Share on Facebook

Main News Page

ਕੁੜੀਓ! ਆਪਣੀ ਇੱਜ਼ਤ ਆਪਣੇ ਹੱਥ !! ਆਪਾ ਸੰਭਾਲੋ,  ਸੋਸ਼ਲ ਵੈਬਸਾਈਟਾਂ ਤੇ ਨਿੱਜੀ ਫੋਟੋਆਂ UPLOAD  ਕਰਨ ਤੋਂ ਕਰੋ ਪ੍ਰਹੇਜ਼, ਨਾ ਲਾਵੋ ਦਾਗ ਆਪਣੇ ਆਪ ਨੂੰ ਤੇ ਨਾ ਹੀ ਆਪਣੇ ਖਾਨਦਾਨ ਨੂੰ!!: ਇਕਵਾਕ ਸਿੰਘ ਪੱਟੀ

 * *ਫੇਸਬੁੱਕ Users ਸੈਂਕੜੇ ਕੁੜੀਆਂ ਦੀ ਫੋਟੋ Porn ਵੈਬਸਾਈਟਾਂ 'ਤੇ * *

ਵਾਸ਼ਿੰਗਟਨ:  ਐਫ. ਬੀ. ਆਈ. ਅਤੇ ਮੈਸਾਯੁਸੇਟਸ ਪੁਲਸ ਇਸ ਗੱਲ ਦਾ ਪਤਾ ਲਗਾਉਣ 'ਚ ਜੁਟੇ ਹੋਏ ਹਨ ਕਿ ਇਕ ਦਰਜਨ ਤੋਂ ਵੱਧ ਸਕੂਲਾਂ ਦੀਆਂ ਲੜਕੀਆਂ ਦੀ ਫੇਸਬੁੱਕ ਤੋਂ ਤਸਵੀਰਾਂ ਚੋਰੀ ਕਰਕੇ ਪੋਰਨ ਵੈਬਸਾਈਟ 'ਤੇ ਕਿਸਨੇ ਪਾਈਆਂ। ਪੁਲਸ ਮੁਤਾਬਕ ਇਹ ਵੈਬਸਾਈਟ ਚਾਈਲਡ ਪੋਰਨੋਗ੍ਰਾਫੀ ਨਾਲ ਸੰਬੰਧਤ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਈਟ ਇਕ ਗੁਮਨਾਮ ਬੁਲੇਟਿਨ ਬੋਰਡ ਹੈ, ਜਿਸ 'ਚ ਅਸ਼ਲੀਲ ਸਮੱਗਰੀ ਦੇ ਲਿੰਕਸ ਹਨ ਅਤੇ ਅਮਰੀਕਾ ਦੇ 50 ਸੂਬਿਆਂ ਦੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ ਇਸ 'ਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੈਬਸਾਈਟ ਦੇ ਮੈਸਾਯੁਸੇਟਸ ਲਿੰਕ 'ਚ ਕਾਰਲਟਨ ਕੇ ਬੇ ਪਾਥ ਰਿਜਨਲ ਵੋਕੇਸ਼ਨਲ ਹਾਈ ਸਕੂਲ ਦੀਆਂ 17 ਲੜਕੀਆਂ ਅਤੇ ਸੂਬੇ ਦੇ ਆਲੇ-ਦੁਆਲੇ ਦੇ ਸਕੂਲਾਂ ਦੀਆਂ ਲੜਕੀਆਂ ਦੀਆਂ ਤਸਵੀਰਾਂ ਹਨ। 

ਕਾਰਲਟਨ ਪੁਲਸ ਮੁਖੀ ਜੇਮਸ ਪੇਰਵੀਏਰ ਨੇ ਦੱਸਿਆ ਕਿ ਪੂਰੇ ਕੱਪੜੇ ਪਹਿਨੇ ਇਨ੍ਹਾਂ ਲੜਕੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸਦਾ ਇਸਤੇਮਾਲ ਇਨ੍ਹਾਂ ਲੜਕੀਆਂ ਨੂੰ ਪਹਿਚਾਨਣ 'ਚ ਕੀਤਾ ਜਾ ਸਕਦਾ ਹੈ। ਇਹੀ ਨਹੀਂ ਸ਼ਹਿਰ ਅਤੇ ਸਕੂਲਾਂ ਦੇ ਸੰਕੇਤ ਵੀ ਦਿੱਤੇ ਗਏ ਹਨ। ਕਾਰਲਟਨ ਪੁਲਸ ਲੈਫਟੀਨੈਂਟ ਕਾਰਲ ਐਕਮਨ ਨੇ ਦੱਸਿਆ ਕਿ ਓਹਿਓ  ਤੋਂ ਸੰਚਾਲਿਤ ਹੋਣ ਵਾਲੀ ਇਸ ਵੈਬਸਾਈਟ ਦੇ ਸਰਵਰ ਪੱਛਮੀ ਯੂਰੋਪ 'ਚ ਹਨ ਜੋ ਕਿ ਸਥਾਨਕ ਅਤੇ ਸੰਘੀ ਅਧਿਕਾਰ ਤੋਂ ਬਾਹਰ ਹਨ।

