ਪੰਥਕ ਗਰੁੱਪ ਬਚਿੱਤਰ ਨਾਟਕ (ਅਖੌਤੀ ਦਸਮ ਗਰੰਥ) ਨੂੰ ਕਾਲਕਾ
ਪੰਥੀਆਂ ਵਲੋਂ ਹੈਕ ਕੀਤੇ ਜਾਣ ਤੋਂ ਬਾਅਦ, ਜੋ ਉਹਨਾਂ ਹੈਕਰਾਂ
ਦੀ ਹਾਲਤ ਉਸ ਗਰੁੱਪ ਦੇ ਸੂਝਵਾਨ ਮੈਂਬਰਾਂ ਨੇ ਉਹਨਾਂ ਨੂੰ ਸਵਾਲ ਕਰਕੇ ਕੀਤੀ ਹੈ,
ਉਸਤੋਂ ਬੁਖਲਾ ਕੇ, ਉਹਨਾਂ ਕਾਲਕਾ ਪੰਥੀਆਂ ਨੇ ਇੱਕ ਹੋਰ ਨੀਚ
ਹਰਕਤ ਕਰਦਿਆਂ, ਉਹਨਾਂ ਨੇ ਮੇਰੇ ਨਾਮ ਅਤੇ ਮੇਰੀ ਫੋਟੋ ਲਾ ਕੇ
ਮੇਰੀ ਫੇਕ ਆਈ ਡੀ ਬਣਾਈ ਹੈ, ਜਿਸਦਾ ਲਿੰਕ ਮੈਂ ਹੇਠਾਂ ਦੇ ਰਿਹਾ
ਹਾਂ, ਤੇ ਇਹ ਫੇਕ ਆਈ ਡੀ ਵਾਲਾ ਇਸ ਵੇਲੇ 'ਬਚਿੱਤਰ ਨਾਟਕ (ਅਖੌਤੀ
ਦਸਮ ਗਰੰਥ ) ਦਾ ਐਡਮਿਨ ਬਣਿਆ ਹੋਇਆ ਹੈ।
ਇਸ ਦਿੱਤੀ ਜਾ ਰਹੀ ਆਈ ਡੀ ਦੀ ਰਿਪੋਰਟ ਫੇਸਬੁੱਕ ਨੂੰ ਕੀਤੀ
ਜਾਵੇ, ਤੇ ਇਸ ਵਲੋਂ ਭੇਜੇ ਗਏ ਕਿਸੇ ਵੀ ਸੁਨੇਹੇ ਤੇ ਕੋਈ ਵੀ
ਜਾਣਕਾਰੀ ਮੇਰੇ ਨਾਲ ਫੋਨ ਤੇ ਸੰਪਰਕ ਕੀਤੇ ਬਿਨਾਂ ਨਾਂ ਦਿੱਤੀ ਜਾਵੇ।
ਅਸਲ ਵਿਚ ਇਹਨਾਂ ਕਾਲਕਾ ਪੰਥੀਆਂ ਦੀ ਹਾਲਤ ਉਸ ਸੱਪ ਵਰਗੀ ਹੈ,
ਜਿਸ ਬਾਰੇ ਸਿਆਣੇ ਆਖਿਆ ਕਰਦੇ ਸਨ ਕਿ "ਜੇ ਖਾਵੇ ਤਾਂ ਕੋਹੜੀ ਜੇ ਛੱਡੇ ਤਾਂ ਕਲੰਕੀ"।
ਇਹ ਲੋਕ ਹੁਣ ਉਸ ਗਰੁੱਪ ਵਿਚ ਪਹਿਲਾਂ ਪਈਆਂ ਪੋਸਟਾਂ ਜਿਹਨਾਂ ਦੇ ਹੇਠਾਂ ਉਹ ਹੀ ਪਹਿਲੀਆਂ ਤਾਰੀਖਾਂ
ਹਨ, ਜੋ ਅਸੀਂ ਪਾਈਆਂ ਸਨ, ਨੂੰ
ਦੁਬਾਰਾ ਉੱਪਰ ਲਿਆ ਕੇ ਮੈਂਬਰਾਂ ਨੂੰ ਇਹ ਪ੍ਰਭਾਵ ਦੇਣ ਦੀ
ਕੋਸ਼ਿਸ਼
ਕਰ ਰਹੇ ਹਨ, ਕਿ ਜਿਵੇਂ ਅਸੀਂ ਪੋਸਟਾਂ ਪਾ ਰਹੇ ਹੋਈਏ।
ਹੋ ਸਕਦਾ ਹੈ ਕਿ ਇਹ ਲੋਕ ਮੇਰੇ ਨਾਮ ਤੇ ਬਚਿੱਤਰ ਨਾਟਕ ਦੇ
ਹੱਕ ਵਿਚ ਵੀ ਕੁਝ ਪੋਸਟ ਕਰ ਦੇਣ, ਤਾਂ ਮੈਂ ਇਹ ਸਪਸ਼ਟ ਕਰ ਦੇਣਾ
ਚਾਹੁੰਦਾ ਹਾਂ ਕਿ ਮੈਂ ਅੱਜ ਵੀ ਉਸ ਸਟੈਂਡ ਤੇ ਕਾਇਮ ਹਾਂ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ
ਜੀ ਦੀ ਰਚਨਾ ਨਹੀਂ ਹੈ, ਤੇ ਇਹ ਸਾਡੇ ਮਹਾਨ ਸਤਿਗੁਰੂ ਨੂੰ
ਬਦਨਾਮ ਕਰਨ ਦੀ ਇੱਕ ਗਹਿਰੀ ਸਾਜਿਸ਼ ਹੈ ਜਿਸਦਾ ਕਿ ਅਸੀਂ ਸਤਿਗੁਰੂ ਜੀ ਦੀ ਕਿਰਪਾ ਸਦਕਾ ਪਰਦਾਫਾਸ਼
ਕਰਕੇ ਹੀ ਹਟਾਂਗੇ।
ਇੱਕ ਵਾਰ ਫੇਰ ਦੁਹਰਾ ਦੀਆਂ ਕਿ :
ਗੁਰੂ ਨੂੰ ਮੰਦਾ
ਕਹਿਣ ਨੀਂ ਦੇਣਾ, ਬਚਿੱਤਰ ਨਾਟਕ ਰਹਿਣ ਨੀਂ ਦੇਣਾ