Share on Facebook

Main News Page

ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਟੋਰਾਂਟੋ ਦੇ ਪ੍ਰੋਗ੍ਰਾਮਾਂ ਦਾ ਵੇਰਵਾ

19 ਦਿਸੰਬਰ ਨੂੰ ਪ੍ਰੋ. ਸਰਬਜੀਤ ਸਿੰਘ ਧੂੰਦਾ ਟੋਰਾਂਟੋ ਪਹੁੰਚ ਰਹੇ ਨੇ। ਕੈਲਗਰੀ 'ਚ ਹੋਏ ਭਰਵੇਂ ਸਮਾਗਮਾਂ ਨੇ ਇਹ ਦਰਸਾ ਦਿੱਤਾ ਹੈ ਕਿ ਗੁਰਮਤਿ ਦੀ ਲਹਿਰ ਹੁਣ ਰੁਕਣ ਵਾਲੀ ਨਹੀਂ।

ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਮਪਟਨ ਵਿਖੇ ਹੋਈ ਅੱਜ ਭਰਵੀਂ ਮੀਟਿੰਗ 'ਚ ਜਾਗਰੂਕ ਸਿੰਘਾਂ ਨੇ ਇਹ ਪ੍ਰੋਗ੍ਰਾਮ ਨਿਰਵਿਘਨ ਕਰਵਾਉਣ ਲਈ ਰਣਨੀਤੀ ਤੈਅ ਕੀਤੀ। ਸਾਰੇ ਸਿੰਘਾਂ ਨੇ ਪੂਰੇ ਹੋਸ਼ 'ਤੇ ਜੋਸ਼ ਨਾਲ ਇਹ ਫੈਸਲਾ ਲਿਆ ਕਿ ਗੁਰਮਤਿ ਦੇ ਪ੍ਰਚਾਰ ਹਿੱਤ ਸਾਰੀਆਂ ਜਾਗਰੂਕ ਧਿਰਾਂ ਨੂੰ ਇੱਕਠੇ ਹੋਕੇ, ਬਿਪਰਵਾਦੀ ਅਤੇ ਗੁਰਮਤਿ ਵਿਰੋਧੀ ਅਨਸਰਾਂ ਨਾਲ ਨਿਪਟਣ। ਇਸ ਦੇਸ਼ ਵਿੱਚ ਹਰ ਕਿਸੇ ਨੂੰ ਆਪਣੇ ਵੀਚਾਰ ਪੇਸ਼ ਕਰਨ ਦੀ ਆਜ਼ਾਦੀ ਹੈ, ਅਤੇ ਇਸ ਹੱਕ ਤੋਂ ਕੋਈ ਵੀ ਵਾਂਝਾ ਨਹੀਂ ਰਹਿ ਸਕਦਾ। ਜੇ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲਗਦੀ, ਤਾਂ ਉਹ ਗੱਲ ਨਾ ਸੁਣੀ ਜਾਏ, ਜਾਂ ਉਸ ਵਿਅਕਤੀ ਨੂੰ ਨਾ ਸੁਣਿਆ ਜਾਏ, ਪਰ ਅਸਿਭਯਕ ਤਰੀਕਿਆਂ ਨਾਲ ਕਿਸੇ ਦੀ ਇਹ ਆਜ਼ਾਦੀ ਨਹੀਂ ਖੋਈ ਜਾ ਸਕਦੀ।

ਗੁਰਮਤਿ ਵਿਰੋਧੀ ਅਨਸਰਾਂ ਨੇ ਕੋਈ ਦੋ ਕੁ ਸਾਲ ਪਹਿਲਾਂ ਗੁੰਡਾਗਰਦੀ ਕਰਕੇ, ਸਿੱਖਾਂ ਦਾ ਅਕਸ ਖਰਾਬ ਕੀਤਾ ਸੀ, ਪਰ ਇਹ ਹੁਣ ਦੋਬਾਰਾ ਨਹੀਂ ਹੋਣ ਦਿੱਤਾ ਜਾਏਗਾ, ਹੁਣ ਹੋਰ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜਿਸਦਾ ਸਾਰੇ ਜਾਗਰੂਕ ਸਿੰਘਾਂ ਨੇ ਪੁਰਜੋਰ ਸਮਰਥਨ ਕੀਤਾ। ਇਸ ਇੱਕਤਰਤਾ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ, ਬਰੈਮਪਟਨ ਦੇ ਪ੍ਰਧਾਨ ਸ੍ਰ. ਬਲਕਰਨਜੀਤ ਸਿੰਘ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਇਸ ਸ਼ਹਿਰ ਦੇ ਜਾਗਰੂਕ ਸਿੱਖ, ਸਿੱਖ ਸਪੋਕਸਮੈਨ, ਗੁਰੂਪੰਥ.ਕਾਮ, ਖਾਲਸਾ ਨਿਊਜ਼ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋਏ।

ਪ੍ਰੋ. ਸਰਬਜੀਤ ਸਿੰਘ ਜੀ ਧੂੰਦਾ ਦੇ ਪ੍ਰੋਗ੍ਰਾਮਾਂ ਦਾ ਵੇਰਵਾ ਇਸ ਪ੍ਰਕਾਰ ਹੈ:

Date Time Place
Monday 19 Dec 2011 7 pm - 8 pm Guru Nanak Mission Center, Brampton (Peter Robertson / Dixie Rd)
08:30 pm - 09:30 pm Ontario Khalsa Darbar, Dixie Road (Dixie Gurdwara)
Tue 20 -  Fri 23 Dec 2011 09:30 am - 10:30 am Guru Nanak Mission Center, Brampton (Peter Robertson / Dixie Rd)
7 pm - 8 pm Guru Nanak Mission Center, Brampton (Peter Robertson / Dixie Rd)
08:30 pm - 09:30 pm Ontario Khalsa Darbar, Dixie Road (Dixie Gurdwara)
Saturday 24 Dec 2011 8 am - 9 am Ontario Khalsa Darbar, Dixie Road (Dixie Gurdwara)
11 am - 12 noon Guru Nanak Mission Center, Brampton (Peter Robertson / Dixie Rd)
12:15 pm - 01:15 pm Guru Granth Sahib Academy, 10185 Missisauga Road, Brampton
5 pm - 6 pm Gurudwara Shaheed Garh Sahib, Hamilton
7 pm - 8 pm Guru Nanak Mission Center, Brampton (Peter Robertson / Dixie Rd)
08:30 am - 09:30 pm Ontario Khalsa Darbar, Dixie Road (Dixie Gurdwara)
Sunday 25 Dec 2011 09:30 am - 10:30 am Guru Nanak Mission Center, Brampton (Peter Robertson / Dixie Rd)
11 am - 11:45 am Oakville Gurdwara Sahib
02:30 pm - 03:30 pm Ontario Khalsa Darbar, Dixie Road (Dixie Gurdwara)
7pm - 8 pm Guru Nanak Mission Center, Brampton (Peter Robertson / Dixie Rd)
Monday 26 Dec 2011 09:30 am - 10:30 am Guru Nanak Mission Center, Brampton (Peter Robertson / Dixie Rd)
12 noon - 1pm Kitchener Gurdwara Sahib
2 pm - 4 pm Gurudwara Sikh Lehar Centre, Brampton
7 pm - 8 pm Guru Nanak Mission Center, Brampton (Peter Robertson / Dixie Rd)


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top