Share on Facebook

Main News Page

ਸਿੱਖ ਪੰਥ ਦੇ ਸਭ ਤੋਂ ਵੱਡੇ ਗੱਦਾਰ ਨੂੰ "ਫਖਰ-ਏ-ਕੌਮ ਪੰਥ ਰਤਨ" ਖਿਤਾਬ ਵਗਾਹ ਮਾਰਿਆ ਗਿਆ

ਅੰਮ੍ਰਿਤਸਰ, 5 ਦਸੰਬਰ: ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫਖ਼ਰ-ਏ-ਕੌਮ ਪੰਥ ਰਤਨ ਦਾ ਦੂਹਰਾ ਖਿਤਾਬ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਦਿੱਤਾ ਗਿਆ, ਜਿਹੜਾ ਦਿੱਤਾ ਗਿਆ ਦੀ ਥਾਂ, ‘ਵਗਾਹ ਕੇ ਮਾਰਿਆ ਗਿਆ', ਬਣ ਗਿਆ। ਜਿਸ ਖ਼ਿਤਾਬ ਨੂੰ ਕੌਮ ਆਪਣੇ ਮਨ ਦੀਆਂ ਗਹਿਰਾਈਆਂ 'ਚੋ ਸ਼ਰਧਾ, ਖੁਸ਼ੀਆਂ, ਚਾਵਾਂ ਤੇ ਮਾਣ ਨਾਲ ਆਪਣੇ ਕੌਮੀ ਨਾਇਕ ਨੂੰ ਬਖਸ਼ਦੀ ਸੀ, ਅੱਜ ਉਸਨੂੰ ਸਿਰਫ਼ ਬਾਦਲ ਦੀ ਸੰਗਤੂ ਵਲੋਂ ਵੀ ਜਿਸ ਤਰ੍ਹਾਂ ਅਣਮੰਨੇ ਮਨ ਨਾਲ ਦਿੱਤਾ ਗਿਆ, ਉਸਨੇ ਸਾਫ਼ ਕਰ ਦਿੱਤਾ ਕਿ ਇਹ ਸਿਆਸੀ ਗਤੀਵਿਧੀ ਨੂੰ ਪੰਥ ਦੇ ਅਪ੍ਰਵਾਨ ਕਰ ਦਿੱਤਾ ਹੈ। ਸਿੱਖ ਇਤਿਹਾਸ ਵਿਚ ਪਹਿਲੀ ਵਾਰ ਕਾਇਮ ਕੀਤੇ ਸਨਮਾਨ "ਫਕਰੇ-ਏ-ਕੌਮ" ਤੇ "ਪੰਥ ਰਤਨ" ਨੂੰ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ, ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਪਰੋਂ, ਉਹਨਾਂ ਦੇ ਥੱਲੇ ਖਲੋਤਿਆਂ ਉਹਨਾਂ ਉਪਰ ਸੁਟਿਆ ਗਿਆ, ਜਿਸਨੂੰ ਬਾਦਲ ਨੇ ਬੋਚਕੇ, ਆਪਣੇ ਗਲੇ ਵਿਚ ਆਪ ਹੀ ਪਾ ਕੇ, ਇਸ ਇਤਿਹਾਸਿਕ ਸਨਮਾਨ ਨੂੰ ਪਾਇਆ, ਇਸ ਨੇ ਉਥੇ ਸੱਭ ਹਾਜ਼ਿਰ ਸੰਗਤਾਂ ਨੂੰ ਇਕ ਦਮ ਹੈਰਾਨ ਕਰ ਦੱਤਾ।

 

ਮਰਯਾਦਾ ਮੁਤਾਬਿਕ ਸ਼੍ਰੀ ਅਕਾਲ ਤਖਤ ਸਾਹਿਬ ਦੇ 4 ਅਖੌਤੀ ਜਥੇਦਾਰਾਂ ਨੇ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਨੇ ਪੰਜਵੇਂ ਅਖੌਤੀ ਜਥੇਦਾਰਾਂ ਦੀ ਜਗ੍ਹਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੌਜੂਦਗੀ ਦੌਰਾਨ, ਮੌਜੂਦਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਵਲੋਂ, ਪ੍ਰਕਾਸ਼ ਸਿੰਘ ਬਾਦਲ ਨੂੰ "ਫਖਰੇ-ਏ-ਕੌਮ" ਤੇ "ਪੰਥ ਰਤਨ" ਦਾ ਸਨਮਾਨ ਦੇਣ ਦਾ ਐਲਾਨ ਕੀਤਾ।

ਜਿਸ ਉਪਰੰਤ ਅਖੌਤੀ ਜਥੇਦਾਰਾਂ ਨੇ ਬਾਦਲ ਨੂੰ ਉਪਰ ਸੱਦਣ ਦੀ ਬਜਾਏ, ਪਹਿਲਾਂ ਤੋਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਪ੍ਰਕਰਮਾ ਵਿਚ ਸਪੈਸ਼ਲ ਕੁਰਸੀ ਤੇ ਬੈਠੇ ਬਾਦਲ ਸਾਹਿਬ ਨੂੰ ਇਹ ਖਿਤਾਬ ਪ੍ਰਵਾਨ ਕਰਨ ਲਈ ਕਿਹਾ ਤੇ ਜਿਉਂ ਹੀ ਬਾਦਲ ਸਾਹਿਬ ਸਨਮਾਨ ਲੈਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੱਲੇ ਬਣੇ ਥੜੇ ਤੇ ਖੜੇ ਹੋਏ। ਅਖੌਤੀ ਜਥੇਦਾਰਾਂ ਤੇ ਬਾਦਲ ਸਾਹਿਬ, ਦੋਨਾਂ ਵਿਚਕਾਰ ਦੂਰੀ ਇੰਨੀ ਜ਼ਿਆਦਾ ਸੀ ਕਿ ਸਨਮਾਨ ਸਿੱਧਾ ਉਨਾਂ ਦੇ ਗੱਲ ਵਿਚ ਨਹੀਂ ਪਾਇਆ ਜਾ ਸਕਦਾ ਸੀ ਤੇ ਨਾ ਹੀ ਹੱਥ ਵਿਚ ਸਨਮਾਨ ਚਿੰਨ੍ਹ ਪਕੜਾਇਆ ਜਾ ਸਕਦਾ ਸੀ। ਅਖੌਤੀ ਜਥੇਦਾਰਾਂ ਨੇ ਉਪਰੋਂ ਹੀ ਇਹ ਸਨਮਾਨ ਬਾਦਲ ਦੇ ਉਪਰ ਸੁੱਟ ਦਿੱਤਾ, ਜਿਸਨੂੰ ਬਾਦਲ ਸਾਹਿਬ ਨੇ ਪਕੜ ਕੇ ਆਪਣੇ ਗਲ੍ਹੇ ਵਿਚ ਆਪ ਪਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇਹ ਸਿਰੋਪਾ ਅੱਧਾ ਬਾਦਲ ਸਾਹਿਬ ਦੇ ਗੱਲ ਵਿਚ ਤੇ ਅੱਧਾ ਜ਼ਮੀਨ ਤੇ ਡਿੱਗ ਪਿਆ ਜਿਸ ਤੇ ਨਾਲ ਖੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਨੇ ਬਾਦਲ ਸਾਹਿਬ ਦੀ ਮਦਦ ਕਰਦਿਆਂ ਇਹ ਸਿਰੋਪਾ ਬਾਦਲ ਸਾਹਿਬ ਦੇ ਗਲ੍ਹ ਵਿਚ ਪਾ ਦਿੱਤਾ। ਇਸ ਤੋਂ ਬਾਅਦ ਸਿੰਘ ਸਾਹਿਬ ਵਲੋਂ "ਫਖਰੇ-ਏ-ਕੌਮ" ਤੇ "ਪੰਥ ਰਤਨ" ਦਾ ਬਣਾਇਆ ਹੋਇਆ ਸਨਮਾਨ ਚਿੰਨ੍ਹ, ਬਾਦਲ ਸਾਹਿਬ ਨੂੰ ਫੜਾਉਣ ਦੀ ਅਧੂਰੀ ਕੋਸ਼ਿਸ਼ ਕੀਤੀ, ਪਰ ਤੁਰੰਤ ਬਾਦਲ ਸਾਹਿਬ ਦੇ ਸਪੁੱਤਰ ਸੁਖਬੀਰ ਸਿੰਘ ਬਾਦਲ ਨੇ ਮੌਕੇ ਨੂੰ ਸੰਭਾਲਦਿਆਂ ਹੋਇਆਂ, ਪ੍ਰਕਰਮਾ ਵਿਚ ਬਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਥੜੇ ਉਪਰ ਚੜ੍ਹ ਕੇ, ਆਪਣੀ ਬਾਂਹ ਨੂੰ ਲੰਮੀ ਕਰਕੇ, ਸਨਮਾਨ ਚਿੰਨ੍ਹ ਨੂੰ ਫੜ੍ਹ ਕੇ, ਇਸ ਨੂੰ ਡਿੱਗਣ ਤੋਂ ਬਚਾ ਲਿਆ। ਇਸ ਤੋਂ ਬਾਅਦ ਬਾਦਲ ਸਾਹਿਬ ਨੇ ਗੱਲ ਵਿਚ ਸਿਰੋਪਾ ਪਾ ਕੇ ਤੇ ਯਾਦਗਿਰੀ ਚਿੰਨ੍ਹ ਨੂੰ ਹੱਥ ਵਿਚ ਫੜ ਕੇ ਸੁਖਬੀਰ ਬਾਦਲ ਦੇ ਨਾਲ ਫੋਟੋ ਸੈਸ਼ਨ ਕੀਤਾ ।

ਇਸ ਸਮਾਰੋਹ ਤੇ ਬਾਜ਼ ਅੱਖ ਰੱਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਕੱਲ ਤੋਂ ਹੀ ਪੰਜਾਬ ਪੁਲਿਸ ਦੀ ਸੂਹੀਆ ਵਿਭਾਗ ਤੇ ਸ਼੍ਰੀ ਦਰਬਾਰ ਸਾਹਿਬ ਦੇ ਟਾਸਕ ਫੋਰਸ ਦੇ ਕਰਮਚਾਰੀ ਸ਼੍ਰੀ ਦਰਬਾਰ ਸਾਹਿਬ ਤੇ ਚੱਪੇ ਚੱਪੇ ਤੇ ਨਜ਼ਰ ਰੱਖ ਰਹੇ ਸਨ। ਸਮਾਗਮ ਵਾਲੀ ਜਗ੍ਹਾ ਸ਼੍ਰੀ ਅਕਾਲ ਤਕਤ ਸਾਹਿਬ ਨੂੰ ਚਾਰੇ ਪਾਸੇ ਤੋਂ ਇਹਨਾਂ ਨੇ ਘੇਰਾ ਬੰਦੀ ਕੀਤੀ ਹੋਈ ਸੀ। ਜ਼ਲਿਆਂਵਾਲੇ ਬਾਗ ਤੋਂ ਲੈ ਕੇ ਸਮਾਰੋਹ ਵਾਲੇ ਸਥਾਨ ਤੇ ਹਰ ਆਏ ਗਏ ਤੇ ਨਜ਼ਰ ਰੱਖੀ ਜਾ ਰਹੀ ਸੀ। ਇਸ ਸਮਾਰੋਹ ਵਿਚ ਕੇਵਲ ਉਹੀ ਲੋਕ ਸ਼ਾਮਿਲ ਸਨ, ਜੋ ਪੰਜਾਬ ਵਿਧਾਨ ਸਭਾ ਦੇ ਮੈਂਬਰ, ਮੰਤਰੀਆਂ ਚੇਅਰਮੈਨ ਤੇ ਅਕਾਲੀ ਦਲ ਦੇ ਅਹੁਦੇਦਾਰਾਂ ਨਾਲ ਆਏ ਹੋਏ ਸਨ। ਇਹਨਾਂ ਨਾਲੋਂ ਸੁੱਰਖਿਆ ਕਰਮਚਾਰੀਆਂ ਦੀ ਗਿਣਤੀ ਕਿਤੇ ਵਧੇਰੇ ਸੀ। ਸਮਾਰੋਹ ਤੋਂ ਪਹਿਲਾਂ ਰਾਸ਼ਟਰਪਤੀ ਅਵਾਰਡ ਜੇਤੂ ਭਾਈ ਨਿਰਮਲ ਸਿੰਘ ਜੀ ਨੇ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਭਾਈ ਧਰਮ ਸਿੰਘ ਅਰਦਾਸੀਏ ਸ਼੍ਰੀ ਹਰਿਮੰਦਰ ਸਾਹਿਬ ਨੇ ਅਰਦਾਸ ਕੀਤੀ। ਜਿਸ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਦੇ ਜਥੇਦਾਰ ਭਾਈ ਗਿਆਨੀ ਤਰਲੋਚਨ ਸਿੰਘ ਨੇ ਅੱਜ ਦੇ ਸਮਾਗਮ ਦੀ ਮਹੱਤਤਾ ਬਾਰੇ ਦ¤ਸਿਆ। ਇਸ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਜੀ ਨੇ ਪਹਿਲਾਂ ਤੋਂ ਲਿਖਿਆ ਹੋਇਆ ਆਪਣਾ ਭਾਸ਼ਣ ਪੜਿਆ।

ਬਾਅਦ ਵਿਚ ਪ੍ਰੈੱਸ ਕਾਨਫਰੰਸ ਵਿਚ ਗਿਆਨੀ ਗੁਰਬਚਨ ਸਿੰਘ ਜੀ ਨੇ ਮੰਨਿਆ ਕਿ ਆਨੰਦਪੁਰ ਸਾਹਿਬ ਦੇ "ਵਿਰਾਸਤ-ਏ-ਖਾਲਸਾ" ਦੇ ਸਮਾਗਮ ਦੇ ਮੌਕੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਾਏ ਦੇ ਮੁਤਾਬਕ ਹੀ ਉਹਨਾਂ ਨੇ "ਫਖਰੇ-ਏ-ਕੌਮ" ਲਈ ਬਾਦਲ ਸਾਹਿਬ ਦਾ ਨਾਮ ਪੇਸ਼ ਕੀਤਾ ਸੀ। ਇਸ ਪਤੱਰਕਾਰ ਵਲੋਂ ਇਹ ਪੁੱਛੇ ਜਾਣ ਤੇ ਕਿ ਜਿਹਨਾਂ ਵਿਰਾਸਤ ਸਮਾਰਕਾਂ ਲਈ ਬਾਦਲ ਸਾਹਿਬ ਨੂੰ ਇੰਨਾ ਵੱਡਾ ਸਨਮਾਨ ਦਿੱਤਾ ਜਾ ਰਿਹਾ ਹੈ, ਇਹ ਸਮਾਗਮ ਰਾਜ ਤੇ ਕੇਂਦਰ ਸਰਕਾਰ ਦੇ ਪੈਸੇ ਨਾਲ ਉਸਾਰੀਆਂ ਗਈਆਂ ਹਨ ਪਰ ਦੂਸਰੇ ਬਾਬਾ ਸ਼੍ਰੀ ਖਡੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਸੰਤ ਬਾਬਾ ਸੇਵਾ ਸਿੰਘ ਨੇ ਸਿੱਖਾਂ ਕੋਲੋਂ ਮਾਇਆ ਇੱਕਠੀ ਕਰਕੇ "ਨਿਸ਼ਾਨੇ-ਏ-ਸਿਖੀ", ਤੇ ਭਾਰਤ ਦਾ ਅਤਿ ਆਧੁਨਿਕ ਸਿੱਖ ਅਜਾਇਬ ਘਰ ਬਣਾਇਆ ਤੇ ਸੈਂਕੜੇ ਮੀਲਾਂ ਵਿਚ ਸਿੱਖ ਜਗਤ ਦੇ ਸਹਿਯੋਗ ਨਾਲ ਵਾਤਾਵਰਨ ਸ਼ੁਧਤਾ ਲਈ ਦਰਖਤ ਲਗਵਾਏ। ਬਾਬਾ ਸੀਂਚੇਵਾਲ ਨੂੰ ਗੁਰੂਨਾਨਕ ਦੇਵ ਜੀ ਦੀ ਇਤਿਹਾਸਿਕ ਬੇਈ ਨੂੰ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਾਫ ਕੀਤਾ। ਕੀ ਅਜਿਹੇ ਮਹਾਂਪੁਰਸ਼ ਅਜਿਹੇ ਸਨਮਾਨ ਦੇ ਹੱਕਦਾਰ ਨਹੀਂ? ਇਸ ਦੇ ਜਵਾਬ ਵਿਚ ਅਖੌਤੀ ਜਥੇਦਾਰਾਂ ਨੇ ਇਹ ਕਹਿ ਕੇ ਖਹਿੜਾ ਛੁਡਾਇਆ ਕਿ ਮੌਕਾ ਆਉਣ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਮਲਜੀਤ ਸਿੰਘ ਤੇ ਭਾਈ ਇੰਦਰਜੀਤ ਸਿੰਘ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਅਰਦਾਸ ਭਾਈ ਧਰਮ ਸਿੰਘ ਵੱਲੋਂ ਕੀਤੀ ਗਈ ਉਪਰੰਤ ਮੁੱਖ ਮੰਤਰੀ ਪੰਜਾਬ ਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਮਾਨਯੋਗ ਸ. ਪਰਕਾਸ਼ ਸਿੰਘ ਜੀ ਬਾਦਲ ਨੂੰ ਫ਼ਖਰ-ਏ-ਕੌਮ ਪੰਥ ਰਤਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ।

