Share on Facebook

Main News Page

ਮੈਂ ਸ਼ਹੀਦ ਹੋ ਜਾਵਾਂਗਾ, ਪਰ ਪ੍ਰੋ. ਧੁੰਦੇ ਦਾ Edmonton 'ਚ ਪ੍ਰੋਗ੍ਰਾਮ ਨਹੀਂ ਹੋਣ ਦੇਵਾਂਗਾ: ਪਰਮਿੰਦਰ ਸਿੰਘ ਟਕਸਾਲੀ

ਇਹ ਹੈ ਪਰਮਿੰਦਰ ਸਿੰਘ Edmonton ਕਨੇਡਾ ਤੋਂ, ਜਿਸਨੇ ਪ੍ਰੋ. ਧੂੰਦਾ ਦੇ ਪ੍ਰੋਗ੍ਰਾਮ ਰੋਕਣ ਦੀ ਸਾਰੀ ਸ਼ਾਜਿਸ਼ ਤਿਆਰ ਕੀਤੀ ਸੀ ਅਤੇ ਕੁਛ ਆਪਣੇ ਹਮਾਇਤੀ ਕੈਲਗਿਰੀ, ਟਰਾਂਟੋ ਤੋਂ ਵੀ ਮੰਗਵਾਏ ਸਨ, ਪਰ ਇਸ ਦੀਆਂ ਆਸਾਂ ਉਪਰ ਉਦੋ ਪਾਣੀ ਫਿਰ ਗਿਆ, ਜਦੋਂ ਸੁਚੇਤ ਸੰਗਤ ਨੇ ਇਨ੍ਹਾਂ ਦੀ ਇਕ ਨਹੀਂ ਸੁਣੀ। ਇਸਨੇ ਪ੍ਰੋ. ਸਰਬਜੀਤ ਸਿੰਘ ਧੂੰਦਾ ਦੇ ਖਿਲਾਫ਼ ਕਾਫੀ ਦਿਨ ਤੋਂ ਆਪਣਾ ਪ੍ਰਚਾਰ ਸ਼ੁਰੂ ਕੀਤਾ ਹੋਇਆ ਸੀ, ਅਤੇ ਇਸ ਨੇ ਓਥੇ ਧੁੰਦੇ ਦੇ ਖਿਲਾਫ਼ ਕਾਫੀ ਦਿਨ ਪਹਿਲਾਂ ਸੀ.ਡੀ. ਵਗੈਰਾ ਤੇ ਅਕਾਲ ਤਖ਼ਤ ਤੋਂ ਆਏ ਫੁਰਮਾਨ ਦੀਆਂ ਕਾਪੀਆਂ ਵੀ ਵੰਡੀਆਂ। ਪਰ ਇਕ ਗੱਲ ਸੋਚਣ ਵਾਲੀ ਹੈ, ਇਨ੍ਹਾਂ ਦੀ ਆਪਣੀ ਸੰਸਥਾ ਅਖੌਤੀ ਦਮਦਮੀ ਟਕਸਾਲ, ਪਰ ਜਦੋਂ ਇਹੋ ਜਿਹਾ ਕੂੜ ਪ੍ਰਚਾਰ ਕਰਨਾ ਹੋਵੇ, ਉਦੋਂ ਇਹਨਾ ਨੂੰ ਅਕਾਲ ਤਖ਼ਤ ਯਾਦ ਆ ਜਾਂਦਾ ਹੈ। ਇਥੇ ਇਕ ਗੱਲ ਸਭ ਨੂੰ ਧਿਆਨ ਵਿਚ ਰਖਣੀ ਚਾਹੀਦੀ ਹੈ,  ਪ੍ਰੋ. ਧੂੰਦਾ ਸਾਹਿਬ ਨੂੰ ਹਾਲੇ ਅਕਾਲ ਤਖਤ ਤੇ ਬੁਲਾਇਆ ਹੀ ਹੈ, ਓਨ੍ਹਾਂ ਨੂੰ ਛੇਕਿਆ ਨਹੀਂ, ਜੋ ਇਹ ਲੋਕ ਕੂੜ ਪ੍ਰਚਾਰ ਕਰ ਰਹੇ ਹਨ।

