Share on Facebook

Main News Page

ਲੋੜਵੰਦ ਗੁਰਸਿੱਖ ਵਲੋਂ ਸਹਾਇਤਾ ਦੀ ਅਪੀਲ: ਤਾਜ਼ਾ ਸਥਿੱਤੀ

ਪਾਠਕਾਂ ਨੂੰ ਚੇਤੇ ਹੋਵੇਗਾ ਕਿ ਕੁਝ ਕੁ ਦਿਨ ਪਹਿਲਾਂ ਦਾਸ ਨੇ ਵੀਰ ਅਮਰੀਕ ਸਿੰਘ ਦੀ ਮਾੜੀ ਆਰਥਿਕ ਸਥਿੱਤੀ ਦਾ ਹਵਾਲਾ ਦਿੰਦੇ ਹੋਏ ਸੁਹਿਰਦ ਸੱਜਣਾਂ ਨੂੰ ਸਹਾਇਤਾ ਕਰਕੇ ਇਸ ਵੀਰ ਨੂੰ ਅਪਣੇ ਪੈਰਾਂ ਤੇ ਖੜਾ ਕਰਨ ਦੀ ਬੇਨਤੀ ਭੇਜੀ ਸੀ। ਇਸ ਸੰਬੰਧੀ ਦੋ ਵਾਰ ਛਪੀ ਅਪੀਲ ਇਨ੍ਹਾਂ ਲਿੰਕਾਂ ਤੇ ਪੜੀ ਜਾ ਸਕਦੀ ਹੈ।

ਪਹਿਲੀ ਅਪੀਲ : http://www.khalsanews.org/newspics/2012/01Jan2012/18Jan%2012/18%20Jan%2012%20Appeal%20from%20a%20Sikh.htm

ਦੂਜੀ ਵਾਰ: http://www.khalsanews.org/newspics/2012/01Jan2012/23%20Jan%2012/23%20Jan%2012%20Help%20a%20Sikh.htm

ਇਸ ਅਪੀਲ ਪ੍ਰਤੀ ਉਤਸਾਹ ਜਨਕ ਹੁੰਗਾਰਾ ਭਰ ਕੇ ਪਾਠਕਾਂ ਨੇ ਵਿਖਾ ਦਿਤਾ ਹੈ ਕਿ ਪੰਥਕ ਵੈਬਸਾਈਟਾਂ ਤੇ ਪਾਠਕ ਸਿਰਫ ਗੁਰਮਤਿ ਫਲਸਫੇ ਪ੍ਰਤੀ ਹੀ ਸੁਚੇਤ ਨਹੀਂ ਹਨ, ਬਲਕਿ ਇਸ ਫਲਸਫੇ ਨੂੰ ਅਮਲੀ ਰੂਪ ਦੇਣ ਲਈ ਵੀ ਬਹੁਤ ਸੁਹਿਰਦ ਹਨ। ਇਸ ਅਪੀਲ ਨੂੰ ਪੜਣ ਉਪਰੰਤ ਦੇਸ਼-ਵਿਦੇਸ਼ ਤੋਂ ਅਨੇਕਾਂ ਸੱਜਣਾਂ ਨੇ ਫੋਨ ਕਰਕੇ ਸਹਾਇਤਾ ਕਰਨ ਦਾ ਭਰੋਸਾ ਦਿਤਾ। ਹੁਣ ਤੱਕ ਆਈ ਸਹਾਇਤਾ ਦਾ ਵੇਰਵਾ ਇਸ ਪ੍ਰਕਾਰ ਹੈ:

