Share on Facebook

Main News Page

ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਦੀ ਤਖਤ ਵਜੋਂ ਹੋਂਦ ਨੂੰ ਸਵਾਲ!

SIKH REHAT MARYADA 1945 (Published February 1958)
Page 12

SIKH REHAT MARYADA 1945 (Published February 1958)
Page 16

ਸਿੱਖ ਰਹਿਤ ਮਰਿਆਦਾ ੧੯੪੫ ਦੇ ਫਰਵਰੀ ੧੯੫੮ ਦੇ ਇਸ ਛਾਪੇ (ਮੁੱਲ: ੧੨ ਪੈਸੇ; ਛਪੀ ਕਾਪੀ ੫੦੦੦; ਪ੍ਰਕਾਸ਼ਕ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਪੰਨਾ ਨੰਬਰ ੧੬ ਦੇ ਇਸ ਸਕੈਨ ਅਨੁਸਾਰ ਉਸ ਵੇਲੇ ਤਕ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਨਾਮ ਕੋਈ ਤਖਤ ਮੌਜੂਦ ਹੀ ਨਹੀਂ ਸੀ !

ਇਸ ਦੇ ਨਾਲ ਹੀ ਨਾਲ ਇਸੇ ਛਾਪੇ ਦੇ ਪੰਨਾ ੧੨ 'ਤੇ ਮੌਜੂਦ ਅਰਦਾਸ ਵਿੱਚ ਵੀ "ਚੋਹਾਂ ਤਖਤਾਂ, ਸਰਬੱਤ ਗੁਰਦੁਆਰਿਆਂ ....." ਦਾ ਜ਼ਿਕਰ ਹੈ !

ਇਸ ਪੰਜਵੇਂ ਤਖਤ ਦਾ ਵਾਧਾ ਨਵੇਂ ਛਾਪੇ ਵਿੱਚ ਜੋੜ੍ਹਨ ਲੱਗਿਆਂ ਅਜਿਹਾ ਕਿਸ ਦੀ ਮਨਜ਼ੂਰੀ ਨਾਲ ਅਤੇ ਕਿਸ ਕਾਨੂੰਨੀ ਇਖਤਿਆਰ ਹੇਠ ਕੀਤਾ ਗਿਆ ?

ਮੌਜੂਦਾ ਛਾਪੇ ਵਿੱਚ ਤਖਤਾਂ ਦੇ ਪੰਜ ਹੋਣ ਬਾਰੇ ਛਾਪਣ 'ਤੇ ਨਾ ਹੀ ਸ਼੍ਰੋਮਣੀ ਕਮੇਟੀ ਇਸ ਦਾ ਕੋਈ ਪ੍ਰਵਾਨਗੀ ਮਿਲਣ ਦਾ ਸਬੂਤ ਦਿੰਦੀ ਹੈ ਤੇ ਨਾ ਹੀ ਅਕਾਲ ਤਖਤ ਦਾ "ਵੇਸਵਾ" ਜੱਥੇਦਾਰ ਇਸ ਬਾਰੇ ਕੋਈ ਸਪਸ਼ਟੀਕਰਨ ਦਿੰਦਾ ਹੈ!

ਸੋ ਦਮਦਮਾ ਸਾਹਿਬ (ਤਲਵੰਡੀ ਸਾਬੋ) ਤਖਤ ਨਹੀਂ ਹੈ, ਅਜੇ ਮਸਾਂ-ਮਸਾਂ ੪੦ਕੁ ਸਾਲ ਹੀ ਹੋਏ ਹਨ ਇਸਨੂੰ ਜਬਰਦਸਤੀ ਤਖਤਾਂ ਦੀ ਲਿਸਟ ਵਿੱਚ ਵਾੜਿਆ ...

ਇਸੇ ਪ੍ਰਕਾਰ ਇੱਕੋ-ਇੱਕ ਅਕਾਲ ਤਖਤ ਤੋਂ ਬਿਨਾ ਬਾਕੀ ਦੇ ਤਿੰਨ ਤਖਤ ਵੀ ਸਿਰਫ਼ ਰਹਿਤ ਮਰਿਆਦਾ ਬਣਾਉਣ ਵੇਲੇ ਹੀ ਇਸੇ ਤਰ੍ਹਾਂ ਜੋੜੇ ਗਏ ਸਨ, ਇਸਤੋਂ ਪਹਿਲਾਂ ਦਾ ਇਹਨਾਂ ਗੁਰਦੁਆਰਿਆਂ ਦੇ ਤਖਤਾਂ ਵਜੋਂ ਵਜੂਦ ਦਾ ਕੋਈ ਠੋਸ ਸਬੂਤ ਨਹੀਂ ਮਿਲਦਾ!

ਪ੍ਰੋ. ਕਵਲਦੀਪ ਸਿੰਘ ਕੰਵਲ


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top