ਮਾਨਯੋਗ ਸ. ਪਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਪੰਜਾਬ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ 8ਵੇਂ ਅਜੂਬੇ ਦੇ ਤੋਰ ਤੇ ਵਿਲੱਖਣ ਤਕਰੀਬਨ 550 ਸਾਲਾ ਸਿੱਖ ਇਤਿਹਾਸ ਨੂੰ ਦਰਸਾਉਂਦਾ ਵਿਰਾਸਤ ਏ ਖ਼ਾਲਸਾ, ਤਕਰੀਬਨ 11 ਹਜ਼ਾਰ ਦੀ ਤਾਦਾਦ 'ਚ ਸਿੰਘ ਸਿੰਘਣੀਆਂ, ਬੱਚਿਆਂ ਦੀਆਂ ਸ਼ਹਾਦਤਾਂ ਨੂੰ ਦਰਸਾਉਂਦਾ ਛੋਟਾ ਘਲੂਘਾਰਾ ਸ਼ਹੀਦੀ ਯਾਦਗਾਰ ਕਾਹਨੂੰਵਾਨ ਛੰਬ ਗੁਰਦਾਸਪੁਰ, ਤਕਰੀਬਨ 35 ਹਜ਼ਾਰ ਸਿੱਖ ਸ਼ਹਾਦਤਾਂ ਨੂੰ ਦਰਸਾਉਂਦਾ ਵੱਡਾ ਘਲੂਘਾਰਾ ਸ਼ਹੀਦੀ ਯਾਦਗਾਰ ਕੁਪਰੋਹੀੜਾ ਸੰਗਰੂਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਲੇ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹੀਦੀ ਯਾਦਗਾਰ ਚੱਪੜਚਿੜੀ ਦੇ ਮੈਦਾਨ 'ਚ ਬਣਾ ਕੇ ਆਪਣੇ ਰਾਜਸੀ ਜੀਵਨ ਤੋਂ ਇਲਾਵਾ ਧਾਰਮਿਕ ਜ਼ਜ਼ਬੇ ਦਾ ਸਬੂਤ ਦਿੱਤਾ ਸੋ ਇਸ ਤੋਂ ਇਲਾਵਾ ਸ. ਪਰਕਾਸ਼ ਸਿੰਘ ਜੀ ਬਾਦਲ ਨੇ ਆਪਣੀ ਜਿੰਦਗੀ ਦੇ ਤਕਰੀਬਨ 60 ਸਾਲ ਸਿੱਖ ਕੌਮ/ਦੇਸ਼ ਦੀ ਸੇਵਾ ਕਰਦਿਆਂ ਲੰਮਾਂ ਸਮਾਂ ਜੇਲਾਂ ਵੀ ਕੱਟੀਆਂ ਸੋ ਇਨ੍ਹਾਂ ਦੇ ਧਾਰਮਿਕ ਕਾਰਜਾਂ ਨੂੰ ਸਨਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਬਾਕੀ ਅਖੌਤੀ ਜਥੇਦਾਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੱਡੇ ਸਮਾਗਮ ਦੌਰਾਨ ਮਾਨਯੋਗ ਸ. ਪਰਕਾਸ਼ ਸਿੰਘ ਜੀ ਬਾਦਲ ਨੂੰ ਫਖਰ-ਏ-ਕੌਮ ਪੰਥ ਰਤਨ ਦਾ ਐਵਾਰਡ ਦਿੱਤਾ ਗਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਤਇੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ, ਸਿੰਘ ਸਾਹਿਬ ਗਿਆਨੀ ਮਾਨ ਸਿੰਘ, ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਸਾਂਝੇ ਰੂਪ 'ਚ ਸ. ਪਰਕਾਸ਼ ਸਿੰਘ ਬਾਦਲ ਨੂੰ ਤਖ਼ਤ ਸਾਹਿਬ ਤੋਂ ਤਸ਼ਤਰੀ, ਸ੍ਰੀ ਸਾਹਿਬ, ਲੋਈ, ਸਿਰੋਪਾਓ ਦੀ ਬਖਸ਼ਿਸ਼ (ਫ਼ਖਰ-ਏ-ਕੌਮ) ਪੰਥ ਰਤਨ ਦਾ ਐਵਾਰਡ ਦਿੱਤਾ ਗਿਆ।

ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਮਾਨਯੋਗ ਸ. ਪਰਕਾਸ਼ ਸਿੰਘ ਜੀ ਬਾਦਲ ਨੂੰ ਸੰਗਤ ਦੀ ਹਾਜ਼ਰੀ ਵਿਚ ਖਲਾਉਣ ਲਈ ਕਿਹਾ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਹਾਜ਼ਰਾਂ ਦੀ ਤਦਾਦ ਵਿਚ ਪਹੁੰਚੀ ਸਿੱਖ ਕੌਮ ਨੂੰ ਫ਼ਖਰ-ਏ-ਕੌਮ ਪੰਥ ਰਤਨ ਦੇ ਖਿਤਾਬ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਸਿੱਖ ਕੌਮ ਦਾ ਸਰਵਉੱਚ ਅਸਥਾਨ ਹੈ। ਗੁਰੂ ਗ੍ਰੰਥ ਗੁਰੂ-ਪੰਥ ਨੂੰ ਤਨ ਮਨ ਤੋਂ ਸਮਰਪਿਤ ਹੋਣਾ ਹੀ ਸਿੱਖੀ ਦੀ ਮੂਲ ਨਿਸ਼ਾਨੀ ਹੈ। ਇਤਿਹਾਸਕ ਹਵਾਲੇ ਮਿਲਦੇ ਹਨ ਕਿ ਸਿੱਖ ਰਾਜੇ, ਮਿਸਲਾਂ ਦੇ ਸਰਦਾਰ, ਰਿਆਸਤਾਂ ਦੇ ਮੁਖੀ ਤੇ ਅਹਿਲਕਾਰ ਆਦਿ ਆਪਣੀ ਸਾਰੀ ਸ਼ਾਨੋ-ਸ਼ੋਕਤ ਬਾਹਰ ਬੁੰਗਿਆਂ ਵਿਚ ਛੱਡ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਹਾਜਰ ਹੋ ਗੁਰੂ ਪੰਥ ਨੂੰ ਰੋਮ-ਰੋਮ ਤੋਂ ਸਮਰਪਿਤ ਹੁੰਦੇ। ਸੰਸਾਰ ਇਕ ਮਾਨ ਸਤਿਕਾਰ ਤੇ ਪਦਵੀਆਂ ਰੂਪੀ ਹੰਕਾਰ ਨੂੰ ਬਾਹਰ ਛੱਡ ਕੇ ਖ਼ਾਲਸੇ ਦੀ ਪ੍ਰਭੂਸਤਾ, ਸਰਵ-ਸ੍ਰੇਸ਼ਟਤਾ, ਸਰਵਉੱਚ ਅਸਥਾਨ ਤੋਂ ਸੁੰਤਤਰ ਸਿੱਖ ਸੋਚ, ਹੋਂਦ-ਹਸਤੀ, ਰੂਹਾਨੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਾਵੇਂ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸੇਵਾ ਲਗ ਮਿਲ ਜਾਵੇ ਉਹ ਸਤਿਕਾਰ ਸਹਿਤ ਪ੍ਰਵਾਨ ਕਰਦੇ। ਇਹ ਉਹ ਅਸਥਾਨ ਹੈ ਜਿਥੇ ਸਿੱਖ ਸਮਰਪਨ ਦੀ ਭਾਵਨਾ ਨਾਲ ਹਾਜ਼ਰ ਹੁੰਦੇ ਤੇ ਸਿੱਖ ਹੋਣ ਦਾ ਮਾਣ ਮਹਿਸੂਸ ਕਰਦੇ।

ਗੁਰੂ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਘਰ ਤੋਂ ਵਰੋਸਾਈਆਂ ਸਖਸ਼ੀਅਤਾਂ ਨੂੰ ਸਨਮਾਨ ਸਤਿਕਾਰ ਦੇਣ ਦੀ ਮਰਯਾਦਾ ਤੇ ਪ੍ਰੰਪਰਾ ਬਹੁਤ ਪੁਰਾਣੀ ਹੈ। ਇਤਿਹਾਸਕ ਤੌਰ ਤੇ ਮਿਲਦੇ ਹਵਾਲਿਆਂ ਅਨੁਸਾਰ ਗੁਰ ਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਕਵੀ ਭਾਈ ਸੰਤੋਖ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਨ ਸਤਿਕਾਰ ਤੇ ਬਖਸ਼ਿਸ ਹੋਈ। ਸ੍ਰੀ ਮਾਨ ਪੰਥ ਰਤਨ ਮਾਸਟਰ ਤਾਰਾ ਸਿੰਘ, ਸ. ਕਪੂਰ ਸਿੰਘ, ਬਾਬਾ ਖੜਕ ਸਿੰਘ, ਭਾਈ ਸਾਹਿਬ ਭਾਈ ਰਣਧੀਰ ਸਿੰਘ, ਭਾਈ ਸਾਹਿਬ ਭਾਈ ਹਰਭਜਨ ਸਿੰਘ ਯੋਗੀ, ਸ. ਦੀਦਾਰ ਸਿੰਘ ਬੈਂਸ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਗਿਆਨੀ ਸੰਤ ਸਿੰਘ ਜੀ ਮਸਕੀਨ ਆਦਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿਚ ਸ਼ਾਮਲ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੰਮੇਰਾ ਸਮਾਂ ਪ੍ਰਧਾਨ ਵਜੋਂ ਸੇਵਾ ਕਰ ਚੁੱਕੇ ਸ. ਪਰਕਾਸ਼ ਸਿੰਘ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਤੇ ਮੁੱਖ ਮੰਤਰੀ ਪੰਜਾਬ ਦੀਆਂ ਸੇਵਾਵਾਂ ਅਤੇ ਸਿੱਖ ਵਿਰਾਸਤ ਦੇ ਸ਼ਹੀਦੀ ਵਿਰਾਸਤ ਯਾਦਗਾਰਾਂ ਨੂੰ ਸਿੱਖ ਕੌਮ ਨੂੰ ਸੰਭਾਲਣ ਵਜੋਂ ਸਤਿਕਾਰ ਕੀਤਾ ਜਾਣਾ ਜਿਥੇ ਸ. ਪਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਗਾਏ ਮੋਰਚਿਆਂ 'ਚ ਲੰਮੀ ਜੇਲ ਯਾਤਰਾ ਤੇ ਤਸ਼ੱਦਦ ਨੂੰ ਝੱਲਿਆ ਉਥੇ ਨਾਲ ਹੀ ਗੁਰੂ-ਗ੍ਰੰਥ ਤੇ ਗੁਰੂ-ਪੰਥ ਦੇ ਸਿਧਾਂਤ ਨੂੰ ਸਮਰਪਿਤ ਹੁੰਦਿਆਂ 5 ਜੂਨ 2003 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਅਖੌਤੀ ਜਥੇਦਾਰਾਂ ਦੇ ਸਨਮੁੱਖ ਹਾਜ਼ਰ ਹੋਏ ਅਤੇ ਪੰਥ ਵਲੋਂ ਮਿਲੀ ਸੇਵਾ ਨੂੰ ਇਕ ਨਿਮਾਣੇ ਸਿੱਖ ਵਜੋਂ ਸਵੀਕਾਰਿਆ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰੂ ਪੰਥ ਵਲੋਂ ਸਨਮਾਨ ਸਤਿਕਾਰ ਰੂਪੀ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਵਿਅਕਤੀ ਦੀ ਗੁਰੂ ਗ੍ਰੰਥ ਗੁਰੂ ਪੰਥ ਤੇ ਕੌਮ ਪ੍ਰਤੀ ਜਿੰਮੇਵਾਰੀ 'ਚ ਓੜਕਾਂ ਦਾ ਵਾਧਾ ਹੋ ਜਾਂਦਾ ਹੈ। ਸਮਰਪਨ ਭਾਵਨਾ ਕੇਵਲ ਸੇਵਕ ਰੂਪ 'ਚ ਹੀ ਸਫਲੀ ਹੋ ਸਕਦੀ ਹੈ। ਜੋ ਗੁਰੂ ਮੇਹਰ ਦੀ ਪ੍ਰਤੀਕ ਹੈ। ਰੂਹਾਨੀਅਤ ਦਾ ਕਿਣਕਾ ਸਿਰੋਪਾਓ ਰੂਪ ਵਿਚ ਪ੍ਰਾਪਤ ਕਰਕੇ ਸਿੱਖ ਨਵਾਬੀਆਂ ਨੂੰ ਠੋਕਰਾਂ ਮਾਰਦਾ ਹੋਇਆ ਨਿੱਤ ਅਰਦਾਸ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੇਰਾ ਸਿੱਖੀ ਸਿਦਕ ਭਰੋਸਾ ਕੇਸਾਂ-ਸਵਾਸਾਂ ਨਾਲ ਨਿਭ ਸਕੇ ਇਤਨੀ ਸ਼ਕਤੀ ਦੀ ਬਖਸ਼ਿਸ਼ ਸਤਿਗੁਰੂ ਤੁਸੀਂ ਕਰ ਦਿਉ। ਅਰਦਾਸ ਦੇ ਇਨ੍ਹਾਂ ਬੋਲਾਂ ਵਿਚ ਸਮਰਪਿਤ ਨਿਮਰਤਾ, ਸਵੈ ਵਿਸ਼ਵਾਸ਼ ਤੇ ਭਰੋਸਾ ਵੀ ਭਰਪੂਰ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਸਪੀਕਰ ਸ. ਨਿਰਮਲ ਸਿੰਘ ਕਾਹਲੋਂ, ਕੈਬਨਿਟ ਮੰਤਰੀ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਗੁਲਜਾਰ ਸਿੰਘ ਰਣੀਕੇ, ਸ. ਸੁੱਚਾ ਸਿੰਘ ਲੰਗਾਂਹ, ਸ. ਸੇਵਾ ਸਿੰਘ ਸੇਖਵਾਂ ਤੇ ਬੀਬੀ ਉਪਿੰਦਰਜੀਤ ਕੌਰ, ਸ. ਅਜੀਤ ਸਿੰਘ ਕੋਹਾੜ, ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰੇਮ ਸਿੰਘ ਚੰਦੂਮਾਜਰਾ, ਸ. ਗੁਰਦੇਵ ਸਿੰਘ ਬਾਦਲ, ਸੰਸਦ ਡਾ. ਰਤਨ ਸਿੰਘ ਅਜਨਾਲਾ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ. ਸੁਖਦੇਵ ਸਿੰਘ ਢੀਂਡਸਾ, ਸ. ਬਲਵਿੰਦਰ ਸਿੰਘ ਭੂੰਦੜ, ਵਿਧਾਇਕ ਸ. ਇੰਦਰਬੀਰ ਸਿੰਘ ਬੁਲਾਰੀਆ, ਸ. ਦਰਸ਼ਨ ਸਿੰਘ ਕੋਟਫਤਾ, ਸ. ਸੀਤਲ ਸਿੰਘ, ਪ੍ਰੋ: ਵਿਰਸਾ ਸਿੰਘ ਵਲਟੋਹਾ, ਡਾ. ਦਲਬੀਰ ਸਿੰਘ ਵੇਰਕਾ, ਸ. ਮਲਕੀਤ ਸਿੰਘ ਏ.ਆਰ., ਸ. ਸੁਖਦਰਸ਼ਨ ਸਿੰਘ ਮਰਾੜ, ਸ. ਸੋਹਨ ਸਿੰਘ ਠੰਡਲ, ਸ. ਲਖਬੀਰ ਸਿੰਘ ਲੋਧੀਨੰਗਲ, ਸ. ਮਨਤਾਰ ਸਿੰਘ ਬਰਾੜ, ਡਾ. ਦਲਜੀਤ ਸਿੰਘ ਚੀਮਾਂ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਬੀਬੀ ਜਗੀਰ ਕੌਰ, ਸ. ਸੁਖਦੇਵ ਸਿੰਘ ਭੌਰ ਜਰਨਲ ਸਕੱਤਰ ਸ਼੍ਰੋਮਣੀ ਕਮੇਟੀ, ਸ. ਬਲਵਿੰਦਰ ਸਿੰਘ ਭੁੰਦੜ, ਸ. ਦੇਸਰਾਜ ਸਿੰਘ ਧੁਗਾ, ਸੰਸਦੀ ਸਕੱਤਰ, ਸ. ਨਰਿੰਦਰ ਸਿੰਘ ਸੰਘਾ ਓ.