Share on Facebook

Main News Page

ਸ਼੍ਰੋਮਣੀ ਕਮੇਟੀ ਦੇ ਨਾਇਕ ਤੋਂ ਖਲਨਾਇਕ ਬਣੇ ਸਤਿਕਾਰ ਕਮੇਟੀ ਮੁੱਖੀ ਬਲਬੀਰ ਸਿੰਘ ਸੀਖਾਂ ਪਿੱਛੇ

ਅੰਮ੍ਰਿਤਸਰ 31 ਜਨਵਰੀ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਦੁਆਰਾ ਹੀ ਪਾਲੇ ਗਏ ਅਤੇ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਧਾਰਮਿਕ ਅਸਥਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਦੇ ਸਰੂਪ ਚੁੱਕ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ੰਸ਼ੋਭਿਤ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਨਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਉਸ ਵੇਲੇ ਖਲਨਾਇਕ ਬਣ ਗਏ ਜਦੋਂ ਉਹ ਸ਼੍ਰੋਮਣੀ ਕਮੇਟੀ ਨੂੰ ਮਰਿਆਦਾ ਦਾ ਪਾਠ ਪੜਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਵਾਲੀ ਜਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਰਾਮਸਰ ਵਿਖੇ ਜਾ ਵੜੇ ਪਰ ਇਹ ਸ੍ਰੋਮਣੀ ਕਮੇਟੀ ਨੂੰ ਗਵਾਰਾ ਨਾ ਲੱਗਾ ਤੇ ਉਹਨਾਂ ਨੇ ਸਤਿਕਾਰ ਕਮੇਟੀ ਦੇ ਦੋ ਮੈਂਬਰਾਂ ਬਲਬੀਰ ਸਿੰਘ ਤੇ ਗੁਰਨਾਮ ਸਿੰਘ ਨੂੰ ਹਮਲਾਵਰ ਕਹਿ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਆਪਣੇ ਕੁਝ ਸਾਥੀਆ ਨਾਲ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਚਾਟੀਵਿੰਡ ਦੇ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਪੁਸਤਕਾਂ ਦੀ ਛਪਾਈ ਕੀਤੀ ਜਾਂਦੀ ਵਿਖੇ ਜਾ ਵੜੇ ਤੇ ਸ਼ਰੋਮਣੀ ਕਮੇਟੀ ਦੇ ਮੌਜੂਦ ਅਧਿਕਾਰੀਆ ਤੇ ਮੁਲਾਜ਼ਮਾਂ ਨੂੰ ਮਰਿਆਦਾ ਦਾ ਪਾਠ ਪੜਾਉਣ ਲੱਗੇ ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੂੰ ਇਹ ਗਵਾਰਾ ਨਾ ਲੱਗਾ ਤੇ ਉਹਨਾਂ ਨੇ ਇਹਨਾਂ ਨੂੰ ਅਖੌਤੀ ਸਤਿਕਾਰ ਕਮੇਟੀ ਦੱਸਦਿਆ ਭਾਈ ਬਲਬੀਰ ਸਿੰਘ ਮੁੱਛਲ ਤੇ ਭਾਈ ਗੁਰਨਾਮ ਸਿੰਘ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਜਿਥੇ ਪੁਲੀਸ ਨੇ ਇਹਨਾਂ ਦੇ ਖਿਲਾਫ ਕਨੂੰਨੀ ਕਾਰਵਾਈ ਭਾਰਤੀ ਦੰਡਾਵਲੀ ਦੀ ਧਾਰਾ 298, 506,380,323,148,149 ਆਦਿ ਤਹਿਤ ਮੁਕੱਦਮਾ ਦਰਜ ਰਪ ਲਿਆ ਹੈ।

ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ੍ਰੋਮਣੀ ਕਮੇਟੀ ਵੱਲੋਂ ਪਵਿੱਤਰ ਗੁਟਕੇ ਖਰੀਦ ਕੇ ਇੱਕ ਵਿਅਕਤੀ ਥਰੀ ਵੀਲਰ ਤੇ ਰੱਖ ਕੇ ਲਿਜਾ ਰਿਹਾ ਸੀ ਜਿਸ ਦਾ ਸਤਿਕਾਰ ਕਮੇਟੀ ਵਾਲਿਆ ਨੇ ਵਿਰੋਧ ਕਰਦਿਆ ਕਿਹਾ ਕਿ ਪਵਿੱਤਰ ਗੁਰਬਾਣੀ ਦੇ ਗੁਟਕਿਆ ਨੂੰ ਉਹ ਥਰੀ ਵੀਲਰ ਤੇ ਲਿਜਾਣ ਦੀ ਆਗਿਆ ਨਹੀ ਦੇਣਗੇ ਕਿਉਕਿ ਇਹ ਮਰਿਆਦਾ ਦੇ ਉਲਟ ਹੈ। ਇਸ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਪਹਿਲਾ ਤਾਂ ਇਹਨਾਂ ਸਤਿਕਾਰ ਕਮੇਟੀ ਦੇ ਅਹੁਦੇਦਾਰਾਂ ਦਾ ਜੁੱਤੀਆਂ ਨਾਲ ਸਤਿਕਾਰ ਕੀਤਾ ਤੇ ਫਿਰ ਥਾਣਾ ‘ਸੀ' ਡਵੀਜਨ ਤੋਂ ਪੁਲਿਸ ਬੁਲਾ ਕੇ ਦੋ ਵਿਅਕਤੀਆ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਜਿਥੇ ਹੁਣ ਸ਼੍ਰੋਮਣੀ ਕਮੇਟੀ ਦੇ ਇਹ ਨਾਇਕ ਤੋਂ ਖਲਨਾਇਕ ਬਣੇ ਹਵਾਲਾਤ ਦੀਆ ਸੀਖਾਂ ਪਿਛਲੇ ਪਾਸੇ ਬੈਠੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਰਲੀਜ ਰਾਹੀਂ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਅਖੋਤੀ ਕਮੇਟੀ ਦੱਸਦਿਆ ਕੀਤੀ ਗਈ ਗੁੰਡਾਗਰਦੀ ਦਾ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪਬਲੀਕੇਸ਼ਨ ਜੋ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਹੈ ਅਖੌਤੀ ਸਤਕਾਰ ਕਮੇਟੀ ਦੇ ਆਪੇ ਬਣੇ ਮੈਂਬਰ ਬਲਵੀਰ ਸਿੰਘ ਮੁੱਛਲ ਤੇ ਗੁਰਨਾਮ ਸਿੰਘ ਆਪਣੇ 25-30 ਬੰਦਿਆਂ ਨਾਲ ਜੋ ਕਿਰਪਾਨਾਂ, ਬਰਛੇ ਤੇ ਡਾਂਗਾ ਨਾਲ ਲੈਸ ਸਨ ਆਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮ ਸ.