ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣ॥ (Page
767)
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀਓ
(ਗਿਆਨੀ ਗੁਰਬਚਨ ਸਿੰਘ ਜੀਓ)
ਅਜ
ਦੇ ਧਾਰਮਕ ਆਗੂਆਂ ਦਾ ਹਾਲ ਪੰਜਾਬੀ ਦੀ ਕਹਾਵਤ (ਆਪੇ ਬਣਾਇਆ ਤੇ ਆਪੇ ਢਾਇਆ)
ਤੇ ਵਾਰ ਵਾਰ ਪੂਰਾ ਉਤੱਰ ਰਿਹਾ ਹੈ।
ਜਨਵਰੀ 3, 2012 ਨੂੰ
ਪ੍ਰੋ. ਧੂੰਦਾ ਜੀ ਨੂੰ ਸ੍ਰੀ ਅਕਾਲ ਤਖਤ
ਸਾਹਿਬ ਤੇ ਆਪ ਆ ਕੇ ਸਪਸ਼ਟੀਕਰਨ ਦੇਣ ਦਾ ਆਦੇਸ਼ ਜਾਰੀ ਹੋਇਆ। ਸਿੱਖ ਸੰਗਤਾਂ
ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਿਕਾਰ ਤੇ ਸਿਧਾਂਤ ਸਮਝਾਉਣ ਵਾਲੇ ਸ੍ਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਤੁਸੀਂ ਆਪ ਹੀ ਆਪਣੇ ਦਿੱਤੇ ਆਦੇਸ਼
ਦੀ ਉਲੰਗਣਾਂ ਕਰਨ ਨੇ ਦੋਸ਼ੀ ਸਾਬਤ ਹੋ ਰਹੇ ਹਨ। ਸਕਤਰੇਤ ਅਕਾਲ ਤਖਤ ਨਹੀਂ ਹੈ,
ਨਹੀਂ ਹੈ, ਨਹੀਂ ਹੈ।
ਜਥੇਦਾਰ ਜੀਓ, ਦਿਤੇ
ਆਦੇਸ਼ ਮੁਤਾਬਿਕ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚਤਾ-ਮਾਣ ਮਰਿਯਾਦਾ
ਨੂੰ ਮੁਖ ਰਖਦੇ ਹੋ ਤਾਂ ਪ੍ਰੋ. ਧੂੰਦਾ ਜੀ
ਦਾ ਸਪਸ਼ਟਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਅਤੇ ਸੰਗਤਾਂ
ਦੀ ਹਾਜ਼ਰੀ ਵਿਚ ਲਓ। ਇਸਦੇ ਨਾਲ ਨਾਲ ਇਹ ਵੀ ਖਿਆਲ ਰਖਿਆ ਜਾਵੇ ਕਿ ਜਿਹੜੇ
ਜਿਹੜੇ ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਯਾਦਾ ਜਾਂ ਪਹਿਲਾਂ ਜਾਰੀ ਹੋਏ
ਹੁਕਮਨਾਮਿਆਂ ਨੂੰ ਨਹੀਂ ਮੰਨਦੇ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਕਿਸੇ
ਵੀ ਮੀਟਿੰਗ ਵਿਚ ਬੈਠਣ।
ਵੈਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ,
ਤੁਸੀਂ ਵੀ ਹਜੂਰ ਸਾਹਿਬ ਸ਼ਤਾਬਦੀ ਸਮਾਰੋਹਾਂ ਵਿਚ ਦਸਮ ਗ੍ਰੰਥ ਨੂੰ ਮਥੇ ਟੇਕੇ,
ਚੌਰ ਝੁਲਾਏ ਅਤੇ ਹੁਕਮਨਾਮਾਂ ਲਿਆ। ਸਹੀ ਅਰਥਾਂ ਵਿੱਚ ਤਾਂ ਤੁਸੀਂ
ਆਪ ਵੀ ਦੋਸ਼ੀ ਹੋ।
ਜਰਾ ਕੁ ਜਿੰਨੀ ਝਾਤ ਮਾਰਕੇ ਵੇਖੋ ਕਿ ਅਜ ਤਕ ਤੁਸੀ
ਕੋਈ ਕੌਮ ਦਾ ਮਸਲਾ ਸੁਲਝਾਇਆ ਵੀ ਹੈ? ਕੌਮੀ ਏਕਤਾ ਵਾਸਤੇ ਅਗਰ ਕੋਈ ਗੁਰਮਤ
ਦੀ ਕਣੀ ਹੈ ਤਾਂ ਹੇਠ ਲਿਖੇ ਗੁਰੂ ਸਿਧਾਨ ਦੀ ਵਰਤੋਂ ਕਰੋ।
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ
ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ
ਗੁਰਮੁਖਿ ਬੈਸਹੁ ਸਫਾ ਵਿਛਾਇ॥ (1185)
ਤੁਹਾਡੇ ਸਕਤਰੇਤ ਵਿਚ ਤਾਂ ਗੁਰੁ ਗੰਥ ਸਾਹਿਬ ਜੀ ਦਾ ਪਕਾਸ਼ ਵੀ ਨਹੀਂ ਹੈ।