*
ਹੁਕਮਨਾਮੇ ਜਾਰੀ ਕਰਣ ਵਾਲੇ ਮੂਰਖ ਬੰਦੇ ਜੋ
ਆਪਣੀਆਂ ਅਸੀਸਾਂ (ਹੁਕਮ) ਹੋਰਨਾਂ ਨੂੰ ਦਿੰਦੇ ਹਨ ਜ਼ਮੀਰ ਤੌਰ ’ਤੇ ਮਰ ਜਾਂਦੇ
ਹਨ ਤੇ ਉਨ੍ਹਾਂ ਅਸੀਸਾਂ (ਹੁਕਮਾਂ) ਨੂੰ ਮੰਨਣ ਵਾਲੇ ਵੀ: ਪ੍ਰੋ.
ਸੁਖਵਿੰਦਰ ਸਿੰਘ ਦਦੇਹਰ
(22 ਜਨਵਰੀ 2012; ਸਤਨਾਮ ਕੌਰ ਫਰੀਦਾਬਾਦ)
ਇੰਨ੍ਹਾਂ
ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ.
ਉਪਕਾਰ ਸਿੰਘ ਫਰੀਦਾਬਾਦ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ.
ਸੁਖਵਿੰਦਰ ਸਿੰਘ ਦਦੇਹਰ ਦੇ ਲੇਖ “ ਗੁਰਸਿੱਖੋ ਹੁਕਮਨਾਮੇ ਮੰਨਣੇ ਹੀ ਪੈਣਗੇ?
’ਤੇ ਪ੍ਰਤੀਕਰਮ ਵੱਜੋਂ ਆਖੇ। ਸ. ਉਪਕਾਰ ਸਿੰਘ ਨੇ ਕਿਹਾ ਕਿ ਵੀਰ ਸੁਖਵਿੰਦਰ
ਸਿੰਘ ਦਦੇਹਰ ਵੱਲੋਂ ਕਈ ਵੈਬਸਾਈਟਾਂ’ਤੇ ਛਪਿਆ ਇਹ ਲੇਖ ਸ਼ਲਾਘਾ ਭਰਪੂਰ ਹੈ
ਜਿਸ ਵਿਚ ਉਨ੍ਹਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਉਪਮਾ ਨਾ ਦੇ ਕੇ ਇਕ
ਅਕਾਲਪੁਰਖ ਦੀ ਅਗਵਾਈ ਲੈਣ ਦੀ ਗੱਲ ਕੀਤੀ ਹੈ ਅਤੇ ਗੁਰਬਾਣੀ ਵਿਚ ਦਿੱਤੇ
ਸਿਧਾਂਤਾਂ ਨੂੰ ਹੀ ਹੁਕਮਨਾਮਿਆਂ ਦਾ ਦਰਜ਼ਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪ੍ਰੋ. ਸੁਖਵਿੰਦਰ ਸਿੰਘ ਦੀ ਗੱਲ
ਬਿਲਕੁਲ ਸਹੀ ਹੈ, ਕਿ ਗੁਰਬਾਣੀ ਸਤਿਗੁਰੂ ਦੇ
ਹੁੰਦਿਆਂ ਸਾਨੂੰ ਬੰਦਿਆ ਦੇ ਹੁਕਮਾਂ ਦੀ ਲੋੜ ਕਿਉਂ ਪਈ? ਜਾਂ ਤਾਂ ਅਸੀਂ
ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਤੇ ਜਾਂ ਕੋਈ ਕਮੀ ਸਮਝਦੇ ਹਾਂ, ਜੋ
ਗੁਰਬਾਣੀ ਦੇ ਹੁਕਮਾਂ ਦੇ ਉਲਟ ਜਾਂ ਕੇ ਬੰਦਿਆਂ ਨੂੰ ਹੁਕਮਨਾਮੇ ਕਰਣੇ ਪਏ।
ਲੇਖ ਵਿਚ ਪ੍ਰੌਫੈਸਰ ਦਦੇਹਰ ਵੱਲੋਂ ਜੱਥੇਦਾਰੀ ਪ੍ਰਥਾ ਨੂੰ ਸਲਾਮ ਕਰਣ ਦੀ
ਥਾਂ ਗੁਰਬਾਣੀ ਨੂੰ ਮੰਨਣ ਦੀ ਗੱਲ’ਤੇ ਜ਼ੋਰ ਦੇਣਾ ਕਾਫੀ ਪ੍ਰਭਾਵਸ਼ਾਲੀ ਹੈ ਅਤੇ
ਇਹੋ ਜਿਹੇ ਲੇਖ ਮਨੁੱਖੀ ਹਿਰਦਿਆਂ’ਤੇ ਡੁੰਘਾ ਅਸਰ ਛੱਡਦੇ ਹਨ ਪਰ ਸਵਾਲ ਇਹ
ਉਠੱਦਾ ਹੈ ਕਿ ਕੀ ਇਹੋ ਜਿਹੇ ਲੇਖ ਲਿਖਣ ਵਾਲੇ ਸੁਚੇਤ ਸਾਥੀਆਂ ਦੇ ਹੁੰਦੇ ਕੀ
ਹੁਣ ਵੀ ਪ੍ਰੋਫੈਸਰ ਸਰਬਜੀਤ ਸਿੰਘ ਧੂੰਦਾ ਜੀ ਗੁਰਬਾਣੀ ਨੂੰ ਮੰਨਣ ਦੀ ਥਾਂ
ਜੱਥੇਦਾਰੀ ਪ੍ਰਥਾ ਨੂੰ ਸਲਾਮ ਕਰਣਗੇ?
