Share on Facebook

Main News Page

ਚਾਪਲੂਸੀ ਦੀ ਹੱਦ, ਬੇਜ਼ਮੀਰੇ ਮੱਕੜ ਦਾ ਬਿਆਨ ਅਖੇ "ਉਹ ਮਾਂ ਧੰਨ ਹੈ, ਜਿਸਦੀ ਕੁਖੋਂ ਸ੍ਰੀ ਬਾਦਲ ਨੇ ਜਨਮ ਲਿਆ"

* ਮੱਕੜ ਅਨੁਸਾਰ ਬਾਦਲ ਨੇ 60 ਵਰ੍ਹੇ ਕੌਮ ਦੀ ਬਿਹਤਰੀ ਲਈ ਵਾਰੇ

* ਕਿਹਾ, ਬਾਦਲ ਨੂੰ ਫਖ਼ਰ-ਏ-ਕੌਮ ਸਨਮਾਨ ਦੇਣ ਦਾ ਵਿਰੋਧ ਨਾਵਾਜਬ

ਅੰਮ੍ਰਿਤਸਰ, (29 ਨਵੰਬਰ, ਪੀ.ਐਸ.ਐਨ): ਇੱਥੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀਆਂ ਪੰਜਾਬ ਤੇ ਪੰਥ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਫਖ਼ਰ-ਏ-ਕੌਮ ਪੰਥ ਰਤਨ ਦਾ ਸਨਮਾਨ ਦੇਣ ਦੇ ਫੈਸਲੇ 'ਤੇ ਕੁਝ ਅਖੌਤੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਗ਼ੈਰਵਾਜਬ ਤੇ ਅਰਥਹੀਣ ਹੈ।

ਜਥੇਦਾਰ ਮੱਕੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਰਾਏ 'ਤੇ ਸਾਂਝੀ ਇਕੱਤਰਤਾ ਮਗਰੋਂ ਪੰਥ ਰਤਨ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਆਪਣੀ ਉਮਰ ਦੇ 60 ਵਰ੍ਹੇ ਕੌਮ, ਪੰਜਾਬ, ਦੇਸ਼, ਧਰਮ ਦੀ ਬਿਹਤਰੀ ਲਈ ਵਾਰੇ ਹਨ।

ਉਨ੍ਹਾਂ ਨੇ ਸਿੱਖ ਇਤਿਹਾਸ ਵਿੱਚ ਵਾਪਰੇ ਬਹੁਤ ਵੱਡੇ ਖੂਨੀ ਘੱਲੂਘਾਰਿਆਂ ਦੀਆਂ ਅਦਭੁਤ ਯਾਦਗਾਰਾਂ ਬਣਾ ਕੇ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਪ੍ਰਗਟਾਇਆ ਹੈ ਅਤੇ ਕੌਮ ਪ੍ਰਸਤੀ ਦਾ ਬਹੁਤ ਵੱਡਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਖ ਪੰਥ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਨਾਲ ਸਹਿਯੋਗ ਕਰਨ ਵਾਲੇ ਸਿੱਖਾਂ ਦੀ ਯਾਦਗਾਰ ਬਣਾਉਣ ਬਾਰੇ ਪਹਿਲਾਂ ਕਿਸੇ ਨੇ ਕਿਉਂ ਨਹੀਂ ਸੋਚਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਨਿੱਜੀ ਦਿਲਚਸਪੀ ਲੈ ਕੇ ਇਹ ਮਹਾਨ ਕਾਰਜ ਕੀਤਾ ਹੈ।

ਉਨ੍ਹਾਂ ਕਿਹਾ ਕਿ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਦਾ ਫੈਸਲਾ ਦਰੁੱਸਤ ਤੇ ਸਵਾਗਤ ਕਰਨ ਯੋਗ ਹੈ। ਜਿਹੜੇ ਲੋਕ ਇਸ ਦਾ ਵਿਰੋਧ ਕਰ ਰਹੇ ਹਨ ਅਸਲ ਵਿੱਚ ਉਹ ਫੋਕੀ ਸ਼ੁਹਰਤ ਵਿੱਚ ਹਨ।

ਉਨ੍ਹਾਂ ਕਿਹਾ ਕਿ ਵਿਰੋਧ ਕਰਨ ਵਾਲਿਆਂ ਨੂੰ ਆਪਣੀ ਸਵੈ ਪੜਚੋਲ ਜ਼ਰੂਰ ਕਰਨੀ ਚਾਹੀਦੀ ਹੈ। ਜਥੇ. ਮੱਕੜ ਨੇ ਵੱਖ-ਵੱਖ ਜਥੇਬੰਦੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਸਰਬੱਤ ਦੇ ਭਲੇ ਤੇ ਕੌਮ ਦੀ ਬਿਹਤਰੀ ਲਈ ਸੇਵਾ ਕਰਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top