ਗੁਰੂ
ਨਾਨਕ ਦੇਵ ਜੀ ਦੇ 543 ਵੇਂ ਪ੍ਰਕਾਸ਼ ਪੁਰਬ (10 ਨਵੰਬਰ 2011) ਦੇ ਸਬੰਧ ਵਿਚ, ਨੌਰਥ ਅਮਰੀਕਾ ਤੇ
ਕਨੇਡਾ ਦੇ ਵਡੇ ਗੁਰਦੁਆਰੇ “ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ-ਸਰ੍ਹੀ 7050 120 ਸਕੌਟ ਰੋਡ,
ਸਰ੍ਹੀ, ਬੀ ਸੀ, ਕਨੇਡਾ” ਦੇ ਮੇਨ ਹਾਲ ਵਿਚ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਨਾਲ ਜਪੁ ਜੀ
ਦੇ ਪਾਠ ਦੀ ਪੋਥੀ ਵੀ ਰਖੀ ਗਈ, ਤੇ ਨਿਰੰਤਰ ਜਪੁ ਜੀ ਦਾ ਪਾਠ ਅਖੰਡ ਪਾਠ ਨਾਲ ਜਾਰੀ ਰਖਿਆ ਗਿਆ,
ਜੋ ਕਿ ਮਨਮਤਿ ਹੈ।
“ਪੰਥਕ ਰਹਿਤ ਮਰਿਯਾਦਾ” ਦੇ ਸਿਰਲੇਖ “ਅਖੰਡ ਪਾਠ” ਦੇ ਮਦ (ੲ) ਵਿਚ ਲਿਖਿਆ
ਹੈ, ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣਾ ਜਾਂ
ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜ਼ਾਰੀ ਰੱਖਣਾ ਮਨਮੱਤ ਹੈ। ਇਕ ਪਾਸੇ ਤਾਂ ਇਹ
ਪ੍ਰਬੰਧਕ ਕਹਿੰਦੇ ਹਨ ਕੇ ਅਸੀਂ ਅਕਾਲ ਤਖਤ ਦੀ “ਪੰਥਕ ਮਰਿਆਦਾ” ਨੂੰ ਮੰਨਦੇ ਹਾਂ ਦੂਜੇ ਪਾਸੇ ਇਹ
ਡੇਰੇਆਂ ਦੀ ਮਰਿਯਾਦਾ ਵੀ ਮੰਨੀ ਜਾਂਦੇ ਹਨ।
ਦੂਸਰੀ ਗਲ, ਜਦੋਂ ਤੋਂ ਇਹ ਪ੍ਰਬੰਧਕ ਪ੍ਰਬੰਧ ਵਿਚ ਆਏ ਹਨ, 1 ਜਨਵਰੀ,
2010 ਤੋਂ ਰਹਿਰਾਸ ਵੀ ਡੇਰੇਆਂ ਵਾਲੀ ਪੜਦੇ ਹਨ, “ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ”
ਤੇ ਸਮਾਪਤੀ ਕਰਨ ਦੀ ਬਜਾਏ, “ਰਖੇ ਰਖਣਹਾਰਿ ਆਪਿ ਉਬਾਰਿਅਨੁ॥” ਤੇ ਸਮਾਪਤੀ ਕਰਦੇ ਹਨ। ਪਤਾ ਨਹੀਂ
ਪੰਥਕ ਮਰਿਯਾਦਾ ਮਨੰਣ ਵਿਚ ਇਹਨਾਂ ਪ੍ਰਬੰਧਕਾਂ ਦੀ ਕੀ ਮਜਬੂਰੀ ਹੈ।