(Source: Jag Bani and Other Newspapers)


ਟਿੱਪਣੀ: ਫੇਸਬੁਕ ਇਕ ਐਸੀ ਸਹੂਲਤ ਹੈ, ਜਿਸ ਨਾਲ ਪੂਰੀ ਦੁਨੀਆਂ 'ਚ ਜਾਣ ਪਹਿਚਾਣ ਦੇ ਜਾਂ ਬਿਨਾ ਜਾਣ ਪਹਿਚਾਣ ਦੇ ਵੀ ਆਪਸ 'ਚ ਗਲਬਾਤ ਜਾਂ ਕੋਈ ਜਾਣਕਾਰੀ Share ਕੀਤੀ ਜਾ ਸਕਦੀ ਹੈ। ਜਿਸ ਤਰ੍ਹਾਂ ਉਪਰ ਇਹ ਬਹੁਤ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਕੁੜੀਆਂ ਦੀਆਂ ਤਸਵੀਰਾਂ ਦੀ ਦੁਰਵਰਤੋਂ ਕੀਤੀ ਗਈ ਹੈ, ਉਸੇ ਤਰ੍ਹਾਂ ਆਪਣੀ Personal ਜਾਣਕਾਰੀ ਫੇਸਬੁੱਕ 'ਤੇ ਦੇਣੀ ਵੀ ਖਤਰਨਾਕ ਹੈ। ਆਪਣੀ ਪ੍ਰੋਫਾਈਲ 'ਚ ਆਪਣੀਆਂ ਤਸਵੀਰਾਂ, ਆਪਣੇ ਪਰਿਵਾਰ ਦੀਆਂ ਤਸਵੀਰਾਂ ਲਾਉਣੀਆਂ, ਅਤੇ ਹੋਰ ਕਈ ਅਵਸਰਾਂ ਦੀਆਂ ਤਸਵੀਰਾਂ ਲਾਉਣੀਆਂ, ਆਪਣਾ Address, Phone, ਅਤੇ ਹੋਰ ਜਾਣਕਾਰੀ ਦੇਣੀ ਖਤਰੇ ਤੋਂ ਖਾਲੀ ਨਹੀਂ।

ਜਦੋਂ ਵੀ ਕੋਈ ਤੁਹਾਡੀ ਪਰਸਨਲ Information, ਫੇਸਬੁਕ 'ਤੇ ਮੰਗੇ, ਕਿਰਪਾ ਕਰਕੇ ਨਾ ਦਿਓ, ਜਿਹੜੇ ਲੋਕ ਭਾਂਵੇ ਕੋਈ ਵੀ ਹੋਵੇ, ਉਨ੍ਹਾਂ ਨੂੰ Personal Message ਜਾਂ Email ਕਰਕੇ ਜਾਣਕਾਰੀ ਦਿੱਤੀ ਜਾਵੇ, Comments 'ਚ ਨਹੀਂ। ਜੋ ਜਾਣਕਾਰੀ ਹਰ ਕਿਸੇ ਨੂੰ ਦਿਖਦੀ ਹੋਵੇ, ਉਹ ਕੋਈ ਉਥੋਂ ਕਾਪੀ ਕਰ ਸਕਦਾ ਹੈ, ਅਤੇ ਕਿਸੇ ਵੀ ਮਕਸਦ ਲਈ ਵਰਤ ਸਕਦਾ ਹੈ। ਭਾਵਨਾਵਾਂ 'ਚ ਬਹਿ ਕੇ, ਕਿਸੇ ਅਨਜਾਨ ਸ਼ਖਸ ਦੀ ਗੱਲ 'ਤੇ ਯਕੀਨ ਨਾ ਕਰੋ, ਵਰਨਾ ਲੈਣੇ ਦੇ ਦੇਣੇ ਪੈ ਸਕਦੇ ਨੇ। ਇਹ ਇਸ ਵਿੱਚ ਫੇਸਬੁਕ ਦਾ ਦੋਸ਼ ਨਹੀਂ, ਦੁਰਵਰਤੋਂ ਕਰਨ ਵਾਲਿਆਂ ਦਾ ਹੈ। ਆਸ ਹੈ ਕਿ ਇਸ ਟਿੱਪਣੀ ਨੂੰ ਗਲਤ ਰੰਗਤ ਨਾ ਦਿੱਤੀ ਜਾਵੇ, ਆਪਣੀ ਬੇਹਤਰੀ ਲਈ ਇਕ ਗੁਜ਼ਾਰਿਸ਼ ਸਮਝਿਆ ਜਾਵੇ।

ਗੁਰੂ ਸੁਮੱਤ ਬਖਸ਼ੇ।

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top