Share on Facebook

Main News Page

ਵੈਨਕੁਵਰ ਵਿੱਚ ਕੱਟੜਪੰਥੀ ਧੜੇ ਦੀ ਗੁਰਦੁਆਰਾ ਚੋਣਾਂ ਵਿੱਚ ਕਰਾਰੀ ਹਾਰ

ਖਾਲਸਾ ਦੀਵਾਨ ਸੁਸਇਟੀ ਵੈਨਕੁਵਰ, ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ ਹੈ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਪਹਿਲਾਂ 22 ਜੁਲਾਈ 1906 ਵਿੱਚ ਹੋਂਦ ਵਿੱਚ ਆਈ। 26 ਨਵੰਬਰ ਨੂੰ ਦੁਨਿਆ ਭਰ ਤੋਂ ਸਿੱਖੀ ਲਈ ਦਰਦ ਰੱਖਣ ਵਾਲੇ ਗੁਰਸਿੱਖਾਂ ਦੀਆਂ ਨਜ਼ਰਾਂ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧ ਲਈ ਹੋਣ ਵਾਲੀਆਂ ਚੋਣਾਂ 'ਤੇ ਲੱਗੀਆਂ ਹੋਈਆਂ ਸਨ। ਮੁੱਖ ਮੁਕਾਬਲਾ ਆਪਣੇ ਆਪ ਨੂੰ ਸੰਪੂਰਨ ਸਿੱਖ ਅਤੇ ਪੰਥਕ ਕਹਾਉਣ ਵਾਲੇ United Sikh Youth ਅਤੇ Moderate ਧੜੇ ਵਿੱਚ ਸੀ, ਜਿਸ ਵਿੱਚ Moderate ਧੜੇ ਨੇ United Sikh Youth ਨੂੰ 1500 ਤੋਂ ਵੀ ਵੱਧ ਵੋਟਾਂ ਨਾਲ ਹਰਾਇਆ।

Final Vote Tally

* Moderates:  4210

* United Sikh Youth: 2627

* Kuldeep Singh: 1031

ਅਸਲ ਵਿੱਚ ਸੰਗਤਾਂ ਦਾ ਇਹ ਫਤਵਾ ਸਿੱਧੇ ਤੌਰ 'ਤੇ ਝੂਠ, ਅਖੌਤੀ ਸੰਤਾਂ, ਬਾਬਿਆਂ, ਅਤੇ ਡੇਰਾਵਾਦ ਖਿਲਾਫ ਸੀ। ਵੈਨਕੁਵਰ ਦੇ ਸਿੱਖ ਕਾਫੀ ਜਾਗਰੂਕ ਹਨ ਅਤੇ ਉਹ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰ ਸਕਦੇ ਸਨ ਕਿ 100 ਸਾਲ ਤੋਂ ਵੀ ਵੱਧ ਪੁਰਾਣੀ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨਾਲ ਬਣੀ ਸੰਸਥਾ ਦਾ ਪ੍ਰਬੰਧ ਉਨ੍ਹਾਂ ਲੋਕਾਂ ਦੇ ਹੱਥ ਦਿੱਤਾ ਜਾਵੇ, ਜਿਹੜੀ ਸਿੱਖੀ ਨੂੰ ਅਖੌਤੀ ਸੰਤਾਂ ਬਾਬਿਆਂ ਅਤੇ ਝੂਠ ਦੀ ਦਲਦਲ ਵਿੱਚ ਧੱਕ ਰਹੇ ਹੋਣ।

