Share on Facebook

Main News Page

ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ...

ਜਿੱਥੇ ਕੋਈ ਗੁਰਮਿਤ ਦੀ ਗੱਲ ਕਰਦਾ ਉੱਥੇ ਝੂਠ ਦੀਆਂ ਦੁਕਾਨਾਂ ਅਤੇ ਜਿੰਨਾ ਕੌਮੀ ਘਾਣ ਦਾ ਠੇਕਾ ਲੈ ਰੱਖਿਆ ਹੈ, ਇਹ ਗੱਲਾਂ ਉਹਨਾਂ ਲਈ ਬਰਦਾਸਤ ਤੋਂ ਬਾਹਰ ਹੋਈਆਂ ਪਈਆਂ ਹਨ (ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥) ।ਜਿਵੇਂ ਕਦੀ ਬਚਿੱਤਰ ਨਾਟਕ ਗਰੁੱਪ ਨੂੰ ਹੈਕ ਕਰਨਾ ਤੇ ਹੁਣ ਇਹ ਕਾਰਾ, ਜੋ ਪ੍ਰੋ. ਧੂੰਦਾ ਜੀ ਦੇ ਖਿਲਾਫ ਇਹਨਾਂ ਕੀਤਾ। ਵੈਸੇ ਇਕ ਗੱਲ ਤਾਂ ਸਾਬਤ ਹੋ ਗਈ ਏ ਕਿ ਸਿੱਖ ਸੰਗਤ ਸੁਚੇਤ ਤੇ ਸਿਆਣੀ ਹੋ ਰਹੀ ਹੈ। ਜਿਸ ਕਰਕੇ ਪੰਥ ਦੋਖੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ। ਜਿਵੇਂ ਪਿਛਲੇ ਕੁੱਝ ਸਮੇਂ ਤੋਂ ਗੁਰਮਿਤ ਗਿਆਨ ਮਿਸ਼ਨਰੀ ਕਾਲਜ, ਗਰੁੱਪ ਅਖੌਤੀ ਸੰਤਾਂ ਦੇ ਕੌਤਕ ਨੇ ਵੀ ਪ੍ਰਚਾਰ ਖੇਤਰ ਵਿਚ ਬਹੁਤ ਚੰਗਾ ਰੋਲ ਅਦਾ ਕੀਤਾ ਹੈ। ਪ੍ਰੋ. ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦੀ ਇਕ ਉਹ ਸਖਸੀਅਤ ਹਨ, ਜਿੰਨ੍ਹਾਂ 'ਤੇ ਸਮੁੱਚੇ ਗੁਰਮਿਤ ਦੀ ਸੋਝੀ ਰੱਖਣ ਵਾਲੇ ਮਾਣ ਕਰਦੇ ਹਨ। ਪਿਛਲੇ ਕਈ ਸਾਲਾਂ ਤੋਂ ਗੁਰਬਾਣੀ ਗੁਰਮਿਤ ਵਿਚਾਰਾਂ ਰਾਹੀਂ ਆਈਆਂ ਹੋਈਆਂ ਸਮਾਜਿਕ ਅਤੇ ਕੌਮੀ ਗਿਰਾਵਟਾਂ ਤੋਂ ਉਹਨਾਂ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਵਿਚ ਮੋਹਰੀ ਰੋਲ ਅਦਾ ਕੀਤਾ ਹੈ।

ਪਰ ਗਰਮਤਿ ਤੋਂ ਉਲਟੀ ਮਤਿ ਵਾਲਿਆਂ ਕੋਲ ਹਥਿਆਰ ਇਹੋ ਹੀ ਆ, ਜਾਂ ਤਾਂ ਫੋਨ ਲਾ ਕੇ ਗਾਲਾਂ ਕੱਢ ਲਵੋ (ਪਰ ਕਰਨ ਵੀ ਕੀ ਕਿਉਂ ਨਾ, ਬਚਿੱਤਰ ਦੀ ਸਿੱਖਿਆ ਵੀ ਤਾਂ ਇਹੋ ਹੀ ਆ ਅਸ਼ਲੀਲਪੁਣਾ) ਤੇ ਜਾਂ ਕਿਸੇ ਤਰੀਕੇ ਨਾਲ ਬਦਨਾਮ ਕਰ ਦਿਉ। ਕਿਉਂਕਿ ਸੋਚ ਇਹਨੀ ਸੌੜੀ ਹੋ ਗਈ ਹੈ।