ਕਰਨਜੀਤ ਸਿੰਘ ਇੰਚਾਰਜ, ਗੁਰਬਚਨ ਸਿੰਘ ਵਲੀਪੁਰ ਸੁਪਰਵਾਈਜਰ ਤੇ ਮੇਹਰ ਸਿੰਘ ਨੂੰ ਬਿਨਾਂ ਵਜਾ ਅਸ਼ਲੀਲ ਗਾਲਾਂ ਕਢੱਣੀਆਂ ਸ਼ੁਰੂ ਕਰ ਦਿੱਤੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਲਾਜਮਾਂ ਵੱਲੋਂ ਵਾਰ-ਵਾਰ ਮਨਾਂ ਕਰਨ ਉਪਰੰਤ ਵੀ ਇਹਨਾਂ ਲੋਕਾਂ ਨੇ ਮੁਲਾਜਮ ਕਰਨਜੀਤ ਸਿੰਘ ਤੇ ਗੁਰਬਚਨ ਸਿੰਘ ਵਲੀਪੁਰ ਉਪਰ ਹਮਲਾ ਕਰ ਦਿਤਾ, ਉਹਨਾਂ ਬੜੀ ਮੁਸ਼ਕਲ ਨਾਲ ਭੱਜ ਕੇ ਕਮਰੇ ਅੰਦਰੋਂ ਕੁੰਡੀ ਬੰਦ ਕਰਕੇ ਟੈਲੀਫੂਨ ਰਾਹੀ ਸ੍ਰੋਮਣੀ ਕਮੇਟੀ ਦੇ ਮੁੱਖ ਦਫਤਰ ਨੂੰ ਇਤਲਾਹ ਦਿੱਤੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਕੇ ਆਪਣੇ ਮੁਲਾਜਮਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਤੇ ਅਖੌਤੀ ਸਤਿਕਾਰ ਕਮੇਟੀ ਮੈਂਬਰਾਂ ਨੂੰ ਫੜਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਇਸ ਤਰਾਂ ਤਕਰੀਬਨ 35-40 ਮਿੰਟ ਇਹਨਾਂ ਗੁੰਡਿਆਂ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਦਿਆਂ ਕਿਰਪਾਨਾਂ ਤੇ ਬਰਛਿਆਂ ਨਾਲ ਖੂਨ ਦੀ ਹੋਲੀ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਵੱਲੋਂ ਕੀਤੀ ਇਸ ਘਿਨਾਉਣੀ ਹਰਕਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਸੱਟਾਂ ਵੀ ਲੱਗੀਆਂ।

ਇਸੇ ਤਰਾ ਭਾਈ ਚਤੁਰ ਸਿੰਘ ਜੀਵਨ ਸਿੰਘ ਫਰਮ ਦੇ ਦੋ ਵਿਅਕਤੀਆ ਨੂੰ ਜਦੋਂ ਫੜ ਕੇ ਮਰਿਆਦਾ ਦੀਆ ਧੱਜੀਆਂ ਉਡਾਉਦਿਆਂ, ਇਹਨਾਂ ਖਲਨਾਇਕਾਂ ਨੇ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਲਿਜਾ ਕੇ ਮੂੰਹ ਕਾਲਾ ਕੀਤਾ ਸੀ, ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਕੋਈ ਕਾਰਵਾਈ ਨਾ ਕੀਤੀ, ਜਦ ਕਿ ਪਵਿੱਤਰਤਾ ਤੇ ਅਧਿਆਤਮਕਵਾਦ ਦੇ ਸੋਮੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਦਾ ਵੀ ਮੂੰਹ ਕਾਲਾ ਕਰਨ ਦੀ ਇਜ਼ਾਜਤ ਨਹੀ ਦਿੱਤੀ ਜਾ ਸਕਦੀ। ਕੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਾਂ ਫਿਰ ਜਥੇਦਾਰ ਅਕਾਲ ਤਖਤ ਇਸ ਦਾ ਜਵਾਬ ਦੇ ਸਕਣਗੇ ਕਿ ਜਦੋਂ ਮੂੰਹ ਕਾਲੇ ਕੀਤੇ ਗਏ ਤਾਂ ਉਸ ਸਮੇਂ ਇਹਨਾਂ ਵਿਅਕਤੀਆ ਦੇ ਖਿਲਾਫ ਕਾਰਵਾਈ ਕਿਉ ਨਾ ਕੀਤੀ ਗਈ? ਅੱਜ ਉਹਨਾਂ ਦੇ ਗਿਰੇਬਾਨ ਹੱਥ ਪਿਆ ਹੈ ਤਾਂ ਇਹ ਨਾਇਕ, ਖਲਨਾਇਕ ਕਿਵੇਂ ਬਣ ਗਏ?