ਸ. ਉਪਕਾਰ ਸਿੰਘ ਨੇ ਕਿਹਾ ਕਿ ਸ. ਸੁਖਵਿੰਦਰ ਸਿੰਘ
ਵੱਲੋਂ ਲਿਖੇ ਲੇਖ ਅਨੁਸਾਰ ਹੁਕਮਨਾਮੇ ਗੁਰਬਾਣੀ ਗੁਰੂ ਦੇ ਹਨ ਅਤੇ ਹੋਰ ਹੋਰ
ਹੁਕਮਨਾਮੇ ਬੰਦਿਆਂ ਵੱਲੋਂ ਜਾਰੀ ਕਰਨੇ, ਕਰਵਾਉਣੇ ਤੁਰਤ ਬੰਦ ਕਰੀਏ ‘ਤੇ
ਪ੍ਰਤੀਕਰਮ ਕਰਦਿਆਂ ਕਿਹਾ ਕਿ ਇਹ ਬੰਦਿਆਂ ਦੇ ਹੁਕਮਨਾਮੇ ਤਾਂ ਹੀ ਬੰਦ ਹੋ
ਸਕਦੇ ਹਨ ਜਦ ਅਸੀਂ ਇੰਨ੍ਹਾਂ ਧਾਰਮਕ ਵੇਸ਼ਵਾਵਾਂ ਪੁਜਾਰੀਆਂ ਅੱਗੇ ਘੁਟਨੇ
ਟੇਕਣਾ ਬੰਦ ਕਰ ਦਈਏ। ਪ੍ਰੋ. ਦਦੇਹਰ ਦਾ ਇਹ ਕਹਿਣਾ ਕਿ ਸਾਡਾ ਸਿੱਖ ਸਮਾਜ
ਗੁਰਬਾਣੀ ਦੀ ਵਡਿਆਈ ਦੀ ਥਾਂ ਬੰਦਿਆਂ ਦੀ ਹੀ ਵਡਿਆਈ ਵਿਚ ਉਲਝ ਕੇ ਰਹਿ ਗਿਆ
ਹੈ ਅਤੇ ਅਨਪੜ ਜੱਥੇਦਾਰਾਂ ਦੇ ਹੁਕਮਨਾਮੇ ਜਾਰੀ ਹੋਣ’ਤੇ ਸਾਡੀ ਕੌਮ ਦੀ ਅਕਲ
ਦਾ ਦਿਵਾਲੀਆ ਨਜ਼ਰ ਪੈਂਦਾ ਹੈ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਅਨਪੜ੍ਹ ਤੇ
ਗੁਰਮਤਿ ਤੋਂ ਅਨਜਾਣ ਮਨੁੱਖ ਅਨਪੜ ਜੱਥੇਦਾਰਾਂ ਦੇ ਹੁਕਮਾਂ ਨੂੰ ਸਲਾਮ ਕਰਨ
ਤਾਂ ਇੰਨ੍ਹਾਂ ਅਫਸੋਸ ਨਹੀਂ ਹੁੰਦਾ ਪਰ ਉਹ ਮਨੁੱਖ ਜਿਹੜਾ ਇੰਨ੍ਹਾਂ ਵਿਕ
ਚੁੱਕੇ ਅਨਪੜ ਜੱਥੇਦਾਰਾਂ ਦੇ ਬਾਰੇ ਸਭ ਕੁਝ ਜਾਣਦਾ ਹੋਇਆ ਵੀ ਉਨ੍ਹਾਂ ਅੱਗੇ
ਕਿਸੇ ਸੁਆਰਥ ਅਧੀਨ ਸਿਧਾਂਤਾਂ ਨੂੰ ਮੁੰਹ ਚਿੜਾ ਦੇਵੇ ਤਾਂ ਉਸ ਦਾ ਜ਼ਿਆਦਾ
ਅਫਸੋਸ ਹੁੰਦਾ ਹੈ।
ਸ. ਉਪਕਾਰ ਸਿੰਘ ਨੇ ਕਿਹਾ ਕਿ ਗੁਰਬਾਣੀ ਵਿਚ