- ਸਿਮਰਨਪਾਲ ਸਿੰਘ, ਇਕਬਾਲ ਸਿੰਘ ਵਿਦਿਆਰਥੀ (ਆਸਟਰੇਲਿਆ) -14000/-

- ਹਰਮਿੰਦਰ ਸਿੰਘ ਅਮਰੀਕਾ 9000/-

- ਜਰਮਨੀ ਦੀ ਸੰਗਤ ਵਲੋਂ (ਜਸਵਿੰਦਰ ਸਿੰਘ ਜੀ, ਜਸਲੀਨ ਕੌਰ ਜੀ ਰਾਹੀਂ) - 63000/-

- ਤਰਸੇਮ ਸਿੰਘ ਅਟਵਾਲ ਅਤੇ ਗੁਰਪ੍ਰੀਤ ਸਿੰਘ ਜਰਮਨੀ - 20000/-

- ਗੁਰਮੀਤ ਟਰੇਡਿੰਗ ਕੰਪਨੀ ਲੁਧਿਆਣਾ ਤੋਨ ਗੁਰਮੀਤ ਸਿੰਘ ਜੀ 15000/-

ਕੁਲ ਜੋੜ : ਇਕ ਲੱਖ ਇੱਕੀ ਹਜਾਰ ਭਾਰਤੀ ਰੂਪੈ

ਇਸ ਤੋਂ ਇਲਾਵਾ ਮਨਜੀਤ ਸਿੰਘ ਜੀ ਫਿਨਲੈਂਡ ਨੇ ਅਮਰੀਕ ਸਿੰਘ ਜੀ ਦੀ ਮਾਤਾ ਦੀ ਅੱਖਾਂ ਦਾ ਆਪਰੇਸ਼ਨ ਕਰਵਾਉਣ ਲਈ ਸਹਾਇਤਾ ਕੀਤੀ, ਜਿਸ ਦਾ ਖਰਚ 15000/- ਦੇ ਆਸ ਪਾਸ ਆਇਆ। ਉਨ੍ਹਾਂ ਨੇ ਜਲਦ ਹੀ ਹੋਰ ਵੀ ਸਹਾਇਤਾ ਭੇਜਣ ਦਾ ਭਰੋਸਾ ਦਿੱਤਾ ਗਿਆ। ਮਨਪ੍ਰੀਤ ਸਿੰਘ ਜੀ ਨਿਉਜ਼ੀਲੈਂਡ ਅਤੇ ਗੁਰਭਗਤ ਸਿੰਘ ਆਦਿ ਸਮੇਤ ਹੋਰ ਅਨੇਕਾਂ ਵੀਰਾਂ ਨੇ ਵੀ ਸਹਾਇਤਾ ਭੇਜਣ ਦਾ ਭਰੋਸਾ ਦਿਤਾ ਹੈ।

ਪਹਿਲਾਂ ਦੱਸੇ ਅਨੁਸਾਰ ਵੀਰ ਅਮਰੀਕ ਸਿੰਘ ਸਾਮਾਨ ਢੋਣ ਵਾਲਾ ਟੈਂਪੂ ਪਾ ਕੇ ਕੰਮ ਕਰਨਾ ਚਾਹੁੰਦੇ ਹਨ, ਜਿਸਦਾ ਕੀਮਤ ਸਾਡੇ ਤਿੰਨ-ਚਾਰ ਲੱਖ ਦੇ ਆਸ ਪਾਸ ਬਣਦੀ ਹੈ। ਆਸ ਹੈ ਕਿ ਸਹਾਇਤਾ ਦਾ ਭਰੋਸਾ ਦੇਣ ਵਾਲੇ ਸੱਜਣ ਅਤੇ ਹੋਰ ਪਾਠਕ ਜਲਦ ਸਹਾਇਤਾ ਕਰਕੇ ਇਸ ਟੀਚੇ ਨੂੰ ਪੂਰਾ ਕਰਨ ਕਰਣਗੇ, ਤਾਂ ਕਿ ਅਮਰੀਕ ਸਿੰਘ ਜਲਦ ਤੋਂ ਜਲਦ ਅਪਣੇ ਪੈਰਾਂ ਤੇ ਖੜਾ ਹੋ ਕੇ 10 ਮੈਂਬਰਾਂ ਵਾਲੇ ਅਪਣੇ ਪਰਿਵਾਰ ਨੂੰ ਸੰਭਾਲਣ ਕਾਬਿਲ ਹੋ ਸਕੇ। ਜਦੋਂ ਵੀ ਇਹ ਟੀਚਾ ਪੂਰਾ ਹੋਇਆ, ਪਾਠਕਾਂ ਨੂੰ ਇਸਦੀ ਜਾਨਕਾਰੀ ਦਿਤੀ ਜਾਵੇਗੀ।

ਆਈ ਸਹਾਇਤਾ ਲਈ ਤਹਿੰ ਦਿਲੋਂ ਧੰਨਵਾਦ ਕਰਦੇ ਹੋਏ, ਰਹਿੰਦੀ ਲੌੜ ਦੀ ਜਲਦੀ ਪੂਰਤੀ ਲਈ ਅਪੀਲ ਹੈ।

ਦਾਸ
ਹਰਜੀਤ ਸਿੰਘ ਸਢੌਰਾ
967 181 8313


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top