ਥਾਣਾ ਸੀ ਡਵੀਜਨ ਦੇ ਐਸ.ਐਚ.ਓ ਇੰਸਪੈਕਟਰ ਦਿਲਬਾਗ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਸ਼ਕਾਇਤ ਤੇ ਉਹਨਾਂ ਨੇ ਮੁਕੱਦਮਾ ਦਰਜ ਕਰ ਲਿਆ ਹੈ, ਅਤੇ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦ ਕਿ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਅੱਜ ਦੁਪਹਿਰ, ਉਸ ਸਮੇਂ ਗੁਰਦੁਆਰਾ ਰਾਮਸਰ ਵਿਖੇ ਸਥਿਤੀ ਤਨਾਅ ਪੂਰਵਕ ਹੋ ਗਈ, ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਦਫਤਰ ਵਿਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈ ਕੇ ਜਾਣ ਲਗੇ ਤਾਂ ਉਥੇ ਮੌਜੂਦ ਸਤਿਕਾਰ ਕਮੇਟੀ ਦੇ ਅਹੁਦੇਦਾਰ ਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਭਰੇ ਤਰੀਕੇ ਨਾਲ ਸਰੂਪਾਂ ਨੂੰ ਲਿਜਾਣ ਤੇ ਇਤਰਾਜ਼ ਕੀਤਾ। ਜਿਸ ਤੇ ਇਹ ਬਹਿਸ ਤੂੰ ਤੂੰ ਮੈਂ ਮੈਂ ਵਿਚ ਬਦਲ ਗਈ। ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੇ ਮੁਤਾਬਕ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ, ਇਹਨਾਂ ਦੇ ਉਥੇ ਸਥਿਤ ਦਫਤਰ ਵਿਚ ਆ ਕੇ ਮੁਲਾਜ਼ਮਾਂ ਦੀ ਕੁਟ ਮਾਰ ਕੀਤੀ ਤੇ ਦਫਤਰੀ ਸਮਾਨ ਨੂੰ ਨੁਕਸਾਨ ਪਹੁੰਚਾਇਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਨੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਕੇ ਆਪਣੇ ਮੁਲਾਜਮਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕਢਿਆ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਫੜਕੇ ਪੁਲੀਸ ਹਵਾਲੇ ਕੀਤਾ ਗਿਆ। ਇਸ ਤਰਾਂ ਤਕਰੀਬਨ 35-40 ਮਿੰਟ ਇਹਨਾਂ ਵਿਅਕਤੀਆਂ ਵਲੋਂ ਸ਼ਰੇਆਮ ਕਾਨੂੰਨ ਦੀਆਂ ਧਜੀਆਂ ਉਡਾਉਦਿਆਂ ਕਿਰਪਾਨਾਂ ਤੇ ਬਰਛਿਆਂ ਨਾਲ ਖੂਨ ਦੀ ਹੋਲੀ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਵਲੋਂ ਕੀਤੀ ਇਸ ਘਿਨਾਉਣੀ ਹਰਕਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵਲੋਂ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਦੌਰਾਨ ਸਟਾਂ ਵੀ ਲਗੀਆਂ। ਸਤਿਕਾਰ ਕਮੇਟੀ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਿਰੁਧ ਜਿਤਾਉਣ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਹਨਾਂ ਦੀ ਬੇਤਹਾਸ਼ਾ ਕੁਟ ਮਾਰ ਸ਼ੁਰੂ ਕਰ ਦਿਤੀ ਤੇ ਇਕ ਸੇਵਾਦਾਰ ਨੂੰ ਗੰਭੀਰ ਰੂਪ ਵਿਚ ਫਟੜ ਕਰ ਦਿਤਾ ਤੇ ਬਾਕੀਆਂ ਨੂੰ ਪੁਲਿਸ ਫੜ ਕੇ ਲੈ ਗਈ ਤੇ ਇਹਨਾਂ ਤੇ ਗੰਭੀਰ ਧਾਰਾਵਾਂ ਹੇਠ ਮੁਕਦਮਾ ਦਰਜ ਕਰ ਦਿਤਾ। ਸਤਿਕਾਰ ਕਮੇਟੀ ਦੇ ਫਟੜ ਸੇਵਾਦਾਰ ਬਾਰੇ ਹਸਪਤਾਲਾਂ ਵਿਚ ਲਭਣ ਤੇ ਉਸ ਦੀ ਭਾਲ ਨਹੀਂ ਹੋ ਸਕੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੁਝ ਚਿਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਉਹਨਾਂ ਦੀ ਆਪਣੀ ਪ੍ਰਿਟਿੰਗ ਪ੍ਰੈਸ, ਜੋ ਕਿ ਇਸ ਮਕਸਦ ਲਈ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਜੀ ਦੇ ਨਜ਼ਦੀਕ ਇਕ ਬਹੁਤ ਵਡੀ ਇਮਾਰਤ ਵਿਚ ਲਗਵਾਈ ਗਈ ਹੈ, ਦੇ ਵਿਚ ਹੀ ਛਾਪੇ ਜਾਂਦੇ ਹਨ। ਪਿਛੇ ਜਿਹੇ ਬਾਹਰ ਪ੍ਰਾਈਵੇਟ ਪ੍ਰਿਟਿੰਗ ਪ੍ਰੈਸਾਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਛਾਪਣ ਸਮੇਂ ਭਾਰੀ ਬੇਨਿਯਮੀਆਂ ਤੇ ਨਿਰਾਦਰ ਦੀਆਂ ਘਟਨਾਵਾਂ ਹੋਣ ਉਪਰੰਤ, ਇਕ ਕਾਨੂੰਨ ਰਾਹੀਂ ਇਹਨਾਂ ਦਾ ਬਾਹਰੋਂ ਪ੍ਰਾਈਵੇਟ ਤੌਰ ਤੇ ਪ੍ਰਕਾਸ਼ਣ ਬੰਦ ਕਰ ਦਿਤਾ ਸੀ ਤੇ ਹਰ ਲੋੜ ਵਿਅਕਤੀ ਜਾਂ ਸੰਸਥਾ ਨੂੰ ਰਹਿਤ ਮਰਿਯਾਦਾ ਅਨੁਸਾਰ ਇਸ ਪ੍ਰਿਟਿੰਗ ਪ੍ਰੈਸ ਤੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਭੇਂਟ ਕੀਤਾ ਜਾਂਦਾ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਬਹਾਲ ਕਰਾਉਣ ਤੇ ਇਸ ਨੂੰ ਰਹਿਤ ਮਰਿਯਾਦਾ ਅਨੁਸਾਰ ਚਲਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਬਣੀਆਂ ਠਸਤਿਕਾਰ ਕਮੇਟੀਆਂਠ ਨਿਜੀ ਤੌਰ ਤੇ ਇਹ ਸੇਵਾ ਸੰਭਾਲ ਕਰ ਰਹੀਆਂ ਹਨ ਤੇ ਬਹੁਤ ਥਾਵਾਂ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਦੂਸਰੇ ਪਾਸੇ ਤੋਂ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਸਿਖਾਂ ਦੇ ਇਤਿਹਾਸ ਵਿਚ ਠਨਿਰੰਕਾਰੀ ਕਾਂਡਠ ਇਸੇ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਲੈ ਕੇ ਹੋਇਆ ਸੀ।

ਅਜ ਦੁਪਹਿਰ ਗੁਰਦੁਆਰਾ ਬਾਬਾ ਸ਼ਹੀਦਾਂ ਸਾਹਿਬ ਜੀ ਲਾਗੇ ਗੁਰਦੁਆਰਾ ਰਾਮਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਡੀ ਵਿਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾਣ ਸਮੇਂ, ਸਤਿਕਾਰ ਕਮੇਟੀ ਦੀ ਦਖਲ ਅੰਦਾਜ਼ੀ ਨਾਲ ਮਸਲਾ ਹਿੰਸਕ ਰੂਪ ਧਾਰਨ ਕਰ ਗਿਆ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top