ਸਪੇਨ
– ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਸਰਬਜੀਤ ਸਿੰਘ ਧੂੰਦਾ
ਵੱਲੋਂ ਪੁਜਾਰੀਆਂ ਕੋਲ ਪੇਸ਼ ਹੋਣ ਦੀ ਭਰਪੂਰ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ
ਹੈ ਕਿ ਮੈਨੂੰ ਪਤਾ ਸੀ ਕਿ ਇਸ ਮਸਲੇ ‘ਤੇ ਸਾਬਕਾ ਗ੍ਰੰਥੀ ਕੇਵਲ ਸਿੰਘ
ਪੁਜਾਰੀਆਂ ਦਾ ਦਲਾਲ ਬਣ ਕੇ ਵਿਚਰ ਰਿਹਾ ਹੈ ਤੇ ਇਸ ਦੀ ਵਾਰਨਿੰਗ ਪਹਿਲਾਂ ਹੀ
ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੇਵਲ ਸਿੰਘ ਤੇ ਸਰਬਜੀਤ ਸਿੰਘ ਧੂੰਦਾ ਦਾ
ਜ਼ਿਕਰ ਸਿੱਖ ਤਵਾਰੀਖ਼ ਵਿਚ ਕਲੰਕੀ ਵਜੋਂ ਆਇਆ ਕਰੇਗਾ।
ਉਨ੍ਹਾਂ ਅਪੀਲ ਕੀਤੀ ਕਿ ਇਸ ਮਗਰੋਂ ਸੱਚੇ ਸਿੱਖ ਇਨ੍ਹਾਂ
ਪਾਪੀਆਂ ਨੂੰ ਮੂੰਹ ਨਾ ਲਾਉਣ। ਉਨ੍ਹਾਂ ਕਿਹਾ ਕਿ ਇਹ ਕਰਤੂਤ ਸਿੱਖ ਮਿਸ਼ਨਰੀ
ਲਹਿਰ ਅਤੇ ਸਿੱਖੀ ਦੇ ਨਿਆਰਾਪਣ ‘ਤੇ ਇਸ ਦਹਾਕੇ ਦਾ ਸਭ ਤੋਂ ਵੱਡਾ ਹਥਿਆਰ
ਹੈ। ਵਿਦੇਸ਼ਾਂ ਵਿਚ ਬੈਠੇ ਪੁਜਾਰੀਆਂ ਦੇ ਦਲਾਲਾਂ ਤੇ ਪੰਥ ਵਿਰੋਧੀ ਤਾਕਤਾਂ
ਨੇ ਧੂੰਦਾ ਨੂੰ ਡਾਲਰਾਂ ਦੀ ਚਮਕ ਨਾਲ ਖ਼ਰੀਦ ਲਿਆ ਹੈ।
ਵਿਕਾਊ ਬੰਦਾ ਕਦੇ ਸੱਚਾ
ਸਿੱਖ ਨਹੀਂ ਹੋ ਸਕਦਾ, ਇਸ ਕਰ ਕੇ ਧੂੰਦਾ ਵੀ ਪੁਜਾਰੀਆਂ ਦੇ ਇਕ ਸਸਤੇ ਚੇਲੇ
ਤੋਂ ਵਧ ਕੁਝ ਵੀ ਨਹੀਂ ਹੈ। ਉਸ ਦਾ ਨਾਂ ਸਿੱਖ ਮਿਸ਼ਨਰੀ ਲਹਿਰ ਦੇ ਗ਼ਦਾਰਾਂ
ਵਿਚ ਗਿਣਿਆ ਜਾਵੇਗਾ। ਉਨ੍ਹਾਂ ਸਿੱਖ ਮਿਸ਼ਨਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ
ਚੜ੍ਹਦੀ ਕਲਾ ਵਿਚ ਰਹਿਣ। ਇਕ ਅੱਧ ਗ਼ਦਾਰ ਪੈਦਾ ਹੋ ਜਾਣ ਨਾਲ ਲਹਿਰਾਂ ਖ਼ਤਮ ਨਹੀਂ
ਹੋ ਜਾਂਦੀਆਂ। ਸਾਨੂੰ ਸਗੋਂ ਸ਼ੁਕਰ ਕਰਨਾ ਚਾਹੀਦਾ ਹੈ ਕਿ ਵਿਕਾਊ ਮਾਲ ਸਾਡੇ
ਵਿਚੋਂ ਛੇਤੀ ਨਿਕਲ ਗਿਆ ਹੈ, ਹੁਣ ਕੁੰਦਨ ਖਾਲਸਾ ਪਹਿਲਾਂ ਤੋਂ ਵੀ ਵਧ ਨਿਰੋਲ
ਸਿੱਖੀ ਦਾ ਪਰਚਾਰ ਕਰਦਾ ਰਹੇਗਾ।