Share on Facebook

Main News Page

ਸਤਿ ਸਯ ਗ੍ਰੰਥ ਪੂਰਾ ਹੋਣ ’ਤੇ ਕਾਲਕਾ ਅਰਾਧਕ ਕਵੀ ਸਿਆਮ ਦੇਵੀ ਸਿਵਾ (ਪਾਰਬਤੀ) ਤੋਂ ਦੇਹਿ ਸ਼ਿਵਾ ਬਰ ਮੋਹਿ ਇਹੈ... ਆਖ ਕੇ ਵਰ ਮੰਗਦਾ ਹੈ ਨਾ ਕਿ ਗੁਰੁ ਗੋਬਿੰਦ ਸਿੰਘ ਜੀ: ਸ. ਸੁਰਿੰਦਰ ਸਿੰਘ ਫ਼ਰੀਦਾਬਾਦ

(13 ਦਸੰਬਰ 2011, ਸਤਨਾਮ ਕੌਰ ਫਰੀਦਾਬਾਦ)

ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਖੌਤੀ ਦਸਮ ਗ੍ਰੰਥ ਦੇ ਵਿਰੋਧ ਵਿਚ ਅੱਜ ਇਥੇ ਹਰ ਮਹੀਨੇ ਦੀ 13 ਨੂੰ ਕਾਲਾ ਦਿਵਸ ਮਨਾਉਂਦਿਆ ਗੁਰੁ ਗ੍ਰੰਥ ਸਾਹਿਬ ਜੀ ਦੀ ਸਰਵਉਚੱਤਾ ਨੂੰ ਸਮਰਪੱਤ ਜੱਥੇਬੰਦੀ ਦਸਮ ਗ੍ਰੰਥ (ਬਚਿੱਤਰ ਨਾਟਕ) ਵਿਚਾਰ ਮੰਚ ਇੰਟਰਨੈਸ਼ਨਲ ਦੇ ਕੋਆਰਡੀਨੇਟਰ ਸ. ਸੁਰਿੰਦਰ ਸਿੰਘ ਨੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅੰਦਰ ਦੇਹਿ ਸ਼ਿਵਾ ਬਰ ਮੋਹਿ ਇਹੈ ਨੂੰ ਕੌਮੀ ਤਰਾਨਾ ਤਾਂ ਬਣਾ ਦਿੱਤਾ ਗਿਆ ਪਰ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਇਹ ਤਰਾਨਾ ਅਕਾਲਪੁਰਖ ਅੱਗੇ ਨਹੀਂ ਸ਼ਿਵਾ (ਸ਼ਿਵ ਦੀ ਪਤਨੀ ਪਾਰਬਤੀ) ਅੱਗੇ ਵਰ ਮੰਗਣ ਲਈ ਕੀਤਾ ਜਾ ਰਿਹਾ ਹੈ।

