ਅਤੇ ਬੀ ਜੈ ਪੀ ਹਕੂਮਤ
ਤੇ ਉਨ੍ਹਾਂ ਦੇ ਗਠਜੋੜ ਨੇ ਕੁਲ ਹਿੰਦੂ ਸੁਰਖਿਆ ਸੰਮਤੀ ਦੇ ਗੁਡਿਆਂ ਨੂੰ ਚੰਡੀਗੜ ਪੂਲਿਸ ਦੀ
ਮਿਲੀਭਗਤ ਨਾਲ ਨਾਕਾਮ ਹਮਲਾ ਕੀਤਾ ਸੀ। ਲਿਹਾਜਾ ਚੰਡੀਗੜ ਪੂਲਿਸ
ਵੀ ਇਸ ਹਮਲੇ ਦੀ ਸਾਜਿਸ਼ ਵਿਚ ਸ਼ਾਮਿਲ ਸੀ। ਬੇਸ਼ਕ ਬੁਜਦਿਲਾਂ ਨੇ
ਲੂਕ ਕੇ ਹੱਥਕੜੀਆਂ ਵਿਚ ਜਕੜੇ ਹੋਇ ਸਮਝ ਕੇ ਵਾਰ ਕੀਤਾ ਸੀ, ਪਰ
ਗੁਰੁ ਸਾਹਿਬ ਜੀ ਦੀ ਅਪਰ-ਅਪਾਰ ਕਿਰਪਾ ਨਾਲ ਊਨ੍ਹਾਂ ਨੂੰ ਚੰਗਾ ਸਬਕ ਮਿਲ ਗਿਆ ਸੀ। ਅਸੀ ਆਪਣੀ
ਕੌਮ ਨੂੰ ਵਿਸਵਾਸ ਦਿਵਾਉਂਦੇ ਹਾਂ ਕਿ ਅਸੀਂ ਸਰਬੰਸ ਦਾਨੀ ਪਿਤਾ ਸਾਹਿਬ ਸ਼੍ਰੀ ਗੁਰੁ ਗੌਬਿੰਦ
ਸਿੰਘ ਜੀ ਮਹਾਰਾਜ ਦੀ ਕ੍ਰਿਪਾ ਨਾਲ ਕਦੇ ਵੀ ਕੌਮ ਦਾ ਸਿਰ ਨੀਵਾਂ ਨਹੀਂ ਦੋਣ ਦੇਵਾਂਗੇ। ਬੁਜਦਿਲ
ਹਮਲਾਵਰਾਂ ਅਤੇ ਇਨ੍ਹਾਂ ਦੇ ਪਿਛੇ ਆਰ ਐਸ ਐਸ ਵਰਗੇ ਮਾਸਟਰਾਂ ਦਾ ਮਕਸਦ ਸੀ ਕਿ ਐਲ.ਕੇ.ਅਡਵਾਨੀ
ਦੀ ਰੱਥ ਯਾਤਰਾ ਸਿੱਖ ਕੌਮ ਉਤੇ ਹਮਲੇ ਨਾਲ ਸ਼ੂਰੁ ਕੀਤੀ ਜਾਏ। ਤਾਂ ਕਿ ਸਿਖ ਕੌਮ ਨੂੰ ਸੁਨੇਹਾ
ਦਿੱਤਾ ਜਾਏ ਕਿ ਜੇ ਉਨ੍ਹਾਂ ਆਰ ਐਸ ਐਸ ਸੰਪੋਸਰਡ ਹਿੰਦੁਆਂ ਦੀ ਗੁਲਾਮੀ ਨਾਂ ਕਬੂਲ ਕੀਤੀ ਤਾਂ
ਸਿੱਖ ਕੌਮ ਦਾ ਹਸ਼ਰ ਅਜਿਹਾ ਹੀ ਹੋਵੇਗਾ।
ਭਾਈ ਹਵਾਰਾ ਨੇ ਕਿਹਾ ਕਿ ਮੈਂ ਆਪਣੀ ਕੌਮ ਦਾ ਖਾਸ ਕਰ ਕੇ ਸਿੱਖ ਨੌਜੁਆਨਾਂ
ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾਂ ਹਾਂ ਜਿਨ੍ਹਾਂ ਨੇ ਹਮੇਸ਼ਾ ਹੀ ਮੇਰਾ ਤਨ ਮਨ ਧਨ ਨਾਲ ਸਾਥ
ਦਿੱਤਾ ਹੈ ਅਤੇ ਹਮਲੇ ਵਾਲੇ ਦਿਨ ਵੀ ਪੁਲਿਸ ਦੇ ਵਾਰ ਵਾਰ ਜਲੀਲ ਕਰਨ ਦੇ ਬਾਵਜੂਦ ਵੀ ਮੇਰੇ ਨਾਲ
ਉ¤ਥੇ ਖੜੇ ਰਹੇ। ਮੈ ਇਨ੍ਹਾਂ ਵੀਰਾਂ, ਬਜੁਰਗਾਂ ਅਤੇ ਮਾਵਾਂ,
ਭੈਣਾਂ ਦੀ ਦਿਲ ਦੀ ਧੜਕਨਾਂ ਅਤੇ ਖਾਲਸਾ ਪੰਥ ਦੇ ਜਜਬਾਤਾਂ ਨੂੰ ਮਹਿਸੂਸ ਕਰਦਾਂ ਹਾਂ ਅਤੇ
ਇਹ ਸਾਰੇ ਹੀ ਮੇਰੀ ਤਾਕਤ ਹਨ। ਸਾਡੀ ਸਮੂਹ ਪੰਥ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਜਜਬਾਤਾਂ ਨੂੰ
ਜਿੰਦਾ ਰਖਣ ਵਿਣ ਅਪਣਾ ਸਹਿਯੋਗ ਦੇਣ।