ਹੁਣ ਮੇਨ ਮੁੱਦੇ 'ਤੇ ਆਉਂਦੇ ਹਾਂ। 25 Jan 2012 ਨੂੰ ਜਦੋਂ ਐਡਮਿੰਟਨ ਹਾਲੇ ਪੋਰਗ੍ਰਾਮ ਸ਼ੁਰੂ ਹੀ ਹੋਣਾ ਸੀ, ਇਸਨੇ ਅਤੇ ਇਸਦੇ ਸਾਥੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਪ੍ਰ੍ਬੰਧ੍ਕਾਂ ਨੇ ਬਹੁਤ ਬੇਨਤੀ ਕੀਤੀ, ਅਤੇ ਫੇਰ ਪੋਲਿਸ ਨੇ ਬਾਹਰਲੇ ਦਰਵਾਜੇ ਵਿਚੋਂ ਸਪੀਕਰ ਰਾਹੀਂ ਬਾਹਰ ਆਉਣ ਦੀ ਬਨੇਤੀ ਕੀਤੀ, ਪਰ ਇਹਨਾ ਇਕ ਨਹੀਂ ਸੁਣੀ ..ਬੱਸ ਫੇਰ ਕੀ ਸੀ ਸੰਗਤਾਂ ਦਾ ਗੁੱਸਾ ਫੁੱਟ ਪਿਆ, ਫੇਰ ਇਹਨਾਂ ਦੀ ਓਹ ਗਿਦੜ ਕੁੱਟ ਹੋਈ, ਬੱਸ ਜਿਸ ਨੇ ਕਦੇ ਕੁੱਤੇ ਦੇ ਸੋਟੀ ਨਹੀਂ ਮਾਰੀ ਸੀ, ਓਸ ਨੇ ਆਪਣੇ ਹਥ ਗਰਮ ਕੀਤੇ। ਜਿਹੜਾ ਉਹਨਾਂ ਦਾ ਲੀਡਰ ਬਣਿਆ ਫਿਰਦਾ ਸੀ, ਜਦੋਂ ਕੁੱਟ ਪੈਣ ਲੱਗੀ ਤਾਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ 'ਚੋਂ ਭੱਜਿਆ। ਟਕਸਾਲੀ ਚਾਰੇ ਪਾਸਿਓਂ ਘੇਰ ਕੇ ਆਏਂ ਕੁੱਟੇ, ਜਿਵੇਂ ਪਾਥੀਆਂ ਦੀ ਧੂਣੀ ਦੇ ਦੁਆਲੇ ਲੋਕ ਕੱਠੇ ਹੋਏ ਹੁੰਦੇ ਆ, ਜਿਹਨੇ ਕਹਿੰਦੇ ਸਾਰੀ ਉਮਰ ਮੱਖੀ ਵੀ ਨੀ ਸੀ ਮਾਰੀ, ਉਹ ਵੀ ਆਵਦਾ 'ਹੱਥ' ਟਕਸਾਲੀਆਂ ਤੇ ਝਾੜ ਗਿਆ। ਪੁਲਿਸ ਨੂੰ ਕਹਿੰਦੇ ਤੁਸੀਂ ਬਾਹਰ ਈ ਖੜੋ, ਅਸੀਂ ਬੰਦੇ ਬਾਹਰ ਈ 'ਡਿਲਿਵਰ' ਕਰ ਦਿੰਦੇ ਹਾਂ, ਤੇ ਕੀਤਾ ਵੀ ਐਵੇਂ ਈ ਅੰਦਰੋਂ ਕੁੱਟ ਕੇ ਤੇ ਮਰੇ ਜਾਨਵਰਾਂ ਵਾਂਗ ਘਸੀਟ ਕੇ ਬਾਹਰ ਪੁਲਿਸ ਕੋਲ ਸੁੱਟੀ ਗਏ ।

... ਇਨ੍ਹਾਂ ਟਕਸਾਲੀਆਂ ਤੇ ਇਨ੍ਹਾਂ ਦੀ ਹੁੰਦੀ ਗਿੱਦੜ ਕੁੱਟ ਦੀ ਵੀਡੀਓ ਵੀ ਇਕ ਦੋ ਦਿਨ ਵਿਚ ਯੂ ਟਿਊਬ ਤੇ ਪਾਵਾਂਗੇ। ਇਹ ਪਰਮਿੰਦਰ ਸਿੰਘ ਜਿਹੜਾ ਕੁਛ ਦਿਨ ਪਹਿਲਾਂ ਦਮਗਜੇ ਮਾਰਦਾ ਸੀ, ਕੀ ਮੈਂ ਸ਼ਹੀਦ ਹੋ ਜਾਵਾਂਗਾ ਪਰ ਪ੍ਰੋ. ਧੁੰਦੇ ਦਾ ਪ੍ਰੋਗ੍ਰਾਮ ਨਹੀਂ ਹੋਣ ਦੇਵਾਂਗਾ, ਕੁਟ ਖਾ ਕੇ ਹੀ ਵਾਪਿਸ ਆ ਗਿਆ, ਹੁਣ ਕਿਧਰ ਗਈ ਇਸ ਦੀ ਸਹੀਦੀ ...


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top