ਉਨਾਂ ਦਸਿਆ ਕਿ ਦੇਹਿ ਸਿਵਾ ਬਰ ਮੋਹਿ ਇਹੈ ...ਵਿਚ ਸ਼ਿਵਾ ਦਾ ਅਰਥ ਅਕਾਲਪੁਰਖ ਨਹੀਂ ਬਲਕਿ ਸ਼ਿਵ ਪਤਨੀ ਪਾਰਬਤੀ ਹੈ ਅਤੇ ਸਤਿ ਸਯ ਗ੍ਰੰਥ (700 ਸ਼ਲੋਕਾਂ ਵਾਲਾ ਗ੍ਰੰਥ/ਦੁਰਗਾ ਸਪਤਸ਼ਤੀ) ਪੂਰਾ ਹੋਣ ’ਤੇ ਕਾਲਕਾ ਅਰਾਧਕ ਕਵੀ ਸਿਆਮ ਦੇਵੀ ਸਿਵਾ (ਪਾਰਬਤੀ) ਤੋਂ ਦੇਹਿ ਸ਼ਿਵਾ ਬਰ ਮੋਹਿ ਇਹੈ... ਆਖ ਕੇ ਵਰ ਮੰਗਦਾ ਹੈ ਪਰ ਸਿੱਖਾਂ ਨੂੰ ਦੇਵੀ ਅੱਗੇ ਵਰ ਮੰਗਣ ਦੀ ਕੀ ਲੋੜ ਪੈ ਗਈ? ਜਦ ਕਿ ਸਿੱਖੀ ਵਿਚ ਤਾਂ ਵਰ ਸ਼ਰਾਪ ਪਰਵਾਣ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ “ਦੇਹਿ ਸਿਵਾ” ਨੂੰ ਵੱਡੇ ਵੱਡੇ ਜੈਕਾਰੇ ਅਤੇ ਹੁਲਾਰੇ ਨਾਲ ਪੜ੍ਹਨ ਵਾਲੇ ਦੇਵੀ ਉਸਤਤਿ ਕਰਦੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦਾ ਘੋਰ ਅਪਮਾਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਦੇਹਿ ਸਿਵਾ ਬਰ ਮੋਹਿ ਇਹੈ ਦੇ ਸਵੈਯਾ 231, 232 ਅਤੇ ਦੋਹਿਰਾ 233 ਦਾ ਸਮੁੱਚਾ ਭਾਵ ਇਹ ਹੈ ਕਿ ਹੇ ਦੇਵੀ ਸ਼ਿਵਾ ! ਹੇ ਦੇਵੀ ਚੰਡਿਕਾ ! ਕਵਿ ਨੇ ਤੇਰਾ ਸਤਿ ਸੌ ਸ਼ਲੋਕਾਂ ਦਾ ਗ੍ਰੰਥ ਜਿਸ ਬਰਾਬਰ ਹੋਰ ਕੋਈ ਗ੍ਰੰਥ ਨਹੀਂ ਪੂਰਾ ਕੀਤਾ ਹੈ ਅਤੇ ਜਿਸ ਮੰਗ ਜਾਂ ਵਰ ਨਮਿਤ ਇਹ ਲਿਖਿਆ ਹੈ, ਉਹ ਪੂਰੀ ਕਰ। ਹੁਣ ਇਸੇ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦੇ ਪੰਨਾ 809’ਤੇ ਵੀ ਦੇਵੀ ਉਸਤਤਿ ਦੁਰਗਾ ਤੂ ਛਿਮਾ ਤੂ ਸ਼ਿਵਾ ਰੂਪ ਤੇਰੋ॥ ਪੜਿਆ ਜਾ ਰਿਹਾ ਹੈ। ਸਪਸ਼ਟ ਹੈ ਕਿ ਸ਼ਿਵਾ ਦਾ ਅਰਥ ਦੇਵੀ ਦੁਰਗਾ ਹੀ ਹੈ, ਜਿਸ ਦੀ ਕਥਾ ਮਾਰਕੰਡੇਯ ਰਿਸ਼ੀ ਨੇ 700 ਸ਼ਲੋਕਾਂ, ਦੁਰਗਾ ਸਪਤਸ਼ਤੀ ਵਿਚ ਲਿਖੀ ਹੈ। ਸ. ਸੁਰਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਸਾਬਤ ਕਰਣ ਵਾਲਿਓ ਜ਼ਰਾ ਦੱਸੋ ! ਕੀ ਗੁਰੂ ਸਾਹਿਬ ਦੇਵੀ ਸ਼ਿਵਾ, ਦੁਰਗਾ, ਚੰਡਕਾ ਆਦਿ ਤੋਂ ਵਰ ਮੰਗਣਗੇ ? ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਵਾਲੇ ਗੁਰੂ ਸਾਹਿਬ ਕੀ ਇਹ ਲਿਖ ਸਕਦੇ ਹਨ ਕਿ “ਗ੍ਰੰਥ ਸਤਿ ਸਇਆ” ਦੇ ਬਰਾਬਰ ਹੋਰ ਕੋਈ ਗ੍ਰੰਥ ਨਹੀਂ? ਇਸ ਦੇਵੀ ਪੂਜਕ ਸਵੈਯੇ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਜੋੜ ਕੇ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਕਲੰਕਤ ਕਰ ਕੇ ਸਿੱਖ ਧਰਮ ਨੂੰ ਦੇਵੀ ਪੂਜਕ ਸਾਬਤ ਕਰਣ ਦੀ ਇਕ ਵੱਡੀ ਸਾਜਸ਼ ਰਚੀ ਜਾ ਰਹੀ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ।

ਇਸ ਮੌਕੇ ਸਿੱਖ ਵਿਦਵਾਨ ਸ. ਦਲਬੀਰ ਸਿੰਘ ਦੀ ਪੁਸਤਕ ਅਖੌਤੀ ਦਸਮ ਗ੍ਰੰਥ ਦੀ ਅਸਲੀਅਤ ਦਾ ਦੂਜਾ ਐਡੀਸ਼ਨ ਵੀ ਰਿਲੀਜ਼ ਕੀਤਾ ਗਿਆ। ਜਿਸ ਵਿਚ ਸ. ਦਲਬੀਰ ਸਿੰਘ ਨੇ ਅਖੌਤੀ ਦਸਮ ਗ੍ਰੰਥ ਦੀ ਬ੍ਰਾਹਮਣੀ ਗ੍ਰੰਥਾਂ ਨਾਲ ਤੁਲਨਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਅਪਣੀ ਪੁਸਤਕ ਵਿਚ ਇਹ ਵੀ ਖੁਲਾਸਾ ਕੀਤਾ ਹੈ, ਕਿ ਕਿਸ ਤਰ੍ਹਾਂ ਮਹਾਂਕਾਲ ਬੁੱਧ ਧਰਮ ਨੂੰ ਖਾ ਗਿਆ ਤੇ ਹੁਣ ਸਿੱਖ ਧਰਮ ਦੀ ਵਾਰੀ ? ਯੰਗ ਸਿੱਖ ਐਸੋਸਿਏਸ਼ਨ ਵੱਲੋਂ ਅਸ਼ਲੀਲਤਾ ਭਰਪੂਰ ਬਚਿਤਰ ਨਾਟਕ/ਅਖੌਤੀ ਦਸਮ ਗ੍ਰੰਥ ਦਾ ਪਾਜ਼ ਉਘੇੜਦਾ ਇਸ਼ਤਿਹਾਰ ਸੰਗਤਾਂ ਵਿਚ ਵਡਿਆ ਗਿਆ। ਇਸ ਮੌਕੇ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ, ਖਾਲਸਾ ਨਾਰੀ ਮੰਚ ਫਰੀਦਾਬਾਦ, ਦੁਰਮਤਿ ਸੋਧਕ ਗੁਰਮਤਿ ਲਹਿਰ, ਗੁਰਸਿੱਖ ਫੈਮਿਲੀ ਕਲੱਬ ਫਰੀਦਾਬਾਦ ਆਦਿਕ ਜੱਥੇਬਦੀਆਂ ਦੇ ਨੁੰਮਾਇਦੇ ਹਾਜ਼ਰ ਸਨ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top