ਪੁਜਾਰੀਵਾਦ ਨੂੰ ਰੱਦ ਕੀਤਾ ਗਿਆ ਹੈ ਅਤੇ ਗੁਰਮਤਿ ਦੀ ਸਿੱਖਿਆ ਦੇਣ ਵਾਲੀਆਂ
ਸੰਸਥਾਵਾਂ ਨੇ ਇਹ ਗੱਲ ਆਪਣੇ ਸਿਖਿਆਰਥੀਆਂ ਨੂੰ ਘੋਟ ਘੋਟ ਕੇ ਪਿਲਾਈ ਹੈ ਤਾਂ
ਅੱਜ ਜਦੋਂ ਪੁਜਾਰੀਵਾਦ ਦਾ ਅੰਤ ਕਰਣ ਲਈ ਉਸ ਸਿੱਖਿਆ ਨੂੰ ਵਿਵਹਾਰਕ ਰੂਪ ਦੇਣ
ਦਾ ਸਮਾਂ ਆਇਆ ਹੈ ਤਾਂ ਸਾਡੇ ਪੈਰ ਥਿਰਕਣ ਕਿਉਂ ਲਗੇ ਹਨ ? ਸਾਡੇ ਅਜਿਹੇ
ਕਿਹੜੇ ਸੁਆਰਥ ਹਨ ਜੋ ਸਾਨੂੰ ਗੁਰਬਾਣੀ ਨੂੰ ਗੁਰੂ ਮੰਨਣ ਦੀ ਥਾਂ ਜੱਥੇਦਾਰੀ
ਪ੍ਰਥਾ ਨੂੰ ਸਲਾਮ ਕਰਣ ਲਈ ਮਜ਼ਬੂਰ ਕਰ ਰਹੇ ਹਨ ? ਆਪਣੀ ਜ਼ਮੀਰ ਨੂੰ ਵੇਚਣ ਵਾਲੇ
ਇੰਨ੍ਹਾਂ ਵਿੱਕੇ ਹੋਏ ਜੱਥੇਦਾਰਾਂ ਅੱਗੇ ਝੁੱਕ ਕੇ ਕਿਤੇ ਅਸੀਂ ਵੀ ਤਾਂ ਆਪਣੀ
ਜ਼ਮੀਰ ਨੂੰ ਮਾਰ ਨਹੀਂ ਰਹੇ ? ਸ. ਸੁਖਵਿੰਦਰ ਸਿੰਘ ਦੀ ਇਹ ਗੱਲ ਕੇ ਹੁਕਮਨਾਮੇ
ਜਾਰੀ ਕਰਣ ਵਾਲੇ ਮੂਰਖ ਬੰਦੇ ਜੋ ਆਪਣੀਆਂ ਅਸੀਸਾਂ ਹੋਰਨਾਂ ਨੂੰ ਦਿੰਦੇ ਹਨ
ਜਮੀਰ ਤੌਰ’ਤੇ ਮਰ ਜਾਂਦੇ ਹਨ ਤੇ ਉਨ੍ਹਾਂ ਤੋਂ ਅਸੀਸਾਂ ਲੈਣ ਵਾਲੇ ਭਾਵ ਉਨਾਂ
ਦੇ ਹੁਕਮਨਾਮਿਆਂ ਅੱਗੇ ਸਿਰ ਝੁਕਾਉਣ ਵਾਲੇ ਵੀ ਜ਼ਮੀਰ ਤੌਰ’ਤੇ ਮਰ ਜਾਂਦੇ ਹਨ
ਬੜੀ ਢੁੱਕਵੀ ਹੈ ਜੇ ਪ੍ਰੋਂ ਦਦੇਹਰ ਜ਼ਮੀਰ ਦੀ ਮੌਤ ਵਾਲੇ ਇਸ ਖਤਰੇ ਤੋਂ ਵਾਕਫ
ਹਨ ਤਾਂ ਆਸ ਹੈ ਕਿ 25 ਫਰਵਰੀ ਨੂੰ ਆਪਣੇ ਅਜ਼ੀਜ਼ ਮਿੱਤਰ ਨੂੰ ਇਸ ਜ਼ਮੀਰੀ ਮੌਤ
ਤੋਂ ਬਚਾਉਣ ਲਈ ਜ਼ਰੂਰ ਠੋਸ ਉਪਰਾਲੇ ਕਿਤੇ ਹੋਣੇ ਹਨ।