ਭਾਈ
ਸਰਬਜੀਤ ਸਿੰਘ ਧੂੰਦਾ ਦੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ
ਆਦੇਸ਼ ਦੇ ਮੱਦੇਨਜ਼ਰ ਮੀਡੀਏ ਵਿਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਭਾਈ
ਸਰਬਜੀਤ ਸਿੰਘ ਧੂੰਦਾ ਅਤੇ ਕੁੱਝ ਪੰਥਕ ਸਖਸ਼ੀਅਤਾਂ ਬਾਰੇ ਜੋ ਦੂਸ਼ਣਬਾਜ਼ੀ
ਕੀਤੀ ਜਾ ਰਹੀ ਹੈ, ਉਸ ਬਾਰੇ ਅਸੀਂ ਸਪੱਸ਼ਟ
ਕਰਨਾ ਚਾਹੁੰਦੇ ਹਾਂ, ਕਿ ਇਸ ਸਬੰਧੀ ਜੋ ਵੀ
ਫੈਸਲਾ ਲਿਆ ਗਿਆ/ ਜਾਂ ਲਿਆ ਜਾਵੇਗਾ, ਉਹ ਕਿਸੇ ਵੀ ਦਬਾਅ ਹੇਠ ਜਾਂ ਨਿੱਜੀ
ਲਾਭ ਲਈ ਨਹੀਂ ਬਲਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੀ ਸਮੁੱਚੀ ਟੀਮ ਵੱਲੋਂ
ਪੰਥਕ ਹਿਤਾਂ ਲਈ ਸਰਬਸੰਮਤੀ ਨਾਲ ਹੋਵੇਗਾ।
ਇਸ ਫੈਸਲੇ ਨੂੰ ਕਿਸੇ ਦਬਾਅ, ਕਿਸੇ
ਸਖਸ਼ੀਅਤ ਦੁਆਰਾ ਪ੍ਰਭਾਵਿਤ ਕਰਨ ਵਾਲੀ ਜਾਂ ‘ਹਾਈਜੈਕ’ ਕਰਨ ਵਾਲੀ ਹਰ ਗੱਲ
ਨਿਰ-ਆਧਾਰ ਹੈ। ਕਿਉਂਕਿ ਕਾਲਜ ਨੇ ਅਰੰਭ ਤੋਂ ਹੀ ਕਿਸੇ ਵੀ ਸਿਆਸੀ ਪਾਰਟੀ
ਜਾਂ ਵਿਸ਼ੇਸ਼ ਸਖਸ਼ੀਅਤ ਦਾ ਦਬਾਅ ਨਹੀਂ ਕਬੂਲਿਆ ਅਤੇ ਨਾ ਹੀ ਕਦੀ ਕਬੂਲੇਗਾ,
ਇਹ ਪਹਿਲਾਂ ਦੀ ਤਰ੍ਹਾਂ ਹੀ ਕਾਰਜਸ਼ੀਲ ਰਹੇਗਾ।
ਜ਼ਿਕਰਯੋਗ ਹੈ,
ਕਿ ਜਾਗਰੂਕ ਕਹੇ ਜਾਂਦੇ ਲੋਕ ਜੋ ਮੀਡੀਆ ‘ਚ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ
ਵਿਚੋਂ ਬਹੁਤੇ ਸੱਜਣ ਅੰਦਰੂਨੀ ਤੌਰ ਤੇ ਆਪਣੇ ਕਹੇ ਤੋਂ ਉੱਲਟ ਸਲਾਹਾਂ ਦੇ ਰਹੇ
ਹਨ।ਜੇ ਲੋੜ ਪਈ ਤਾਂ ਇਸ ਫੈਸਲੇ ਸਬੰਧੀ ਕੁੱਝ ਸੱਜਣਾਂ ਵੱਲੋਂ ਕੀਤੀ ਜਾ ਰਹੀ
ਦੂਸ਼ਣਬਾਜ਼ੀ ਦਾ ਸਮਾਂ ਆਉਣ ਤੇ ਬਾ-ਦਲੀਲ ਉੱਤਰ ਵੀ ਦਿੱਤਾ ਜਾ ਸਕਦਾ ਹੈ।
ਗੁਰਮਤਿ ਪ੍ਰਚਾਰ ਅਤੇ ਪੰਥਕ ਭਾਵਨਾ ਨੂੰ
ਮੁੱਖ ਰੱਖ ਕੇ ਅਸੀਂ ਉਨ੍ਹਾਂ ਸੱਜਣਾਂ ਨੂੰ ਕੁੱਝ ਨਹੀਂ ਕਹਿਣਾ ਚਾਹੁੰਦੇ,
ਬਲਕਿ ਸਾਰੀਆਂ ਧਿਰਾਂ ਨੂੰ ਇਹੀ ਸੁਝਾਅ ਦਿੰਦੇ ਹਾਂ ਕਿ ਦੂਸ਼ਣਬਾਜ਼ੀ, ਦਬਾਅ,
ਧਮਕੀਆਂ ਅਤੇ ਨਿੱਜੀ ਕਿੜਾਂ ਨੂੰ ਪਾਸੇ ਰੱਖ ਕੇ ਸੱਚੇ ਗੁਰਸਿੱਖਾਂ ਵਾਂਗ ਆਪਸੀ
ਪਿਆਰ ਅਤੇ ਕੌਮੀ ਚੜ੍ਹਦੀ ਕਲਾ ਬਾਰੇ ਸੋਚਿਆ ਜਾਵੇ ਜੀ।