ਐਸ.ਡੀ. ਮੁੱਖ ਮੰਤਰੀ, ਮੀਡੀਆ ਸਕੱਤਰ ਸ੍ਰੀ ਹਰਚਰਨ ਬੈਂਸ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਖੱਟੜਾ, ਡਾਇਰੈਕਟਰ ਸ. ਰੂਪ ਸਿੰਘ, ਐਡੀ. ਸਕੱਤਰ ਸ. ਮਨਜੀਤ ਸਿੰਘ, ਸ. ਸਤਿਬੀਰ ਸਿੰਘ, ਸ. ਤਰਲੋਚਨ ਸਿੰਘ, ਸ. ਹਰਭਜਨ ਸਿੰਘ, ਸ. ਮਹਿੰਦਰ ਸਿੰਘ, ਮੀਤ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਹਰਭਜਨ ਸਿੰਘ ਮਨਾਵਾਂ, ਸ. ਦਿਲਜੀਤ ਸਿੰਘ ਬੇਦੀ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਕੁਲਵਿੰਦਰ ਸਿੰਘ ਰਮਦਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ, ਸ. ਰਜਿੰਦਰ ਸਿੰਘ ਮਹਿਤਾ, ਸ. ਅਮਰਜੀਤ ਸਿੰਘ ਚਾਵਲਾ, ਸ. ਅਮਰੀਕ ਸਿੰਘ ਵਿਛੋਆ, ਸ. ਅਮਰੀਕ ਸਿੰਘ ਸ਼ਾਹਪੁਰ, ਸ. ਦਿਲਬਾਗ ਸਿੰਘ ਪਠਾਨਕੋਟ, ਸ. ਬਿਕਰਮਜੀਤ ਸਿੰਘ ਕੋਟਲਾ, ਸ. ਜੋਧ ਸਿੰਘ ਸਮਰਾ, ਸ. ਅਮਰਜੀਤ ਸਿੰਘ ਬੰਡਾਲਾ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਮਗਵਿੰਦਰ ਸਿੰਘ ਖਾਪੜਖੇੜੀ, ਸ. ਸੁਰਜੀਤ ਸਿੰਘ ਭਿੱਟੇਵੱਢ, ਬੀਬੀ ਕਿਰਨਜੋਤ ਕੌਰ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਗੁਰਪਾਲ ਸਿੰਘ ਗੋਰਾ, ਸ. ਗੁਰਿੰਦਰਪਾਲ ਸਿੰਘ ਗੋਰਾ ਕਾਦੀਆਂ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਨਿਰਮੈਲ ਸਿੰਘ ਜੌਲਾਂ, ਸ. ਨਵਤੇਜ ਸਿੰਘ ਕਾਉਣੀ, ਸ. ਬਲਜੀਤ ਸਿੰਘ ਜਲਾਲਉਸਮਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਸਵਿੰਦਰ ਸਿੰਘ ਸਬਰਵਾਲ, ਸ. ਅਮਰਜੀਤ ਸਿੰਘ ਭਲਾਈਪੁਰ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਬਾਬਾ ਸੁਖਚੈਨ ਸਿੰਘ, ਸ. ਭੁਪਿੰਦਰ ਸਿੰਘ ਭਲਵਾਨ, ਬੀਬੀ ਬਲਵਿੰਦਰ ਕੌਰ ਲੋਪੋਕੇ, ਸ. ਰਣਜੀਤ ਸਿੰਘ ਕਾਹਲੋਂ, ਸ. ਜਰਨੈਲ ਸਿੰਘ ਡੋਗਰਾਂਵਾਲਾ, ਸ. ਗੁਰਮੀਤ ਸਿੰਘ ਬੁਹ, ਸ. ਸੁਖਹਰਪ੍ਰੀਤ ਸਿੰਘ, ਸ. ਲਖਬੀਰ ਸਿੰਘ ਅਰਾਈਆਂਵਾਲਾ, ਜਥੇ. ਤੋਤਾ ਸਿੰਘ, ਸ. ਗੁਰਮੇਲ ਸਿੰਘ, ਬੀਬੀ ਅਮਰਜੀਤ ਕੌਰ ਹਿਸਾਰ, ਜਥੇ. ਜਗਸੀਰ ਸਿੰਘ ਡੱਬਵਾਲੀ, ਸ. ਕਵਲਇੰਦਰ ਸਿੰਘ ਠੇਕੇਦਾਰ, ਜਥੇ. ਸਵਰਨ ਸਿੰਘ ਚਨਾਰਥਲ, ਜਥੇ. ਬਲਦੇਵ ਸਿੰਘ ਚੂੰਘਾ, ਸ. ਸੁਰਜੀਤ ਸਿੰਘ ਮਾਧੋਪੁਰ, ਬੀਬੀ ਜਸਪਾਲ ਕੌਰ ਸੁਨਾਮ, ਬੀਬੀ ਪਰਮਜੀਤ ਕੌਰ ਮੂਣਕ, ਸੰਤ ਦਲਵਾਰਾ ਸਿੰਘ, ਸ. ਚਰਨ ਸਿੰਘ ਦੋਰਾਹਾ, ਸ. ਬਲਦੇਵ ਸਿੰਘ ਕਿਆਮਪੁਰ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਸ. ਰਘਬੀਰ ਸਿੰਘ ਸਹਾਰਨ ਮਾਜਰਾ, ਬੀਬੀ ਰਣਜੀਤ ਕੌਰ ਮਾਹਲਪੁਰ, ਸ. ਬਲਬੀਰ ਸਿੰਘ ਕੁਰਾਲਾ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਅਵਤਾਰ ਸਿੰਘ, ਸ. ਜਗਜੀਤ ਸਿੰਘ, ਸ. ਗੁਰਇੰਦਰ ਸਿੰਘ, ਸ. ਸਤਪਾਲ ਸਿੰਘ ਤਲਵੰਡੀ, ਸ. ਨਿਰਮਲ ਸਿੰਘ ਘਰਾਂਚੋ, ਸ. ਭੁਪਿੰਦਰ ਸਿੰਘ ਦਿੱਲੀ, ਬੀਬੀ ਜਸਬੀਰ ਕੌਰ, ਸ. ਕੁਲਦੀਪ ਸਿੰਘ, ਬੀਬੀ ਹਰਬੰਸ ਕੌਰ ਸੁਖਾਣਾ, ਸ. ਗੁਰਬਖਸ਼ ਸਿੰਘ ਖ਼ਾਲਸਾ, ਸ. ਗੁਰਚਰਨ ਸਿੰਘ ਗਰੇਵਾਲ, ਸ. ਗੁਰਦੇਵ ਸਿੰਘ ਮਾਨ, ਸ. ਬਲਦੇਵ ਸਿੰਘ, ਸ. ਸੁਰਜੀਤ ਸਿੰਘ ਗੜੀ, ਸ. ਜਗਜੀਤ ਸਿੰਘ ਤਲਵੰਡੀ, ਸ. ਸੁਖਦੇਵ ਸਿੰਘ ਬਾਠ, ਸ. ਸ਼ੇਰ ਸਿੰਘ ਮੰਡ, ਸ. ਸੂਬਾ ਸਿੰਘ ਡੱਬਵਾਲਾ, ਧਰਮ ਪ੍ਰਚਾਰ ਕਮੇਟੀ ਮੈਂਬਰ ਸ. ਹਰਦਲਬੀਰ ਸਿੰਘ ਸ਼ਾਹ ਤੇ ਸ. ਰਤਨ ਸਿੰਘ ਜਫ਼ਰਵਾਲ, ਸ. ਗੁਰਪ੍ਰਤਾਪ ਸਿੰਘ ਟਿੱਕਾ, ਸ. ਉਪਕਾਰ ਸਿੰਘ ਸੰਧੂ ਸ਼ਹਿਰੀ ਪ੍ਰਧਾਨ, ਬੀਬੀ ਵਜਿੰਦਰ ਕੌਰ ਵੇਰਕਾ ਇਸਤਰੀ ਪ੍ਰਧਾਨ, ਬੀਬੀ ਰਾਜਵਿੰਦਰ ਕੌਰ ਸਕੱਤਰ ਜਨਰਲ, ਬੀਬੀ ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ, ਬੀਬੀ ਬਲਵਿੰਦਰ ਕੌਰ, ਬੀਬੀ ਬਲਜੀਤ ਕੌਰ, ਬੀਬੀ ਚਰਨਜੀਤ ਕੌਰ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਅਵਤਾਰ ਸਿੰਘ ਸੁਰਸਿੰਘ, ਬਾਬਾ ਮੱਖਣ ਸਿੰਘ ਬਾਬਾ ਬਕਾਲਾ, ਦਮਦਮੀ ਟਕਸਾਲ ਦੇ ਜਥੇਦਾਰ ਦਲਜੀਤ ਸਿੰਘ, ਬਾਬਾ ਚਰਨਜੀਤ ਸਿੰਘ, ਸ. ਵੀਰ ਸਿੰਘ ਲੋਪੋਕੇ, ਸ. ਅਮਰੀਕ ਸਿੰਘ ਮੋਹਾਲੀ, ਸ. ਸ਼ਰਨਜੀਤ ਸਿੰਘ ਸਹੋਤਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਰਿਆਣਾ, ਬੀਬੀ ਜਸਪਾਲ ਕੌਰ ਮਹਿਰਾਜ, ਜਥੇ. ਲਾਭ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾ, ਬਾਬਾ ਬਲਬੀਰ ਸਿੰਘ ਮੁੱਖੀ ਬੁੱਢਾ ਦਲ, ਬਾਬਾ ਸੇਵਾ ਸਿੰਘ, ਸ. ਅਵਤਾਰ ਸਿੰਘ ਹਿੱਤ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਡਾ, ਸ. ਰਣਜੀਤ ਸਿੰਘ ਲਿਬੜਾ, ਸ. ਜਗਰਾਜ ਸਿੰਘ ਹਿਉਮਨ ਰਾਈਟਸ, ਸ. ਉਂਕਾਰ ਸਿੰਘ ਥਾਪਰ, ਬਾਬਾ ਕਸ਼ਮੀਰਾ ਸਿੰਘ ਗੜੇਵਾਲੇ, ਸ. ਜਸਵਿੰਦਰ ਸਿੰਘ ਐਡਵੋਕੇਟ, ਸ. ਕੁਲਦੀਪ ਸਿੰਘ ਭੋਗਲ ਦਿੱਲੀ ਤੋਂ ਇਲਾਵਾ ਹਜ਼ਾਰਾ ਦੀ ਤਦਾਦ 'ਚ ਸਿੱਖ ਸੰਗਤਾਂ ਮੌਜੂਦ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top