ਇਕ ਕਹਾਣੀ ਚੇਤੇ ਆ ਗਈ, ਕਹਿੰਦੇ ਇਕ ਰਾਜੇ ਦੇ ਪੈਰ ਵਿਚ ਕੰਡਾ ਵੱਜ ਗਿਆ ਤੇ ਪੀੜਾ ਨਾਲ ਕੁਰਲਾ ਉੱਠਿਆ, ਤੇ ਪਰਜਾ ਦੇ ਪੰਡਿਤਾਂ, ਵਿਦਵਾਨਾਂ ਨੂੰ ਸੱਦ ਕੇ ਕਹਿਣ ਲੱਗਾ, ਕਿ ਇਸ ਦਾ ਹੱਲ ਕਰੋ। ਤਾਂ ਜੋ ਫਿਰ ਮੇਰੇ ਪੈਰ ਵਿਚ ਕੰਡਾ ਨਾ ਵੱਜੇ, ਤਾਂ ਕਹਿੰਦੇ ਉੱਥੇ ਇਕੱਠੇ ਹੋਏ ਪੰਡਿਤ ਵਿਦਵਾਨਾਂ ਨੇ ਫੈਸਲਾ ਸੁਣਾਇਆ, ਕਿ ਸਾਰੀ ਧਰਤੀ ਨੂੰ ਚਮੜੀ ਨਾਲ ਢੱਕ ਦਿੱਤਾ ਜਾਵੇ। ਜਦੋਂ ਪਰਜਾ ਦੇ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਹ ਇਕੱਠੇ ਹੋ ਕੇ ਰਾਜੇ ਕੋਲ ਆਏ। ਉਹਨਾਂ ਕਿਹਾ ਜੇ ਇਸ ਤਰਾਂ ਹੋ ਗਿਆ, ਖੇਤੀ ਕਿਵੇਂ ਹੋਊ, ਸਾਡਾ ਤਾਂ ਧੰਦਾ ਬੰਦ ਹੋ ਜਾਊ। ਹੱਥ ਜੋੜ ਕੇ ਉਹਨਾਂ ਮਿੰਨਤਾਂ ਕੀਤੀਆਂ। ਨਾਲ ਫਿਰ ਦੂਜੀ ਵਿਚਾਰ ਇਹ ਹੋਈ ਕੇ ਚਲੋ ਸਾਰੀ ਧਰਤੀ ਦੀ ਧੂੜ ਸਾਫ ਕੀਤੀ ਜਾਵੇ। ਜਿੱਥੇ ਕਿਤੇ ਕੰਢਾ ਆਵੇ ਉਹਨੂੰ ਇਕ ਪਾਸੇ ਕੀਤਾ ਜਾਵੇ। ਜਦੋਂ ਇਹ ਕੰਮ ਸੁਰੂ ਕੀਤਾ, ਕਹਿੰਦੇ ਧੂੜ ਹੀ ਧੂੜ ਚਾਰੇ ਪਾਸੇ ਅਤੇ ਅਸਮਾਨੀ ਚੜ ਗਈ। ਲੋਕਾਂ ਨੂੰ ਸਾਹ ਨਾ ਆਵੇ, ਉਹ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਫਿਰ ਲੋਕ ਚੱਲ ਕੇ ਆਏ, ਉਹਨਾਂ ਆਖਿਆ ਰੋਕੋ ਇਹ ਸਾਰਾ ਕੁੱਝ। ਰਾਜਾ ਇਸ ਧੂੜ ਨਾਲ ਤਾਂ ਸਾਰਾ ਦੇਸ਼ ਬੀਮਾਰ ਹੋ ਗਿਆ। ਤਾਂ ਫਿਰ ਉਹ ਵਿਦਵਾਨ ਕਹਿਣ ਲੱਗੇ ਠੀਕ ਹੈ, ਪਾਣੀ ਡੋਲ ਕੇ ਧੂੜ ਨੂੰ ਬਿਠਾਇਆ ਜਾਵੇ। ਸਾਰੀ ਧਰਤੀ 'ਤੇ ਪਾਣੀ ਲਾਉਣ ਨਾਲ ਫਿਰ ਚਿੱਕੜ ਹੋ ਗਿਆ, ਲੋਕ ਫਿਰ ਪਰੇਸ਼ਾਨ ਹੋ ਕੇ ਰਾਜੇ ਕੋਲ ਆਏ, ਤੇ ਕਹਿੰਦੇ ਰਾਜਾ ਇਕ ਕੰਡੇ ਦਾ ਹੱਲ ਲੱਭਣਾ ਸੀ, ਤੇ ਅਸੀਂ ਬਰਬਾਦ ਹੋ ਗਏ। ਇਹ ਵਿਦਵਾਨ ਵੀ ਨਹੀਂ ਲੱਭ ਸਕੇ। ਕਹਿੰਦੇ ਇੰਨੇ ਨੂੰ ਇਕ ਬੰਦਾ ਆਇਆ, ਉਸਨੇ ਚਮੜੇ ਦੀ ਜੁੱਤੀ ਰਾਜੇ ਦੇ ਪੈਰੀਂ ਪਾ ਕੇ ਆਖਿਆ, ਲੈ ਰਾਜਾ ਅੱਜ ਤੋਂ ਬਾਅਦ ਤੇਰੇ ਪੈਰ ਵਿਚ ਕੰਡਾ ਨਹੀਂ ਵੱਜਦਾ। ਉਹ ਇਕ ਬੁੱਧੀਮਾਨ ਵਿਅਕਤੀ ਸੀ। ਰਾਜਾ ਹੈਰਾਨ ਹੋ ਗਿਆ, ਕਿ ਜੇ ਇਸ ਨਾਲ ਹੀ ਸਰ ਜਾਣਾ ਸੀ, ਤਾਂ ਆ ਇਹਨੀ ਬਰਬਾਦੀ ਕਰਨ ਦੀ ਲੋੜ ਕੀ ਸੀ।

