ਹਾਂਗਕਾਂਗ-5
ਫਰਵਰੀ -
ਜੰਗ ਬਹਾਦਰ ਸਿੰਘ: ਵਿਸ਼ਵ ਪ੍ਰਸਿੱਧੀ ਪ੍ਰਾਪਤ
100 ਸਾਲਾ ਮੈਰਾਥਨ ਦੌੜਾਕ ਸ੍ਰ ਫੌਜਾ ਸਿੰਘ ਨੂੰ ਅੱਜ ਹਾਂਗਕਾਂਗ ਦੇ
ਗੁਰਦੁਆਰਾ ਸਾਹਿਬ "ਖਾਲਸਾ ਦੀਵਾਨ" ਵਿਖੇ "ਮਿਸਾਲ ਏ ਕੌਮ" ਦੇ ਅਵਾਰਡ ਨਾਲ "ਪੰਜਾਬ
ਯੂਥ ਕਲੱਬ" ਵਲੋਂ ਸਨਮਾਨਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ "ਪੰਜਾਬ ਯੂਥ ਕਲੱਬ"
ਦੇ ਜਰਨਲ ਸਕੱਤਰ ਅਮਰਜੀਤ ਸਿੰਘ ਗਰੇਵਾਲ ਵਲੋਂ ਦੱਸਿਆ ਗਿਆ ਕਿ ਸ੍ਰ ਫੌਜਾ
ਸਿੰਘ ਧਾਰਮਿਕ ਬਿਰਤੀ ਵਾਲੇ ਸਾਬਤ ਸੂਰਤ ਸਿੱਖ ਹਨ ਅਤੇ ਉਹਨਾਂ ਵਲੋਂ ਕੀਤੀਆਂ
ਗਈਆਂ ਪ੍ਰਾਪਤੀਆਂ ਕਾਰਨ ਅੱਜ ਸਿੱਖ ਕੌਮ ਦਾ ਨਾਮ ਪੂਰੀ ਦੁਨੀਆ ਵਿਚ ਰੋਸ਼ਨ
ਹੋਇਆ ਹੈ।
ਸ੍ਰ.ਫੌਜਾ ਸਿੰਘ ਕੌਮ
ਦੀਆਂ ਆਉਣ ਵਾਲਆਂ ਪੀੜੀਆਂ ਲਈ ਹਮੇਸ਼ਾਂ ਪ੍ਰੇਰਨਾ ਸ੍ਰੋਤ ਬਣੇ ਰਹਿਣਗੇ ਇਸੇ
ਕਾਰਨ "ਪੰਜਾਬ ਯੂਥ ਕਲੱਬ" ਅਤੇ ਹਾਂਗਕਾਂਗ ਵਿੱਚ ਵੱਸ ਰਹੇ ਸਮੁੱਚੇ ਪੰਜਾਬੀ
ਭਾਈਚਾਰੇ ਵਲੋਂ ਗੁਰਦੁਆਰਾ ਸਾਹਿਬ "ਖਾਲਸਾ ਦੀਵਾਨ" ਦੀ ਅਗਵਾਈ ਵਿੱਚ ਉਹਨਾ
ਨੂੰ "ਮਿਸਾਲ ਏ ਕੌਮ" ਦੇ ਲਕਬ ਨਾਲ ਸਨਮਾਨਿਆ ਜਾਵੇਗਾ। ਉਹਨਾ ਪੰਜਾਬੀ
ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮੋਕੇ ਵੱਧ ਤੋਂ ਵੱਧ ਸੰਖਿਆ
ਵਿੱਚ ਇਕਤਰ ਹੋ ਕੇ ਇਸ ਕੌਮੀ ਨਾਇਕ ਦੀ ਹੋਂਸਲਾ ਅਫਜ਼ਾਈ ਕਰਨ।