25 ਫਰਵਰੀ 2012 ਨੂੰ ਪ੍ਰੋ. ਧੂੰਦਾ, ਗਿਆਨੀ ਕੇਵਲ
ਸਿੰਘ, ਇੰਦਰਜੀਤ ਸਿੰਘ ਰਾਣਾ ਅਤੇ ਪ੍ਰੋ. ਸੁਖਵਿੰਦਰ ਸਿੰਘ ਦਦੇਹਰ ਨਾਲ ਅਖੌਤੀ
ਜਥੇਦਾਰਾਂ ਦੇ ਸਾਹਮਣੇ ਗੋਡੇ ਟੇਕ ਆਏ। ਅੰਦਰ ਕਿਸੇ ਮੀਡੀਆ ਵਾਲੇ ਨੂੰ ਜਾਣ
ਦੀ ਇਜਾਜ਼ਤ ਨਹੀਂ ਸੀ। ਬਾਹਰ ਆਕੇ ਜੋ ਇਹ ਰਾਗੀ ਕਹਿ ਰਹੇ ਨੇ, ਅਤੇ ਠਹਾਕੇ ਕਾ
ਕੇ ਹੱਸ ਰਹੇ ਨੇ, ਸਾਬਿਤ ਕਰਦਾ ਹੈ, ਕਿ ਜੋ ਕੁੱਝ ਅੰਦਰ ਹੋਇਆ ਜਾਗਰੂਕਤਾ
ਲਹਿਰ ਲਈ ਬਹੁਤ ਵੱਡਾ ਨੁਕਸਾਨ ਹੋਇਆ ਹੈ। ਜਾਗਰੂਕ ਸਿੱਖ ਪਹਿਲਾਂ ਤੋਂ ਹੀ ਕਹਿ
ਰਹੇ ਸਨ ਧੂੰਦਾ ਜੀ ਅੰਦਰ ਨਾ ਜਾਇਓ, ਇਹ ਕੋਈ ਡਰਾਵਾ ਨਹੀਂ ਸੀ, ਸਾਵਧਾਨ ਕਰਨ
ਲਈ ਸੀ, ਪਰ...
ਭਰੋਸੇਯੋਗ ਸੂਤਰਾਂ ਅਨੁਸਾਰ, ਪ੍ਰੋ. ਧੂੰਦਾ ਨੂੰ ਹਜ਼ੂਰ ਸਾਹਿਬ ਅਤੇ ਪਟਨਾ
ਸਾਹਿਬ ਦਸਮ ਗ੍ਰੰਥ 'ਤੇ ਕਥਾ ਕਰਨ ਲਈ ਕਿਹਾ ਗਿਆ ਹੈ ਅਤੇ ਹੁਣ ਤੋਂ ਬਾਅਦ
ਦਸਮ ਗ੍ਰੰਥ ਦੇ ਖਿਲਾਫ ਕੁੱਝ ਨਾ ਬੋਲਣ ਲਈ ਹੁਕਮ ਦਿੱਤਾ ਗਿਆ ਹੈ।