ਅੱਗੇ ਚੱਲ ਕੇ ਜਿਕਰ ਆਉਂਦਾ ਹੈ, ਉਹ ਪੰਡਿਤ ਈਰਖਾ, ਕ੍ਰੋਧ ਨਾਲ ਭਰ ਗਏ। ਕਹਿਣ ਲੱਗੇ ਇਹ ਕੋਈ ਸ਼ੈਤਾਨ ਹੈ। ਉਹਨਾਂ ਦੇ ਮਨ ਵਿਚ ਰੋਸ ਪੈਦਾ ਹੋ ਗਿਆ। ਕਹਿੰਦੇ ਅਸੀਂ ਇੰਨੇ ਵੱਡੇ ਪੰਡਿਤ ਵਿਦਵਾਨ ਹਾਂ, ਲੋਕ ਸਾਡਾ ਸਤਿਕਾਰ ਕਰਦੇ, ਰਾਜਾ ਸਾਡੀ ਸਲਾਹ ਲੈਂਦਾ, ਅਸੀਂ ਤਾਂ ਹੱਲ ਨਹੀਂ ਲੱਭ ਸਕੇ, ਇਹਨੇ ਇਹ ਕਿੱਦਾਂ ਲੱਭ ਲਿਆ। ਜੋ ਅਸੀਂ ਆਪਣੀ ਬੁੱਧੀ ਨਾਲ ਨਹੀਂ ਖੋਜ ਸਕੇ, ਇਹਨੇ ਕਿਦਾਂ ਲੱਭ ਲਿਆ। ਰਾਜੇ ਨੂੰ ਵੀ ਭੜਕਾਇਆ, ਕਹਿੰਦੇ ਇਹ ਜੁੱਤੀ ਖਤਰਨਾਕ ਸਿੱਧ ਹੋ ਸਕਦੀ ਹੈ। ਰਾਜਾ ਹੈਰਾਨ ਰਹਿ ਗਿਆ, ਅੰਤ ਉਸ ਜੁੱਤੀ ਬਣਾਉਣ ਵਾਲੇ ਨੂੰ ਸੂਲੀ ਤੇ ਚੜਾ ਦਿੱਤਾ ਗਿਆ। ਤੇ ਉਸ ਤੋਂ ਮਗਰੋਂ ਜਿੰਨੇ ਲੋਕਾਂ ਨੇ ਸਲਾਹ ਦਿੱਤੀ, ਕਿ ਧਰਤੀ ਨੂੰ ਪਰੇਸ਼ਾਨ ਨਾ ਕਰੋ, ਉਹਨਾਂ ਨੂੰ ਵੀ ਸਜਾ ਸੁਣਾਈ ਜਾਂਦੀ ਰਹੀ....

ਇਹੀ ਹਾਲਤ ਸਾਡੀ ਹੈ, ਇਕ ਪਾਸੇ ਧਰਮ ਦੇ ਨਾਂ 'ਤੇ ਸਦੀਆਂ ਤੋਂ ਲੋਕਾਂ ਨੰ ਗੁੰਮਰਾਹ ਕਰਨ ਵਾਲੇ ਬ੍ਰਹਿਮਗਿਆਨੀ (ਭ੍ਰਮ ਗਿਆਨੀ) ਪੰਡਿਤ ਅੱਜ ਦੇ ਡੇਰੇਦਾਰ ਸੰਪਰਦਾਵਾਂ ਵਾਲੇ ਤੇ....। ਤੇ ਦੂਜੇ ਪਾਸੇ ਸੱਚ ਦਾ ਹੋਕਾ ਦੇਣ ਵਾਲੇ ਨਿਰੋਲ ਗੁਰਮਿਤ ਦੀ ਗੱਲ ਕਰਨ ਵਾਲੇ ਹਨ।

ਗੁਰਮਿਤ ਨੇ ਇਕ ਚੰਗੇ ਜੀਵਨ ਨੂੰ ਮਹਾਨਤਾ ਦਿੱਤੀ ਹੈ, ਨਾ ਕੇ ਵਾਧੂ ਦੇ ਕਰਮਕਾਂਡਾ ਤੇ ਪਾਖੰਡਾਂ ਨੂੰ ਅਜੋਕੇ ਸੰਤ ਤੇ ਸਾਧ ਲਾਣਾ ਬਿਲਕੁਲ ਉਹਨਾਂ ਹੀ ਪੰਡਿਤਾਂ ਵਰਗਾ ਹੈ, ਜਿੰਨਾਂ ਇਕ ਕੰਡੇ ਦਾ ਹੱਲ ਲੱਭਣ ਲਈ ਲੋਕਾਂ ਦੇ ਨੱਕ 'ਚ ਦਮ ਕਰ ਕੇ ਰੱਖ ਦਿੱਤਾ। ਜਦ ਕਿ ਇਕ ਸਿਆਣੇ ਨੇ ਪੈਰੀਂ ਜੁੱਤੀ ਪਵਾ ਕੇ ਹੀ ਸਾਰਾ ਮਸਲਾ ਹੱਲ ਕਰ ਦਿੱਤਾ।

ਹੁਣ ਫੈਸਲਾ ਤਾਂ ਆਪਾਂ ਕਰਨਾ ਹੈ, ਕਿ ਸਾਨੂੰ ਸਿਆਣਾ ਕੌਣ ਲੱਗਦਾ। ਲੋਕਾਂ ਨੂੰ ਕਰਮਕਾਡਾਂ 'ਚ ਪਾ ਕੇ ਵਾਧੂ ਦੇ ਪਾਖੰਡ ਧਰਮ ਦੇ ਨਾਂ ਤੇ ਕਰਵਾਉਣ ਵਾਲੇ, ਕਦੀ ਸੰਪਟ, ਮਹਾਂ ਸੰਪਟ ਲਵਾਉਣ ਵਾਲੇ ਬੁੱਤ ਰੱਖ ਕੇ ਪੂਜਾ ਕਰਵਾਉਣ ਵਾਲੇ, ਆਰਤੀਆਂ ਵਾਲੇ, ਆਪਣੀ ਪੂਜਾ ਕਰਵਾਉਣ ਵਾਲੇ ਲੋਟੂ ਸਾਧ ਜਾਂ ਇਹ ਕਹਿਣ ਵਾਲੇ ਕਿ ਸੱਚ 'ਤੇ ਇਮਾਨਦਾਰੀ ਤੇ ਪਹਿਰਾ ਦੇਣ ਵਾਲਾ ਹੀ ਧਰਮੀ ਹੈ।

ਗੁਰਮਿਤ ਪ੍ਰਚਾਰਕ
ਗੁਰਸ਼ਰਨ ਸਿੰਘ (ਨਾਗਪੁਰ)
91-808-791-5039


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top