Share on Facebook

Main News Page

ਅਮਰੀਕੀ ਫੌਜ ’ਚ ਪਹਿਲੇ ਦਸਤਾਰਧਾਰੀ ਸਿੱਖ ਮੇਜਰ ਕਮਲਜੀਤ ਸਿੰਘ ਨੂੰ ਮਿਲਿਆ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ

ਵਾਸ਼ਿੰਗਟਨ, (ਹ.ਬ.): ਪਿਛਲੇ 30 ਸਾਲਾਂ ਦੌਰਾਨ ਪਹਿਲੀ ਵਾਰ ਇਕ ਅਮਰੀਕੀ ਦਸਤਾਰਧਾਰੀ ਸਿੱਖ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਬਹਾਦਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਅਫਗਾਨਿਸਤਾਨ ਵਿਚ ਬੇਹਤਰ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ ਜੋ ਕਿ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ ਹੈ।

ਅਮਰੀਕੀ ਫੌਜ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਕਲਸੀ ਇਕ ਡਾਕਟਰ ਹਨ। ਸਾਲ 2011 ਦੀ ਪਹਿਲੀ ਛਮਾਹੀ ਦੌਰਾਨ ਅਫਗਾਨਿਸਤਾਨ ਵਿਚ ਤੈਨਾਤੀ ਸਮੇਂ ਐਮਰਜੈਂਸੀ ਸਿਹਤ ਸੇਵਾਵਾਂ ਵਿਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਉਨ੍ਹਾਂ ਨੂੰ ‘ਬ੍ਰੋਨਜ ਸਟਾਰ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਅਜਿਹੇ ਪਹਿਲੇ ਸਿੱਖ ਹਨ, ਜਿਨ੍ਹਾਂ ਨੂੰ ਪਿਛਲੇ 20 ਸਾਲਾਂ ਤੋਂ ਵੱਧ ਸਮੇਂ ਦੌਰਾਨ ਦਸਤਾਰ, ਕੇਸ ਅਤੇ ਦਾੜ੍ਹੀ ਦੇ ਨਾਲ ਸੇਵਾਵਾਂ ਨਿਭਾਉਣ ਦੀ ਆਗਿਆ ਦਿੱਤੀ ਗਈ ਹੈ। ਅਮਰੀਕਾ ਵਿਚ ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ‘ਸਿੱਖ ਕੋਆਲੀਸ਼ਨ’ ਨੇ ਕਲਸੀ ਦੇ ਅਮਰੀਕੀ ਫੌਜ ਵਿਚ ਸ਼ਾਮਲ ਹੋਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਉਨ੍ਹਾਂ ਦੇ ਦਸਤਾਰਧਾਰੀ ਹੋਣ ਦੇ ਕਾਰਣ ਉਨ੍ਹਾਂ ਨੂੰ ਅਮਰੀਕੀ ਫੌਜ ਵਿਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਕਤ ਸਿੱਖ ਸੰਗਠਨ ਨੇ ਇਹ ਭੂਮਿਕਾ ਨਿਭਾਈ। ਆਪਣੀਆਂ ਸੇਵਾਵਾਂ ਤੋਂ ਬਾਅਦ ਕਲਸੀ ਨੂੰ ਤਰੱਕੀ ਦੇ ਕੇ ਕੈਪਟਨ ਤੋਂ ਮੇਜਰ ਬਣਾ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼ ਦੀ ਸੇਵਾ ਲਈ ਇਹ ਇਕ ਵੱਡਾ ਸਨਮਾਣ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।

Major Kamaljeet Singh Kalsi received the Bronze Star Medal for "exceptionally meritorious service as an emergency medicine physician" while deployed in Afghanistan during the first half of the year. The Bronze Star Medal is the fourth-highest combat award in the U.S. Armed Forces.

In support of the award, an official recommendation from Major Kalsi's superiors cites his resuscitation back to life of two patients who were clinically dead on arrival; his "expert" emergency care of over 750 soldiers and civilians; coordination of 5 mass casualty exercises; and his general "commitment and leadership above and beyond that of his general duties."

To his credit, Major Kalsi even set up camp-wide Internet access for over 200 soldiers at Camp Dwyer in Helmand, Afghanistan, where he was deployed. After his service, he was promoted from Captain to Major.

"It continues to be my honor to serve my country," said Major Kalsi. "I look forward to service as duty calls."

The Sikh Coalition is proud of Major Kalsi's record of accomplishment and service in the U.S. Army. His receipt of the Bronze Star Medal makes clear that Sikhs can serve with excellence while maintaining their articles of faith.

Current U.S. military policy forces Sikhs to remove their religiously-required turbans and facial hair in order to join the military. Over the past two years, the Army granted Major Kalsi and two other Sikh soldiers individual accommodations, which allow them to maintain turbans and beards.


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top