United Sikh Youth ਨੇ ਇਹ ਚੋਣ ਜਿੱਤਣ ਲਈ ਅੰਤਾਂ ਦਾ ਖਰਚਾ ਕੀਤਾ। Phone Calls, ਬਹੁਤ ਵੱਡੇ ਵੱਡੇ ਇਸ਼ਤਿਹਾਰਾਂ ਤੋਂ ਲੈ ਕੇ ਵੱਖ ਵੱਖ ਰੇਡਿਓ ਤੋਂ ਕਈ ਕਈ ਘੰਟੇ ਟਾਈਮ ਖਰੀਦਆ। ਇਥੋਂ ਤੱਕ ਕਿ ਚਲਦੀਆਂ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਰੇਡਿਓ 'ਤੇ ਜਾ ਕੇ ਕਈ ਘੰਟੇ ਲਗਾਤਾਰ ਆਖਰੀ ਸਮੇਂ ਤੱਕ ਲੇਲੜੀਆਂ ਕੱਢੀਆਂ। Moderate ਜਿੱਤ ਇਹ ਹੀ ਦਰਸਾਉਂਦੀ ਹੈ, ਕਿ ਸਿੱਖ ਸੰਗਤਾਂ ਬਹੁਤ ਜਾਗਰੂਕ ਹਨ ਅਤੇ ਝੂਠ ਤੇ ਸੱਚ ਨੂੰ ਬਾਖੂਬੀ ਸਮਝਦੀਆਂ ਹਨ।

ਇਥੇ ਇਹ ਗੱਲ ਵੀ ਯਾਦ ਰੱਖਣਯੋਗ ਬਣਦੀ ਹੈ ਕਿ, ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਬੰਧਕਾਂ ਨੇ ਅਪ੍ਰੈਲ 2011 'ਚ ਸਿੱਖ ਕੌਮ ਦੀ ਮਹਾਨ ਸ਼ਖਸੀਅਤ, ਕੌਮੀ ਵਿਦਵਾਨ ਪ੍ਰੋ. ਦਰਸ਼ਨ ਸਿੰਘ ਖਾਲਸਾ ਦਾ ਡੱਟ ਕੇ ਸੱਚ ਦੇ ਸੰਘਰਸ਼ ਵਿੱਚ ਸਾਥ ਦਿੱਤਾ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਸੀ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਵੀ ਸਿੱਖ ਸੰਗਤਾਂ ਬਹੁਤ ਉਤਸ਼ਾਹ ਵਿੱਚ ਹਨ ਅਤੇ ਆਸ ਰੱਖਦੇ ਹਨ ਕਿ ਖਾਲਸਾ ਦੀਵਾਨ ਸੁਸਾਇਟੀ ਵੈਨਕੁਵਰ, ਆਉਣ ਵਾਲੇ ਸਮੇਂ 'ਚ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣੇਗੀ।

ਵੈਨਕੁਵਰ ਵਿੱਚ ਸਿੱਖ ਸੰਗਤਾਂ ਨੇ ਡੰਕੇ ਦੇ ਚੋਟ ਲਾ ਕੇ ਇਹ ਫੈਸਲਾ ਸੁਣਾਇਆ ਹੈ ਕਿ ਸਿੱਖ ਕੌਮ ਸੱਚ ਅਤੇ ਸਿਧਾਂਤ ਦੇ ਨਾਲ ਖੜੀ ਹੈ। ਅੱਜ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਉਹ ਦਿਨ ਦੂਰ ਨਹੀਂ ਜਦੋਂ ਆਉਣ ਵਾਲੇ ਸਮੇਂ ਵਿੱਚ ਜਾਗਰੂਕ ਸਿੱਖਾਂ ਨੇ ਵੈਨਕੁਵਰ ਇਲਾਕੇ ਦੇ ਬਾਕੀ ਗੁਰਦੁਆਰਿਆਂ ਦਾ ਪ੍ਰਬੰਧ ਵੀ ਉਸਾਰੂ ਸੋਚ ਵਾਲੇ ਸਿੱਖਾਂ ਦੇ ਹੱਥ ਵਿੱਚ ਦੇ ਕੇ ਅਖੌਤੀ ਸੰਤਾਂ, ਬਾਬਿਆਂ ਅਤੇ ਝੂਠ ਦਾ ਸਾਥ ਦੇਣ ਵਾਲੇ ਪ੍ਰਬੰਧਕਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਲੈਣੇ ਹਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top