ਪ੍ਰੋ. ਧੂੰਦਾ ਬਾਰੇ ਲੋਕ ਬਹੁਤ ਕੁਛ ਕਹਿ ਰਹੇ ਨੇ। ਭਾਂਤ ਭਾਂਤ ਦੀਆਂ ਗੱਲਾ
ਬਣਾ ਕੇ ਪੇਸ਼ ਕਰ ਰਹੇ ਨੇ, ਆਮ ਜਨਤਾ ਨੂੰ ਮਗਰ ਲਾਉਣ ਲਈ ਬਹਿਕਾਉਣ ਲਈ ਬੜੀਆਂ ਰਿਕਾਰਡ ਵਿਚਾਰਾਂ
ਨਾਲ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਬਾਦਲਕਿਆਂ ਨੇ ਅਤੇ ਬੂਬਨਿਆਂ ਦੇ ਚੇਲਿਆਂ ਨੇਚ ਅੱਡੀ
ਚੋਟੀ ਤਾਂ ਜੋਰ ਲਾਇਆ ਹੋਇਆ ਮਾਹੋਲ ਖਰਾਬ ਕਰਨ ਲਈ, ਪਰ ਸੰਗਤਾਂ
ਨੇ ਤਿਲ ਮਾਤਰ ਨਹੀਂ ਬਾਤ ਪੁਛੀ ''ਘੋਗੜ ਪੰਥੀਆਂ'' ਦੀ। ਤੇ ਉਹ ਹੁਣ ਆਪਣੀ ਹੋਂਦ ਬਚਾਉਣ ਲਈ
ਸਰਕਾਰੀ ਦੱਲਿਆਂ ਦੇ ਰੇਡੀਓ/ ਟੀ. ਵੀ. ਓਤੇ ਚੀਕ ਚਹਾੜਾ ਪਾ ਰਹੇ ਨੇ।
ਪਰ ਕੌਮੀ ਦਰਦ ਪਾਲਣ ਵਾਲਿਆਂ ਦਾ ਫਰਜ਼ ਬਣਦਾ ਹੈ, ਕਿ ਜਿਹੜੇ ਪ੍ਰਚਾਰਿਕ
ਜਿੰਨਾ ਚਿਰ ਸਾਨੂੰ ਬਹੁਤਿਆਂ ਤੋਂ ਹਟਾ ਕੇ, ਸਿਰਫ ਤੇ ਸਿਰਫ ਇੱਕ
ਗੁਰੂ ''ਗੁਰੂ ਗਰੰਥ ਸਾਹਿਬ ਜੀ'' ਨਾਲ ਜੋੜ ਰਹੇ ਨੇ ਅਤੇ ਸਾਨੂੰ ਗੁਰੂ ਸ਼ਬਦ ਦੇ ਸ਼ੀਸ਼ੇ ਮੂਹਰੇ
ਲਿਆ ਖੜੋਂਦੇ ਨੇ, ਤਾਂ ਜੋ ਅਸੀਂ ਸਮਝ ਸੱਕੀਏ ਅਸੀਂ ਕਿਥੇ ਹਾਂ ਅਤੇ ਸਾਡੇ ਗੁਰੂ ਦੀ ਗੱਲ ਕਿਥੇ
ਹੈ, ਉਨ੍ਹਾਂ ਦਾ ਸਾਥ ਨਾ ਦਿੱਤਾ ਤਾਂ ਕੌਮ ਦਾ ਭਵਿਖ ਚਿਮਟੇ, ਟੱਲੀਆਂ, ਖੜਤਲਾਂ ਵਜਾਉਣ ਅਤੇ
ਬੂਬਨਿਆਂ ਦੇ ਡੇਰਿਆਂ ਚ ''ਚਲਿਤ੍ਰਾਂ ਚਰਿਤਰਾਂ'' ਨੂੰ ਕਰਦਾ ਰੁਲ ਜਾਵੇਗਾ।